ਜਲੰਧਰ: 2 ਦਿਨਾਂ ''ਚ 177 ਦੀ ਰਿਪੋਰਟ ਆਈ ਪਾਜ਼ੇਟਿਵ, 7 ਨੇ ਤੋੜਿਆ ਦਮ

Monday, Nov 16, 2020 - 04:29 PM (IST)

ਜਲੰਧਰ: 2 ਦਿਨਾਂ ''ਚ 177 ਦੀ ਰਿਪੋਰਟ ਆਈ ਪਾਜ਼ੇਟਿਵ, 7 ਨੇ ਤੋੜਿਆ ਦਮ

ਜਲੰਧਰ (ਰੱਤਾ)— ਕੋਰੋਨਾ ਨੂੰ ਲੈ ਕੇ ਲੋਕਾਂ ਦੀ ਲਾਪਰਵਾਹੀ ਉਨ੍ਹਾਂ 'ਤੇ ਹੀ ਭਾਰੀ ਪੈਂਦੀ ਵਿਖਾਈ ਦੇ ਰਹੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਿੱਥੇ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਹੀ ਇਸ ਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ ਵੀ ਸਥਿਰ ਨਹੀਂ ਹੋ ਰਿਹਾ। ਐਤਵਾਰ ਨੂੰ ਕੋਰੋਨਾ ਪਾਜ਼ੇਟਿਵ ਮਰਨ ਵਾਲਿਆਂ ਦਾ ਅੰਕੜਾ 500 ਤੋਂ ਪਾਰ ਪਹੁੰਚ ਗਿਆ।

ਜ਼ਿਲ੍ਹੇ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਪਿਛਲੇ ਦੋ ਦਿਨਾਂ (ਸ਼ਨੀਵਾਰ ਅਤੇ ਐਤਵਾਰ ਨੂੰ) ਵਿਚ ਵੱਖ-ਵੱਖ ਲੈਬਾਰਟਰੀਆਂ ਤੋਂ ਕੁੱਲ 186 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ 'ਚੋਂ 177 ਜ਼ਿਲ੍ਹੇ ਨਾਲ ਸਬੰਧਤ ਪਾਏ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ ਲੋਕਾਂ 'ਚ 5 ਡਾਕਟਰ, ਸਿਵਲ ਹਸਪਤਾਲ ਸਥਿਤ ਨਰਸਿੰਗ ਕਾਲਜ ਦੇ 2 ਕਰਮਚਾਰੀ, ਸੀ. ਆਰ. ਪੀ. ਐੱਫ., ਬੀ. ਐੱਸ. ਐੱਫ., ਅਤੇ ਪੰਜਾਬ ਪੁਲਸ ਦੇ ਕਰਮਚਾਰੀ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਨਹੀਂ ਵੇਖਿਆ ਹੋਵੇਗਾ ਅਜਿਹਾ ਅਨੋਖਾ ਵਿਆਹ, ਬਰਾਤੀਆਂ ਨੇ ਹੱਥਾਂ 'ਚ ਝੰਡੇ ਚੁੱਕ ਲਾਏ ਮੋਦੀ ਵਿਰੁੱਧ ਨਾਅਰੇ

503 ਤੱਕ ਕਿਵੇਂ ਪਹੁੰਚਿਆ ਮੌਤਾਂ ਦਾ ਅੰਕੜਾ
8 ਅਪ੍ਰੈਲ ਤੋਂ 14 ਅਗਸਤ (129 ਦਿਨ) 100 ਮੌਤਾਂ
15 ਅਗਸਤ ਤੋਂ 4 ਸਤੰਬਰ (21 ਦਿਨ) 100 ਮੌਤਾਂ
5 ਸਤੰਬਰ ਤੋਂ 18 ਸਤੰਬਰ (14 ਦਿਨ) 100 ਮੌਤਾਂ
19 ਸਤੰਬਰ ਤੋਂ 3 ਅਕਤੂਬਰ (15 ਦਿਨ) 100 ਮੌਤਾਂ
4 ਅਕਤੂਬਰ ਤੋਂ 15 ਨਵੰਬਰ (43 ਦਿਨ) 103 ਮੌਤਾਂ

ਇਹ ਵੀ ਪੜ੍ਹੋ​​​​​​​: ਦੀਵਾਲੀ ਤੋਂ ਬਾਅਦ ਅੰਮ੍ਰਿਤਸਰ 'ਚ ਵੱਡਾ ਹਾਦਸਾ, ਇਮਾਰਤ ਨੂੰ ਲੱਗੀ ਭਿਆਨਕ ਅੱਗ (ਤਸਵੀਰਾਂ)

ਇਨ੍ਹਾਂ ਨੇ ਹਾਰੀ ਕੋਰੋਨਾ ਤੋਂ ਜੰਗ
1. ਲਖਬੀਰ ਸਿੰਘ (69) ਬਸਤੀ ਪੀਰ ਦਾਦ
2. ਜਸਵੰਤ ਸਿੰਘ (71) ਲੰਮਾ ਪਿੰਡ
3. ਹਰਜਿੰਦਰ ਕੌਰ (78) ਪਿੰਡ ਧਰਮਪੁਰ
4. ਹਰਬਿਲਾਸ ਸਿੰਘ (72) ਮੁਹੱਲਾ ਨੰਬਰ ਬੱਤੀ ਜਲੰਧਰ ਕੈਂਟ
5. ਪਰਸ ਰਾਮ (57) ਜਲੰਧਰ ਕੈਂਟ
6. ਪਰਮਿੰਦਰ ਕੌਰ (55) ਕਿਸ਼ਨਪੁਰਾ
7. ਗੁਰਬਖਸ਼ ਲਾਲ (84) ਚਹਾਰ ਬਾਗ

2 ਦਿਨਾਂ 'ਚ 5854 ਦੀ ਰਿਪੋਰਟ ਆਈ ਨੈਗੇਟਿਵ ਅਤੇ 156 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ 2 ਦਿਨਾਂ 'ਚ (ਸ਼ਨੀਵਾਰ ਅਤੇ ਐਤਵਾਰ) ਨੂੰ 5854 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 156 ਨੂੰ ਛੁੱਟੀ ਦੇ ਦਿੱਤੀ ਗਈ। ਮਹਿਕਮੇ ਨੇ 4085 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਇਹ ਵੀ ਪੜ੍ਹੋ​​​​​​​: ਹੁਸ਼ਿਆਰਪੁਰ 'ਚ ਰੂਹ ਕੰਬਾਊ ਹਾਦਸਾ, ਮਹਿਲਾ ਸਮੇਤ ਕਾਰ 'ਚ ਜਿਊਂਦਾ ਸੜਿਆ ਵਕੀਲ (ਤਸਵੀਰਾਂ)

ਜਲੰਧਰ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ : 328459
ਨੈਗੇਟਿਵ ਆਏ : 295222
ਪਾਜ਼ੇਟਿਵ ਆਏ : 16253
ਡਿਸਚਾਰਜ ਹੋਏ : 14986
ਮੌਤਾਂ ਹੋਈਆਂ : 503
ਐਕਟਿਵ ਕੇਸ : 764


author

shivani attri

Content Editor

Related News