ਰੇਲ ਗੱਡੀਆਂ 'ਚ ਦੂਜੇ ਸੂਬਿਆਂ ਤੋਂ ਆਉਣ ਵਾਲੇ ਸਾਰੇ ਯਾਤਰੀ ਹੋਣਗੇ ਇਕਾਂਤਵਾਸ

Monday, Jun 01, 2020 - 05:07 PM (IST)

ਰੇਲ ਗੱਡੀਆਂ 'ਚ ਦੂਜੇ ਸੂਬਿਆਂ ਤੋਂ ਆਉਣ ਵਾਲੇ ਸਾਰੇ ਯਾਤਰੀ ਹੋਣਗੇ ਇਕਾਂਤਵਾਸ

ਜਲੰਧਰ (ਗੁਲਸ਼ਨ)— ਰੇਲਵੇ ਮਹਿਕਮੇ ਵੱਲੋਂ ਅੱਜ ਤੋਂ ਟਰੇਨਾਂ ਦਾ ਸੰਚਾਲਨ ਸ਼ੁਰੂ ਹੋ ਗਿਆ ਹੈ। ਕੋਰੋਨਾ ਵਾਇਰਸ ਦਾ ਖ਼ੌਫ਼ ਅਜੇ ਵੀ ਲੋਕਾਂ ਦੇ ਮਨਾਂ 'ਚ ਪਾਇਆ ਜਾ ਰਿਹਾ ਹੈ, ਇਕ ਸਵਾਲ ਸਾਰਿਆਂ ਦੇ ਦਿਮਾਗ ਵਿਚ ਹੈ ਕਿ ਰੇਲ ਗੱਡੀਆਂ ਤਾਂ ਚਲਾਈਆਂ ਜਾ ਰਹੀਆਂ ਹਨ, ਇਸ 'ਚ ਆਉਣ ਵਾਲੇ ਯਾਤਰੀਆਂ ਨੂੰ ਕੁਆਰੰਟਾਈਨ ਕੀਤਾ ਜਾਵੇਗਾ ਜਾਂ ਨਹੀਂ, ਇਸ ਬਾਰੇ ਅਸਮੰਜਸ ਦੀ ਸਥਿਤੀ ਬਣੀ ਹੋਈ ਸੀ। ਇਸ ਗੱਲ ਨੂੰ ਲੈ ਕੇ ਜ਼ਿਲਾ ਸਿਹਤ ਮਹਿਕਮੇ ਵੱਲੋਂ ਨਿਯੁਕਤ ਕੀਤੇ ਗਏ ਨੋਡਲ ਅਧਿਕਾਰੀ ਡਾਕਟਰ ਸੁਰਿੰਦਰ ਨਾਂਗਲ ਅਤੇ ਸਟੇਸ਼ਨ ਸੁਪਰਡੈਂਟ ਆਰ. ਕੇ. ਬਹਿਲ ਅਤੇ ਸੀਨੀਅਰ ਡੀ. ਐੱਮ. ਓ. ਡਾਕਟਰ ਅਨਿਲ ਕੁਮਾਰ ਦਰਮਿਆਨ ਇਕ ਅਹਿਮ ਮੀਟਿੰਗ ਹੋਈ। ਡਾਕਟਰ ਸੁਰਿੰਦਰ ਨਾਂਗਲ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਟਰੇਨਾਂ ਦੇ ਸਾਰੇ ਯਾਤਰੀਆਂ ਨੂੰ ਕਵਾਰੰਟਾਈਨ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਡਾਕਟਰੀ ਜਾਂਚ ਲਈ ਗੇਟ ਦੇ ਬਾਹਰ ਇਕ ਕਾਊਂਟਰ ਲਾਇਆ ਜਾਵੇਗਾ, ਉਥੇ ਮੌਜੂਦ ਜ਼ਿਲਾ ਸਿਹਤ ਵਿਭਾਗ ਦੇ ਡਾਕਟਰਾਂ ਦੀ ਟੀਮ ਵੱਲੋਂ ਹਰੇਕ ਯਾਤਰੀ ਦਾ ਬੁਖਾਰ ਚੈੱਕ ਕਰਕੇ ਉਸ ਦੇ ਮੋਬਾਇਲ 'ਚ ਕੋਵਾ ਐਪ ਡਾਊਨਲੋਡ ਕੀਤੀ ਜਾਵੇਗੀ, ਜਿਸ ਦੇ ਬਾਅਦ ਇਕ ਫਾਰਮ ਭਰਿਆ ਜਾਵੇਗਾ, ਜਿਸ 'ਚ ਯਾਤਰੀ ਦਾ ਬੁਖਾਰ ਚੈੱਕ ਕਰਕੇ ਉਨ੍ਹਾਂ ਤੋਂ ਪੂਰੀ ਜਾਣਕਾਰੀ ਲਈ ਜਾਵੇਗੀ ਕਿ ਉਹ ਕਿਸ ਸ਼ਹਿਰ ਤੋਂ ਆਇਆ ਹੈ ਅਤੇ ਕਿਥੇ ਜਾਣਾ ਹੈ।

