ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 2 ਮੌਤਾਂ ਹੋਣ ਦੇ ਨਾਲ ਵੱਡੀ ਗਿਣਤੀ 'ਚ ਮਿਲੇ ਪਾਜ਼ੇਟਿਵ ਕੇਸ

08/03/2020 8:47:21 PM

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਫਿਰ ਤੋਂ ਜਲੰਧਰ ਜ਼ਿਲ੍ਹੇ 'ਚ 50 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ਪਾਜ਼ੇਟਿਵ ਕੇਸਾਂ 'ਚ ਜਲੰਧਰ ਜ਼ਿਲ੍ਹੇ ਦੇ ਇਕ ਮਸ਼ਹੂਰ ਵੱਡੇ ਡਾਕਟਰ ਦੀ ਰਿਪੋਰਟ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚੋਂ ਕੋਰੋਨਾ ਕਾਰਨ ਅੱਜ ਦੋ ਹੋਰ ਮਰੀਜ਼ਾਂ ਨੇ ਦਮ ਤੋੜ ਦਿੱਤਾ। ਇਕ ਮਰੀਜ਼ ਦੀ ਮੌਤ ਨਿੱਜੀ ਹਸਪਤਾਲ ਜਦਕਿ ਇਕ ਦੀ ਮੌਤ ਅੰਮ੍ਰਿਤਸਰ ਵਿਖੇ ਹੋਣ ਦੀ ਸੂਚਨਾ ਮਿਲੀ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਦੀ ਚਪੇਟ 'ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਨਿਰੰਤਰ ਵਾਧੇ ਅਤੇ ਵਧ ਰਹੇ ਮੌਤਾਂ ਦੇ ਅੰਕੜੇ ਦੇ ਬਾਵਜੂਦ ਵੀ ਲੋਕ ਸੰਭਲ ਨਹੀਂ ਰਹੇ ਹਨ। ਐਤਵਾਰ ਨੂੰ ਜਿੱਥੇ 103 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਸੀ ਉੱਥੇ ਹੀ ਇਕ ਹੋਰ ਮਰੀਜ਼ ਦੀ ਮੌਤ ਵੀ ਹੋਈ ਸੀ। ਅੱਜ ਦੇ ਮਿਲੇ 50 ਕੇਸਾਂ ਨੂੰ ਮਿਲਾ ਕੇ ਪਾਜ਼ੇਟਿਵ ਕੇਸਾਂ ਦਾ ਅੰਕੜਾ 2567 ਤੱਕ ਪਹੁੰਚ ਗਿਆ ਹੈ ਜਦਕਿ ਮੌਤਾਂ ਦਾ ਅੰਕੜਾ 64 ਤੱਕ ਪਹੁੰਚ ਚੁੱਕਾ ਹੈ।

ਸਿਹਤ ਮਹਿਕਮੇ ਮੁਤਾਬਕ ਜ਼ਿਲ੍ਹੇ 'ਚ ਇਸ ਸਮੇਂ 703 ਐਕਟਿਵ ਕੇਸ ਹਨ, ਜਿਨ੍ਹਾਂ 'ਚੋਂ 109 ਆਪਣੇ ਘਰਾਂ 'ਚ ਆਈਸੋਲੇਟ, 88 ਸਿਵਲ ਹਸਪਤਾਲ 'ਚ, 185 ਮੈਰੀਟੋਰੀਅਸ ਸਕੂਲ 'ਚ, 13 ਮਿਲਟਰੀ ਹਸਪਤਾਲ 'ਚ, 44 ਬੀ. ਐੱਸ. ਐੱਫ. ਹਸਪਤਾਲ 'ਚ, 16 ਆਈ. ਐੱਮ. ਏ. ਦੇ ਸ਼ਾਹਕੋਟ ਸਥਿਤ ਹਸਪਤਾਲ ਵਿਚ, 22 ਲੁਧਿਆਣਾ ਦੇ ਹਸਪਤਾਲਾਂ ਵਿਚ, 3 ਪੀ. ਜੀ. ਆਈ. ਚੰਡੀਗੜ੍ਹ, 3 ਕਪੂਰਥਲਾ ਦੇ ਹਸਪਤਾਲ 'ਚ ਅਤੇ 45 ਨਿੱਜੀ ਹਸਪਤਾਲਾਂ 'ਚ ਦਾਖਲ ਹਨ। 175 ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ 'ਚੋਂ ਸ਼ਿਫਟ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ: ਰੱਖੜੀ ਵਾਲੇ ਦਿਨ ਬੁੱਝਿਆ ਘਰ ਦਾ ਚਿਰਾਗ, ਦੋ ਭੈਣਾਂ ਦੇ ਸਿਰ ਤੋਂ ਉੱਠਿਆ ਭਰਾ ਦਾ ਸਾਇਆ

