ਰੇਲਵੇ ਅਧਿਕਾਰੀਆਂ ਨੇ 9 ਆਈਸੋਲੇਸ਼ਨ ਕੋਚਾਂ ਵਾਲੀ ਟਰੇਨ ਦਾ ਕੀਤਾ ਟਰਾਇਲ
Sunday, Apr 26, 2020 - 02:42 PM (IST)
ਜਲੰਧਰ (ਗੁਲਸ਼ਨ)— ਫਿਰੋਜ਼ਪੁਰ ਰੇਲ ਮੰਡਲ ਦੇ ਡੀ. ਆਰ. ਐੱਮ. ਰਾਜੇਸ਼ ਅਗਰਵਾਲ ਦੇ ਨਿਰਦੇਸ਼ਾਂ 'ਤੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹੈ। ਇਸ ਤਹਿਤ ਮੰਡਲ ਵੱਲੋਂ ਐਮਰਜੈਂਸੀ ਦੌਰਾਨ ਕੋਰੋਨਾ ਦੇ ਇਨਫੈਕਟਡ ਮਰੀਜ਼ਾਂ ਨੂੰ ਆਇਸੋਲੇਟ ਕਰਣ ਲਈ 9 ਆਇਸੋਲੇਸ਼ਨ ਕੋਚਾਂ ਵਾਲੀ ਇਕ ਸਪੈਸ਼ਲ ਟਰੇਨ ਤਿਆਰ ਕੀਤੀ ਗਈ ਹੈ। ਇਸ 'ਚ ਹਸਪਤਾਲ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਹੋਣਗੀਆਂ। ਇਸ 'ਚ ਡਾਕਟਰਾਂ ਦੀ ਟੀਮ ਲਈ ਇਕ ਵੱਖਰਾ ਏ. ਸੀ. ਕੋਚ ਵੀ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹਾਈ ਸਿਕਿਓਰਿਟੀ ਦਰਮਿਆਨ ਚੱਲੀਆਂ ਗੋਲੀਆਂ
ਇਸ ਟਰੇਨ 'ਚ ਬੀਤੇ ਦਿਨ ਜਲੰਧਰ ਸਿਟੀ ਦੇ ਮੈਡੀਕਲ, ਇਲੈਕਟ੍ਰੀਕਲ, ਆਪਰੇਟਿੰਗ, ਕੈਰਿਜ਼ ਐਂਡ ਵੈਗਨ ਸਮੇਤ ਹੋਰ ਵਿਭਾਗਾਂ ਦੇ ਇੰਚਾਰਜਾਂ ਨੇ ਸਾਂਝੇ ਤੌਰ 'ਤੇ ਚਹੇੜੂ ਸਟੇਸ਼ਨ 'ਤੇ ਇਕ ਮਾਕ ਡਰਿੱਲ ਕੀਤੀ, ਤਾਂ ਕਿ ਕਮੀਆਂ ਬਾਰੇ ਪਤਾ ਲਾਇਆ ਜਾ ਸਕੇ। ਇਲੈਕਟ੍ਰੀਕਲ ਵਿਭਾਗ ਅੰਮ੍ਰਿਤਸਰ ਦੇ ਸਹਾਇਕ ਮੰਡਲ ਅਧਿਕਾਰੀ ਸੁਰਿੰਦਰ ਪਾਲ, ਐੱਸ. ਐੱਸ. ਈ. ਨਿਰਮਲ ਰਾਮ ਅਹੀਰ, ਅਮਿਤ ਕੁਮਾਰ, ਸ਼ਮਸ਼ੇਰ ਸਿੰਘ, ਦਿਵਾਕਰ ਕੁਮਾਰ, ਭੁਵਨੇਸ਼ ਕੁਮਾਵਤ, ਸੂਰਜ ਕੁਮਾਰ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।
ਉਨ੍ਹਾਂ ਨੇ ਇਸ ਟਰੇਨ ਨੂੰ ਤਿੰਨ ਵੱਖ-ਵੱਖ ਬਿਜਲੀ ਦੀ ਸਪਲਾਈ ਨਾਲ ਚਲਾਇਆ। ਪਹਿਲਾਂ ਬਿਜਲੀ ਬੋਰਡ ਦੀ ਸਪਲਾਈ ਨਾਲ, ਫਿਰ ਜਨਰੇਟਰ ਅਤੇ ਇਸ ਤੋਂ ਬਾਅਦ ਓ. ਐੱਚ. ਈ. ( ਜਿਸ ਨਾਲ ਇੰਜਨ ਚੱਲਦਾ ਹੈ ) ਰਾਹੀਂ ਸਾਰੇ ਕੋਚਾਂ ਦੇ ਮੋਬਾਈਲ ਚਾਰਜਿੰਗ ਪੁਆਇੰਟ , ਲਾਇਟਾਂ , ਪੱਖੇ ਅਤੇ ਹੋਰ ਮੈਡੀਕਲ ਸਮੱਗਰੀ ਚਲਾ ਕੇ ਵੇਖੇ ਗਏ। ਜਿਸ ਵਿਚ ਉਹ ਪੂਰੀ ਤਰ੍ਹਾਂ ਨਾਲ ਕਾਮਯਾਬ ਹੋਏ।
