ਘਰਾਂ ਨੂੰ ਜਾਣ ਲਈ ਕਾਹਲੇ ਮਜ਼ਦੂਰ ਭੁੱਲੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ
Tuesday, May 19, 2020 - 05:46 PM (IST)
ਗੋਰਾਇਆ (ਮੁਨੀਸ਼)— ਜਿੱਥੇ ਇੱਕ ਪਾਸੇ ਕੋਰੋਨਾ ਮਹਾਮਾਰੀ ਕਾਰਨ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਸੋਸ਼ਲ ਡਿਸਟੈਂਸਿੰਗ ਰੱਖਣ ਲਈ ਕਿਹਾ ਜਾ ਰਿਹਾ ਹੈ, ਉੱਥੇ ਹੀ ਪ੍ਰਸ਼ਾਸਨ ਦੇ ਸਾਹਮਣੇ ਹੀ ਸੋਸ਼ਲ ਡਿਸਟੈਂਸ ਨਾਂ ਕੋਈ ਚੀਜ਼ ਦੇਖਣ ਨੂੰ ਨਹੀਂ ਮਿਲ ਰਹੀ। ਗੋਰਾਇਆ ਤੋਂ ਅੱਜ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਭੇਜੀਆਂ ਜਾ ਰਿਹਾ ਹੈ, ਜਿੱਥੇ ਸ਼ਰੇਆਮ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡਦੀਆਂ ਦੇਖਣ ਨੂੰ ਮਿਲੀਆਂ। ਕੋਰੋਨਾ ਮਹਾਮਾਰੀ ਕਾਰਨ ਪੰਜਾਬ 'ਚ ਫੱਸੇ ਹੋਏ ਅਤੇ ਕੰਮ ਕਾਰ ਤੋਂ ਵੇਹਲੇ ਬੈਠੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਲਗਾਤਾਰ ਪਲਾਇਨ ਜਾਰੀ ਹੈ।
ਇਹ ਵੀ ਪੜ੍ਹੋ: ਹੁਣ ਖਹਿਰਾ ਨੇ 'ਮੈਂ ਵੀ ਹਾਂ ਅਰਵਿੰਦਰ ਭਲਵਾਨ' ਨਾਂ ਦੀ ਮੁਹਿੰਮ ਸ਼ੁਰੂ ਕਰਨ ਦੀ ਕੀਤੀ ਅਪੀਲ
ਇਸੇ ਲੜੀ ਤਹਿਤ ਗੋਰਾਇਆ ਦੇ ਸਰਕਾਰੀ ਸਕੂਲ ਤੋਂ 200 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਵਾਪਿਸ ਭੇਜਣ ਲਈ ਨਾਇਬ ਤਹਿਸੀਲਦਾਰ ਗੋਰਾਇਆ ਸਾਹਿਬ ਦਿਆਲ,ਨਾਇਬ ਤਹਿਸੀਲਦਾਰ ਫਿਲੌਰ,ਥਾਣਾ ਮੁੱਖੀ ਗੁਰਾਇਆ ਕੇਵਲ ਸਿੰਘ ਦੀ ਦੇਖਰੇਖ ਹੇਠ ਪੱਦੀ ਤੋਂ ਮੈਡੀਕਲ ਡਾਕਟਰ ਸ਼ਿਖਾ, ਘੁੜਕਾ ਤੋਂ ਮੈਡੀਕਲ ਡਾਕਟਰ ਨੀਤੂ, ਐੱਸ. ਆਈ. ਜਗਤਾਰ, ਹੈਲਥ ਸੁਪਰਵਾਈਜ਼ਰ ਕੰਵਰਜੀਤ ਜੱਸਲ, ਲਾਡੋ ਰਾਣੀ,ਪਰਵਿੰਦਰ ਕੌਰ ਦੀ ਟੀਮ ਵੱਲੋਂ ਇਨ੍ਹਾਂ ਦਾ ਮੈਡੀਕਲ ਕਰਕੇ ਬੱਸਾਂ ਰਾਹੀਂ ਜਲੰਧਰ ਭੇਜੀਆਂ ਗਿਆ।
ਇਹ ਵੀ ਪੜ੍ਹੋ: ਪੰਜਾਬ ''ਚ ਹੁਣ ਇਸ ਤਰੀਕ ਤੱਕ ਪ੍ਰਾਪਰਟੀ ਟੈਕਸ ਜਮ੍ਹਾ ਕਰਵਾ ਸਕਣਗੇ ਲੋਕ
ਇਸ ਮੌਕੇ ਨਾਇਬ ਤਹਿਸੀਲਦਾਰ ਸਾਹਿਬ ਦਿਆਲ ਅਤੇ ਡਾਕਟਰ ਸਿਖਾ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਵੱਲੋਂ ਆਨਲਾਈਨ ਅਪਲਾਈ ਕੀਤਾ ਗਿਆ ਸੀ। ਜੋ ਯੂਪੀ ਅਤਰ ਬਿਹਾਰ ਦੇ ਨਾਲ ਸੰਬੰਧਤ ਸੀ, ਇਨ੍ਹਾਂ ਨੂੰ ਸਰਕਾਰ ਵੱਲੋਂ ਟਰੇਨ ਰਾਹੀਂ ਆਪਣੇ ਆਪਣੇ ਘਰਾਂ ਤੱਕ ਰਵਾਨਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਨਹਿਰ 'ਚ ਰੁੜੇ ਸਕੇ ਭਰਾਵਾਂ ਦੀਆਂ ਮਿਲੀਆਂ ਲਾਸ਼ਾਂ, ਗਮਗੀਨ ਮਾਹੌਲ 'ਚ ਹੋਇਆ ਸਸਕਾਰ