20 ਸਾਲ ਬਾਅਦ ਜਲੰਧਰ ਦੀ ਹਵਾ ਹੋਈ ਇੰਨੀ ਸਾਫ, ਖੁਦ ਹੀ ਦੇਖੋ 'ਕੰਪਨੀ ਬਾਗ' ਦਾ ਨਜ਼ਾਰਾ

Saturday, Apr 25, 2020 - 03:11 PM (IST)

ਜਲੰਧਰ— 'ਲਾਕ ਡਾਊਨ' ਅਤੇ ਕਰਫਿਊ ਦੇ ਕਾਰਨ ਇਨ੍ਹੀਂ ਦਿਨੀਂ ਸਭ ਕੁਝ ਬੰਦ ਹੋਣ ਕਰਕੇ ਕਈ ਦਿੱਕਤਾਂ ਆ ਰਹੀਆਂ ਹਨ ਪਰ ਇਕ ਸਾਕਰਾਤਮਕ ਪਹਿਲੂ ਵੀ ਦੇਖਣ ਨੂੰ ਮਿਲਿਆ ਹੈ। ਜਲੰਧਰ ਸ਼ਹਿਰ 'ਚ 20 ਸਾਲ ਬਾਅਦ 24 ਅਪ੍ਰੈਲ ਨੂੰ ਏਅਰ ਕੁਆਲਿਟੀ ਇੰਡੈਕਸ 52 ਰਿਕਾਰਡ ਕੀਤਾ ਗਿਆ ਹੈ। ਇਸ ਦੌਰਾਨ ਕੰਪਨੀ ਬਾਗ ਕਾਫੀ ਹਰਿਆ-ਭਰਿਆ ਦਿੱਸਿਆ। ਸ਼ੁੱਕਰਵਾਰ ਨੂੰ ਦਿਨ ਦਾ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ।

PunjabKesari

ਇਥੇ ਦੱਸ ਦੇਈਏ ਕਿ ਗਰਮ ਹਵਾਵਾਂ ਕਰਕੇ ਧੂਲ ਕਣ ਜ਼ਿਆਦਾ ਰਹਿੰਦੇ ਹਨ, ਜਿਸ ਕਰਕੇ ਏਅਰ ਕੁਆਲਿਟੀ ਇੰਡੈਕਸ ਖਰਾਬ ਹੁੰਦਾ ਹੈ। ਸ਼ੁੱਕਰਵਾਰ ਨੂੰ ਜ਼ਿਆਦਾ ਤਾਪਮਾਨ ਹੋਣ ਦੇ ਬਾਵਜੂਦ ਹਵਾ ਬਿਹਤਰ ਰਰੀ। ਪਟਿਆਲਾ ਦਾ 100, ਮੰਡੀ ਗੋਬਿੰਦਗੜ ਦਾ 99 ਅਤੇ ਲੁਧਿਆਣਾ ਦਾ 55 ਰਿਹਾ।

ਇਹ ਵੀ ਪੜ੍ਹੋ: ਜਲੰਧਰ: ਹੈਨਰੀ ਪਰਿਵਾਰ ਦਾ 'ਕੁਆਰੰਟਾਈਨ' ਪੀਰੀਅਡ ਖਤਮ, ਹੁਣ ਕਰਨਗੇ ਲੋਕਾਂ ਦੀ ਸੇਵਾ

PunjabKesari

ਪ੍ਰਦੂਸ਼ਣ ਨਾ ਹੋਣ ਕਰਕੇ ਏਅਰ ਕੁਆਲਿਟੀ ਇੰਡੈਕਸ 'ਚ ਆਇਆ ਸੁਧਾਰ
ਜਲੰਧਰ ਸਿਟੀ 'ਚ 15 ਲੱਖ ਦੇ ਕਰੀਬ ਗੱਡੀਆਂ ਹਨ। ਇੰਡਸਟਰੀ ਅਤੇ ਖੇਤੀਬਾੜੀ ਦੀ ਖਪਤ ਮਿਲਾ ਕੇ 350 ਲੱਖ ਲੀਟਰ ਪੈਟਰੋਲ ਅਤੇ 680 ਲੱਖ ਲੀਟਰ ਡੀਜ਼ਲ ਦੀ ਖਪਤ ਹੁੰਦੀ ਹੈ। ਪੈਟਰੋਲ ਨਾਲ ਹਵਾ 'ਚ ਕਾਰਬਨ, ਸਿੱਕਾ ਅਤੇ ਨਾਈਟ੍ਰੋਜਨ ਫੈਲਣ ਲੱਗਦੇ ਹਨ। ਕਰਫਿਊ ਅਤੇ ਲਾਕ ਡਾਊਨ ਵਿਚਾਲੇ ਪ੍ਰਦੂਸ਼ਣ ਨਾ ਹੋਣ ਕਰਕੇ ਹੀ ਏਅਰ ਕੁਆਲਿਟੀ ਇੰਡੈਕਸ 'ਚ ਸੁਧਾਰ ਹੈ। ਅਪ੍ਰੈਲ  'ਚ ਔਸਤਨ 150 ਰਹਿਣ ਵਾਲਾ ਏਅਰ ਕੁਆਲਿਟੀ ਇੰਡੈਕਸ ਇਨੀਂ ਦਿਨੀਂ ਰਿਕਾਰਡ ਗਿਰਾਵਟ ਦਰਜ ਕਰ ਰਿਹਾ ਹੈ। ਕਰਫਿਊ ਵਿਚਾਲੇ ਜੋ ਕਣਕ ਦੀ ਕਟਾਈ ਹੋ ਰਹੀ ਹੈ, ਉਸ 'ਚ ਕਿਸਾਨਾਂ ਨੇ ਫਿਲਹਾਲ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕੀਤਾ ਹੈ।

ਇਹ ਵੀ ਪੜ੍ਹੋ:  ਪ੍ਰਧਾਨ ਮੰਤਰੀ ਨੇ ਪੰਜਾਬ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਸਰਪੰਚ ਦੀਆਂ ਸਿਫਤਾਂ ਦੇ ਬੰਨ੍ਹੇ ਪੁੱਲ

PunjabKesari

ਇਹ ਵੀ ਪੜ੍ਹੋ: ਜਲੰਧਰ: ਬਾਵਾ ਹੈਨਰੀ ਤੋਂ ਬਾਅਦ ਹੁਣ MLA ਰਜਿੰਦਰ ਬੇਰੀ ਹੋਏ 'ਹੋਮ ਕੁਆਰੰਟਾਈਨ'


shivani attri

Content Editor

Related News