ਜਲੰਧਰ: ਬਾਵਾ ਹੈਨਰੀ ਤੋਂ ਬਾਅਦ ਹੁਣ MLA ਰਜਿੰਦਰ ਬੇਰੀ ਹੋਏ ''ਹੋਮ ਕੁਆਰੰਟਾਈਨ''
Saturday, Apr 25, 2020 - 07:47 PM (IST)
ਜਲੰਧਰ (ਚੋਪੜਾ)— ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ 'ਚ ਜ਼ਿਲਾ ਪ੍ਰਸ਼ਾਸਨ ਅਤੇ ਵਿਧਾਇਕ ਰਜਿੰਦਰ ਬੇਰੀ ਦਰਮਿਆਨ ਜਿਵੇਂ ਲੁੱਕਣ-ਮੀਟੀ ਦਾ ਖੇਡ ਚੱਲ ਰਿਹਾ ਹੈ। ਮੇਅਰ ਜਗਦੀਸ਼ ਰਾਜ ਰਾਜਾ ਦੇ ਓ. ਐੱਸ. ਡੀ. ਹਰਪ੍ਰੀਤ ਵਾਲੀਆ, ਜੋ ਕਿ ਵਿਧਾਇਕ ਬੇਰੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਸੰਪਰਕ 'ਚ ਵੀ ਰਹੇ ਹਨ, ਦੇ ਕੋਰੋਨਾ ਵਾਇਰਸ ਪਾਜ਼ੀਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਵਿਧਾਇਕ ਬੇਰੀ ਨੂੰ ਸੈੱਲਫ ਹੋਮ ਕੁਆਰੰਟਾਈਨ ਕਰਨ ਦੀ ਸਲਾਹ ਦਿੱਤੀ ਸੀ ਪਰ ਵਿਧਾਇਕ ਬੇਰੀ ਨੇ ਹੋਮ ਕੁਆਰੰਟਾਈਨ ਹੋਣ ਦੀ ਬਜਾਏ ਆਪਣੇ ਹਲਕੇ ਦੇ ਲੋਕਾਂ ਦੀਆਂ ਦਿੱਕਤਾਂ ਨੂੰ ਦੂਰ ਕਰਨ ਵਿਚ ਆਪਣੀ ਮਸਰੂਫੀਅਤ ਦਿਖਾਈ।
ਇਹ ਵੀ ਪੜ੍ਹੋ: ਜਲੰਧਰ: ਹੈਨਰੀ ਪਰਿਵਾਰ ਦਾ 'ਕੁਆਰੰਟਾਈਨ' ਪੀਰੀਅਡ ਖਤਮ, ਹੁਣ ਕਰਨਗੇ ਲੋਕਾਂ ਦੀ ਸੇਵਾ
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਨੇ ਵੀਰਵਾਰ ਹੀ ਵਿਧਾਇਕ ਰਾਜਿੰਦਰ ਬੇਰੀ ਦੇ ਦਫਤਰ ਪਹੁੰਚ ਕੇ ਵਿਧਾਇਕ, ਉਨ੍ਹਾਂ ਦੇ ਸਟਾਫ, ਸੁਰੱਖਿਆ ਕਰਮਚਾਰੀਆਂ ਸਮੇਤ 26 ਲੋਕਾਂ ਦੇ ਕੋਰੋਨਾ ਵਾਇਰਸ ਟੈਸਟਾਂ ਲਈ ਸੈਂਪਲ ਇਕੱਠੇ ਕੀਤੇ ਸਨ ।
ਵਿਧਾਇਕ ਬੇਰੀ ਦੇ ਹੋਮ ਕੁਆਰਨਟਾਈਨ ਨਾ ਹੋਣ ਦੀ ਸੂਚਨਾ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੱਥ-ਪੈਰ ਫੁੱਲ ਗਏ ਅਤੇ ਉਹ ਕਿਸੇ ਤਰ੍ਹਾਂ ਵਿਧਾਇਕ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ 'ਚ ਜੁੱਟ ਗਏ ।ਕਿਉਂਕਿ ਵਿਧਾਇਕ ਬੇਰੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਟੈਸਟ ਸੈਂਪਲ ਫਰੀਦਕੋਟ ਲੈਬ 'ਚ ਭੇਜੇ ਗਏ ਹਨ ਅਤੇ ਇਨ੍ਹਾਂ ਟੈਸਟਾਂ ਦੀਆਂ ਰਿਪੋਰਟਾਂ ਸੰਭਾਵਿਤ ਸ਼ਨੀਵਾਰ ਤੱਕ ਆ ਜਾਣਗੀਆਂ ਪਰ ਫਿਰ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੇਨਤੀ 'ਤੇ ਵਿਧਾਇਕ ਬੇਰੀ ਨੇ ਦੇਰ ਸ਼ਾਮ ਆਪਣੇ ਘਰ ਦੇ ਗੇਟ ਉੱਤੇ ਹੋਮ ਕੁਆਰੰਟਾਈਨ ਹੋਣ ਸਬੰਧੀ ਪੋਸਟਰ ਲਗਵਾ ਲਿਆ ਹੈ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਹੈ ਕਿ ਉਹ ਹੁਣ ਆਪਣੇ ਘਰ ਵਿਚ ਹੀ ਸੀਮਤ ਰਹਿਣਗੇ ਪਰ ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਇਸ ਦੇ ਬਾਵਜੂਦ ਉਹ ਰੂਟੀਨ 'ਚ ਆਪਣੇ ਦਫਤਰ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਵਿਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ: ਹਸਪਤਾਲ 'ਚ ਭੰਗੜਾ ਪਾਉਂਦੇ ਦਿਸੇ OSD ਕੋਰੋਨਾ ਪੀੜਤ ਵਾਲੀਆ, 'ਟਿਕ-ਟਾਕ' 'ਤੇ ਵੀਡੀਓ ਹੋਈ ਵਾਇਰਲ
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨੇ ਪੰਜਾਬ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਸਰਪੰਚ ਦੀਆਂ ਸਿਫਤਾਂ ਦੇ ਬੰਨ੍ਹੇ ਪੁੱਲ