ਸਿਹਤ ਮਹਿਕਮੇ ਦੀ ਲਾਪਰਵਾਹੀ ਨਾਲ ਸ਼ਹਿਰ 'ਚ ਘੁੰਮ ਰਹੇ ਕਈ ਕੋਰੋਨਾ ਪਾਜ਼ੇਟਿਵ
ਇਨੀਂ ਦਿਨੀਂ ਕੋਰੋਨਾ ਜਿੱਥੇ ਆਪਣਾ ਭਿਆਨਕ ਰੂਪ ਦਿਖਾ ਰਿਹਾ ਹੈ, ਉੱਥੇ ਹੀ ਇਸ ਗੱਲ ਦੀ ਵੀ ਜ਼ਰੂਰਤ ਹੈ ਕਿ ਲੋਕ ਆਪਣਾ ਧਿਆਨ ਖੁਦ ਰੱਖਣ ਕਿਉਂਕਿ ਸਿਹਤ ਮਹਿਕਮੇ ਦੀ ਲਾਪਰਵਾਹੀ ਕਾਰਨ ਸ਼ਹਿਰ 'ਚ ਕਈ ਕੋਰੋਨਾ ਪਾਜ਼ੇਟਿਵ ਸ਼ਰੇਆਮ ਘੁੰਮ ਰਹੇ ਹਨ। ਇਸ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਕਈ ਲੋਕ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਆਪਣਾ ਸੈਂਪਲ ਦੇਣ ਤੋਂ ਬਾਅਦ ਘਰ ਬੈਠਣ ਦੀ ਬਜਾਏ ਇੱਧਰ ਉਧਰ ਘੁੰਮਦੇ ਰਹਿੰਦੇ ਹਨ, ਉੱਥੇ ਹੀ ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆ ਜਾਂਦੀ ਹੈ, ਸਿਹਤ ਵਿਭਾਗ ਉਨ੍ਹਾਂ ਨੂੰ ਤੁਰੰਤ ਕਿਸੇ ਸਿਹਤ ਕੇਂਦਰ ਵਿਚ ਸ਼ਿਫਟ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਅਜਿਹੇ ਪਾਜ਼ੇਟਿਵ ਮਰੀਜ਼ ਵੀ ਸ਼ਰੇਆਮ ਘੁੰਮਦੇ ਰਹਿੰਦੇ ਹਨ।

ਇਹ ਵੀ ਪੜ੍ਹੋ: ਰੱਖੜੀ ਤੋਂ ਇਕ ਦਿਨ ਪਹਿਲਾਂ ਘਰ ਪੁੱਜੀ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ, ਧਾਹਾਂ ਮਾਰ ਰੋਇਆ ਪਰਿਵਾਰ

ਮਹਿਜ਼ ਖਾਨਾਪੂਰਤੀ ਲਈ ਬਣਾਈਆਂ ਜਾਂਦੀਆਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀਆਂ ਲਿਸਟਾਂ
ਸਿਹਤ ਮਹਿਕਮੇ ਦੇ ਅਧਿਕਾਰੀ ਅਤੇ ਕਾਮੇ ਕੋਰੋਨਾ ਵਾਇਰਸ ਨੂੰ ਲੈ ਕੇ ਜ਼ਰਾ ਵੀ ਗੰਭੀਰ ਨਹੀਂ ਹਨ ਅਤੇ ਉਹ ਮਹਿਜ਼ ਖਾਨਾਪੂਰਤੀ ਲਈ ਹੀ ਕੋਰੋਨਾ ਮਰੀਜ਼ਾਂ ਦੀਆਂ ਲਿਸਟਾਂ ਬਣਾਉਂਦੇ ਹਨ। ਐਤਵਾਰ ਨੂੰ ਵੀ ਸਿਹਤ ਮਹਿਕਮੇ ਵੱਲੋਂ ਮਰੀਜ਼ਾਂ ਸਬੰਧੀ ਪ੍ਰੈੱਸ ਨੋਟ ਦੇ ਨਾਂ 'ਤੇ ਜੋ ਲਿਸਟ ਜਾਰੀ ਕੀਤੀ ਗਈ, ਉਸ 'ਚ ਕੋਰੋਨਾ ਦੇ ਐਕਟਿਵ ਕੇਸਾਂ ਅਤੇ ਵੱਖ-ਵੱਖ ਸਿਹਤ ਕੇਂਦਰਾਂ 'ਚ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਆਪਸ 'ਚ ਮੇਲ ਨਹੀਂ ਖਾ ਰਹੀ ਸੀ। ਇਨ੍ਹਾਂ ਦੋਵਾਂ ਸੰਸਥਾਵਾਂ 'ਚ 11 ਮਰੀਜ਼ਾਂ ਦਾ ਫਰਕ ਆ ਰਿਹਾ ਸੀ।

ਐਤਵਾਰ 838 ਦੀ ਰਿਪੋਰਟ ਆਈ ਸੀ ਨੈਗੇਟਿਵ ਤੇ 19 ਹੋਰਾਂ ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਐਤਵਾਰ ਨੂੰ 838 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 19 ਹੋਰਨਾਂ ਨੂੰ ਛੁੱਟੀ ਮਿਲੀ ਗਈ। ਸਿਹਤ ਮਹਿਕਮੇ ਨੇ 209 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਫਰੀਦਕੋਟ ਮੈਡੀਕਲ ਕਾਲਜ ਭੇਜੇ ਹਨ।

ਜਲੰਧਰ ਦੇ ਹਾਲਾਤ
ਕੁੱਲ ਸੈਂਪਲ- 45066,
ਨੈਗੇਟਿਵ ਆਈ- 41991
ਪਾਜ਼ੇਟਿਵ ਆਏ- 2567
ਡਿਸਚਾਰਜ ਹੋਏ- 1752
ਮੌਤਾਂ ਹੋਈਆਂ- 64
ਐਕਟਿਵ ਕੇਸ : 703
ਇਹ ਵੀ ਪੜ੍ਹੋ: ਹਾਈਵੇਅ 'ਤੇ ਸਾਈਕਲਿੰਗ ਕਰਨ ਵਾਲਿਆਂ ਲਈ ਚੰਗੀ ਖ਼ਬਰ, ਜਲੰਧਰ ਟ੍ਰੈਫਿਕ ਪੁਲਸ ਨੇ ਲਿਆ ਯੂ-ਟਰਨ


shivani attri

Content Editor

Related News