ਇਹ ਵੀ ਪੜ੍ਹੋ: ਮੋਹਾਲੀ ਤੋਂ ਵੱਡੀ ਖਬਰ, 8 ਮਰੀਜ਼ਾਂ ਨੇ ਦਿੱਤੀ 'ਕੋਰੋਨਾ' ਨੂੰ ਮਾਤ, ਠੀਕ ਹੋ ਕੇ ਪਰਤੇ ਘਰ
ਇਸ ਤੋਂ ਬਾਅਦ ਮੈਡੀਕਲ ਅਫਸਰ ਡਾ. ਅਨਿਲ ਕੁਮਾਰ ਅਤੇ ਡਾ. ਅਮਿਤ ਕੁਮਾਰ ਵੱਲੋਂ ਆਪਣੇ ਸਮੂਹ ਸਟਾਫ ਨਾਲ ਸਾਰੇ ਆਇਸੋਲੇਸ਼ਨ ਵਾਰਡ ਦੀ ਜਾਂਚ ਕੀਤੀ ਗਈ ਤਾਂ ਕਿ ਐਮਰਜੈਂਸੀ ਹਾਲਤ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਰਹੇ। ਇਸੇ ਤਰ੍ਹਾਂ ਕੈਰਿਜ਼ ਐਂਡ ਵੈਗਨ ਵਿਭਾਗ ਦੇ ਸੀ.ਡੀ.ਓ. ਉਪਕਾਰ ਵਸ਼ਿਸ਼ਟ ਵੱਲੋਂ ਵੀ ਆਪਣੇ ਸਟਾਫ ਨਾਲ ਉੱਥੇ ਮੌਜੂਦ ਰਹਿ ਕੇ ਸਾਰੇ ਪ੍ਰਬੰਧ ਕਰਵਾਏ।
ਇਹ ਵੀ ਪੜ੍ਹੋ: ਪੰਜਾਬ ਪੁਲਸ ਨੇ ਕਾਇਮ ਕੀਤੀ ਮਿਸਾਲ, ਜਨਮ ਦਿਨ ਮੌਕੇ ਘਰ ਪਹੁੰਚ ਦਿੱਤਾ ਇਹ ਸਰਪ੍ਰਾਈਜ਼
ਵਾਰਡ ਵਿਚ ਪਾਣੀ ਦੀ ਸਪਲਾਈ ਲਈ ਇਕ ਮਾਲ-ਗੱਡੀ ਦੀ ਟਰਾਲੀ ਦਾ ਇਸਤੇਮਾਲ ਕੀਤਾ ਗਿਆ। ਜਿਸ ਉੱਤੇ ਵੱਡੀਆਂ ਪਾਣੀ ਦੀਆਂ ਟੈਂਕੀਆਂ ਰੱਖੀਆਂ ਗਈਆਂ ਸਨ। ਫਿਲਹਾਲ ਇਸ ਨੂੰ ਆਇਸੋਲੇਸ਼ਨ ਟਰੇਨ ਨਾਲ ਨਹੀਂ ਜੋੜਿਆ ਗਿਆ ਸੀ। ਸੂਚਨਾ ਮੁਤਾਬਕ ਹੁਣ ਇਨ੍ਹਾਂ ਨੂੰ ਟਰੇਨ ਨਾਲ ਹੀ ਜੋੜਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮਾਕ ਡਰਿੱਲ ਨੂੰ ਸਫਲ ਮੰਨਿਆ ਜਾ ਰਿਹਾ ਹੈ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਕ ਡਰਿੱਲ ਦੌਰਾਨ ਜੋ ਕਮੀਆਂ ਨਜ਼ਰ ਆਈਆਂ। ਉਨ੍ਹਾਂ ਨੂੰ ਤੁਰੰਤ ਹੀ ਦੂਰ ਕੀਤਾ ਜਾਵੇਗਾ ।
ਇਹ ਵੀ ਪੜ੍ਹੋ: ਜਲੰਧਰ ''ਚ ''ਕੋਰੋਨਾ'' ਕਾਰਨ ਤੀਜੀ ਮੌਤ, ਪੰਜਾਬ ''ਚ ਮੌਤਾਂ ਦਾ ਅੰਕੜਾ 18 ਤੱਕ ਪੁੱਜਾ