ਫਾਰਮ 'ਤੇ ਪੂਰਾ ਨਾਂ-ਪਤਾ ਅਤੇ ਮੋਬਾਈਲ ਨੰਬਰ ਵੀ ਲਿਖਿਆ ਜਾਵੇਗਾ। ਡਾ ਨਾਂਗਲ ਨੇ ਕਿਹਾ ਕਿ ਜੇਕਰ ਕਿਸੇ ਵੀ ਯਾਤਰੀ ਵਿਚ ਲੱਗਿਆ ਕਿ ਉਸ ਵਿਚ ਕੋਰੋਨਾ ਦੇ ਲੱਛਣ ਹਨ ਤਾਂ ਤੁਰੰਤ ਉਸ ਨੂੰ ਸਿਵਲ ਹਸਪਤਾਲ ਲੈ ਜਾ ਕੇ ਕਵਾਰੰਟਾਈਨ ਕੀਤਾ ਜਾਵੇਗਾ। ਜੇਕਰ ਕਿਸੇ ਯਾਤਰੀ 'ਚ ਇਹ ਲੱਛਣ ਨਹੀਂ ਪਾਇਆ ਗਿਆ ਤਾਂ ਉਸ ਨੂੰ ਵੀ ਆਪਣੇ ਘਰ ਵਿਚ 14 ਦਿਨ ਲਈ ਕੁਆਰੰਟਾਈਨ ਰਹਿਣਾ ਪਵੇਗਾ।
ਉਨ੍ਹਾਂ ਕਿਹਾ ਕਿ ਰੇਲ ਗੱਡੀਆਂ 'ਚ ਆਉਣ ਵਾਲੇ ਸਾਰੇ ਯਾਤਰੀਆਂ ਦੀ ਡਿਟੇਲ ਸਬੰਧਤ ਏਰੀਏ ਦੇ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਮੈਡੀਕਲ ਟੀਮ 14 ਦਿਨ ਤੱਕ ਰੋਜ਼ਾਨਾ ਉਨ੍ਹਾਂ ਦੇ ਘਰ ਜਾ ਕੇ ਜਾਂਚ ਕਰੇਗੀ। ਇਸੇ ਤਰ੍ਹਾਂ ਜਲੰਧਰ ਸਿਟੀ ਤੋਂ ਰੇਲ ਗੱਡੀ ਫੜ੍ਹਨ ਵਾਲੇ ਯਾਤਰੀਆਂ ਦੀ ਥਰਮਲ ਸਕੈਨਿੰਗ ਦੀ ਜ਼ਿੰਮੇਵਾਰੀ ਰੇਲਵੇ ਹਸਪਤਾਲ ਦੇ ਡਾਕਟਰਾਂ ਦੀ ਹੋਵੇਗੀ ਰੇਲਵੇ ਦੇ ਡਾਕਟਰ ਅਨਿਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਟਿਕਟਾਂ ਪੱਕੀਆਂ ਕਰਨ ਦੇ ਕੇਂਦਰ ਦੇ ਸਾਹਮਣੇ ਜਰਨਲ ਮੀਟਿੰਗ ਹਾਲ ਨੇੜੇ ਥਰਮਲ ਸਕੈਨਿੰਗ ਕੀਤੀ ਜਾਵੇਗੀ ਜੇਕਰ ਕਿਸੇ ਨੂੰ ਬੁਖਾਰ ਜਾਂ ਖਾਂਸੀ ਹੋਈ ਤਾਂ ਉਸ ਯਾਤਰੀ ਨੂੰ ਉੱਥੋਂ ਬਾਹਰ ਕੱਢ ਦਿੱਤਾ ਜਾਵੇਗਾ।

ਬੁਖਾਰ ਆਉਣ 'ਤੇ ਟਰੇਨ 'ਚ ਨਹੀਂ ਹੋਵੇਗੀ ਐਂਟਰੀ
ਡਾਕਟਰ ਅਨਿਲ ਰੇਲਵੇ ਦੇ ਸੀਨੀਅਰ ਡੀ. ਐੱਮ. ਓ. ਅਨਿਲ ਕੁਮਾਰ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜੇਕਰ ਥਰਮਲ ਸਕੈਨਿੰਗ 'ਚ ਕਿਸੇ ਵੀ ਯਾਤਰੀ ਨੂੰ ਬੁਖਾਰ ਆਉਂਦਾ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ 'ਤੇ ਰੇਲ ਗੱਡੀ 'ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੇਲਵੇ ਦੀਆਂ ਗਾਈਡਲਾਈਨਜ਼ ਮੁਤਾਬਕ ਯਾਤਰੀ ਰੇਲ ਗੱਡੀ ਦੇ ਆਉਣ ਦੇ ਸਮੇਂ ਤੋਂ 90 ਮਿੰਟ ਪਹਿਲਾਂ ਸਟੇਸ਼ਨ 'ਤੇ ਪਹੁੰਚਣ। ਡਾ. ਅਨਿਲ ਨੇ ਯਾਤਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੂੰ ਬੁਖ਼ਾਰ ਜਾਂ ਖਾਂਸੀ ਹੈ, ਉਹ ਖੁਦ ਹੀ ਸਟੇਸ਼ਨ 'ਤੇ ਨਾ ਆਉਣ।


author

shivani attri

Content Editor

Related News