ਵੱਡੀ ਲਾਪਰਵਾਹੀ : ਸਰਕਾਰੀ ਦਫ਼ਤਰਾਂ ’ਚ ਜਮ੍ਹਾ ਭੀੜ ਵਧਾ ਰਹੀ ਕੋਰੋਨਾ ਦੀ ਰਫ਼ਤਾਰ
Thursday, Apr 29, 2021 - 10:07 AM (IST)
ਜਲੰਧਰ (ਚੋਪੜਾ)–ਸੂਬੇ ਵਿਚ ਕੋਰੋਨਾ ਮਹਾਮਾਰੀ ਦੇ ਲਗਾਤਾਰ ਵਧਦੇ ਕਹਿਰ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਆਮ ਲੋਕਾਂ ਲਈ ਕੋਵਿਡ-19 ਦੀਆਂ ਨਵੀਆਂ ਗਾਈਡਲਾਈਨਜ਼ ਨੂੰ ਜਾਰੀ ਕਰਕੇ ਨਿਯਮਾਂ ਦੀ ਪਾਲਣਾ ਕਰਾਉਣ ਲਈ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। 10 ਤੋਂ ਜ਼ਿਆਦਾ ਮਹਿਮਾਨਾਂ ਦੇ ਜਮ੍ਹਾ ਹੋਣ ਕਾਰਨ ਵਿਆਹ ਦੇ ਮੰਡਪ ਤੋਂ ਦੁਲਹੇ ਨੂੰ ਉਠਾ ਕੇ ਥਾਣੇ ਤੱਕ ਬਿਠਾਇਆ ਜਾ ਰਿਹਾ ਹੈ ਪਰ ਸਰਕਾਰੀ ਦਫ਼ਤਰਾਂ ਲਈ ਨਾ ਤਾਂ ਕੋਈ ਨਿਯਮ ਹੈ ਅਤੇ ਨਾ ਹੀ ਕੋਵਿਡ ਪ੍ਰੋਟੋਕਾਲਜ਼ ਨੂੰ ਲਾਗੂ ਕਰਵਾਉਣ ਲਈ ਕੋਈ ਅਧਿਕਾਰੀ ਦਿਲਚਸਪੀ ਵਿਖਾ ਰਿਹਾ ਹੈ।
ਪ੍ਰਸ਼ਾਸਨਿਕ ਕੰਪਲੈਕਸ ਵਿਚ ਸਥਿਤ ਸਬ-ਰਜਿਸਟਰਾਰ ਬਿਲਡਿੰਗ, ਸੇਵਾ ਕੇਂਦਰ ਹੋਵੇ ਜਾਂ ਹੋਰ ਕੋਈ ਦਫ਼ਤਰ, ਉਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਬਿਨੈਕਾਰਾਂ ਦੀ ਦਿਨ ਭਰ ਭੀੜ ਲੱਗੀ ਰਹਿੰਦੀ ਹੈ। ਬੱਸ ਸਟੈਂਡ ਦੇ ਨੇੜੇ ਆਟੋਮੇਟਿਡ ਸੈਂਟਰ ਦੇ ਵੀ ਕੁਝ ਅਜਿਹੇ ਹੀ ਹਾਲਾਤ ਹਨ, ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਕੋਰੋਨਾ ਦੀ ਰਫ਼ਤਾਰ ਇਨ੍ਹਾਂ ਦਫ਼ਤਰਾਂ ਵਿਚ ਜਮ੍ਹਾ ਭੀੜ ਅਤੇ ਲਾਪਰਵਾਹ ਅਧਿਕਾਰੀ ਤਾਂ ਨਹੀਂ ਵਧਾ ਰਹੇ?
ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਤੇ ਕੈਪਟਨ ਖ਼ਿਲਾਫ਼ ਵਿਧਾਇਕ ਪਰਗਟ ਸਿੰਘ ਦਾ ਵੱਡਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ
ਜ਼ਿਕਰਯੋਗ ਹੈ ਕਿ ਸਬ-ਰਜਿਸਟਰਾਰ ਬਿਲਡਿੰਗ ਵਿਚ ਸਬ-ਰਜਿਸਟਰਾਰ-1 ਅਤੇ ਸਬ-ਰਜਿਸਟਰਾਰ-2 ਦੇ ਦਫਤਰ ਹਨ, ਜਿੱਥੇ ਰੋਜ਼ਾਨਾ 200 ਦੇ ਲਗਭਗ ਪ੍ਰਾਪਰਟੀ ਸਬੰਧੀ ਰਜਿਸਟਰੀਆਂ, ਪਾਵਰ ਆਫ਼ ਅਟਾਰਨੀ ਸਮੇਤ ਕਈ ਦਸਤਾਵੇਜ਼ਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਚੰਡੀਗੜ੍ਹ 'ਚ ਵਧਿਆ 'ਨਾਈਟ ਕਰਫ਼ਿਊ' ਦਾ ਸਮਾਂ
ਇਸ ਤੋਂ ਇਲਾਵਾ ਬਿਲਡਿੰਗ ਦੇ ਗਰਾਊਂਡ ਫਲੋਰ ’ਤੇ ਹੀ ਫਰਦ ਕੇਂਦਰ 1 ਅਤੇ 2 ਬਣੇ ਹਨ। ਬਿਲਡਿੰਗ ਦੀ ਪਹਿਲੀ ਮੰਜ਼ਿਲ ’ਤੇ ਬਣੇ ਪਟਵਾਰਖਾਨੇ ਵਿਚ ਲਗਭਗ 60 ਤੋਂ ਜ਼ਿਆਦਾ ਪਟਵਾਰੀ ਅਤੇ ਉਨ੍ਹਾਂ ਵੱਲੋਂ ਰੱਖੇ 150 ਦੇ ਕਰੀਬ ਪ੍ਰਾਈਵੇਟ ਕਰਿੰਦੇ ਬੈਠ ਕੇ ਕੰਮ ਕਰਦੇ ਹਨ, ਜਿਸ ਕਾਰਨ ਇਸ ਬਿਲਡਿੰਗ ਵਿਚ ਅਰਜ਼ੀ ਨਵੀਸਾਂ, ਦਲਾਲਾਂ, ਨੰਬਰਦਾਰਾਂ ਦੇ ਨਾਲ-ਨਾਲ ਲਗਭਗ ਇਕ ਹਜ਼ਾਰ ਲੋਕਾਂ ਦਾ ਆਉਣਾ-ਜਾਣਾ ਹੁੰਦਾ ਹੈ ਪਰ ਬਿਲਡਿੰਗ ਵਿਚ ਖਚਾਖਚ ਭੀੜ ਨੂੰ ਕਾਬੂ ਕਰਨ ਲਈ ਕੋਈ ਅਧਿਕਾਰੀ ਧਿਆਨ ਨਹੀਂ ਦੇ ਰਿਹਾ।
ਇਹ ਵੀ ਪੜ੍ਹੋ : ਚੰਗੀ ਖ਼ਬਰ: ਪੰਜਾਬ ’ਚ ਘਰੇਲੂ ਇਕਾਂਤਵਾਸ ਦੌਰਾਨ ਠੀਕ ਹੋਏ 98 ਫ਼ੀਸਦੀ ਕੋਰੋਨਾ ਪੀੜਤ
ਇਸ ਦੌਰਾਨ ਸੋਸ਼ਲ ਡਿਸਟੈਂਸ, ਫੇਸ ਮਾਸਕ ਸਮੇਤ ਕਈ ਨਿਯਮਾਂ ਦੀ ਜੰਮ ਕੇ ਉਲੰਘਣਾ ਹੁੰਦੀ ਹੈ। ਜੇਕਰ ਅਜਿਹੇ ਹਾਲਾਤ ਵਿਚ ਕੋਈ ਕੋਰੋਨਾ ਪਾਜ਼ੇਟਿਵ ਮਰੀਜ਼ ਵੀ ਭੀੜ ਦਾ ਹਿੱਸਾ ਬਣ ਜਾਵੇ ਤਾਂ ਖੁਦ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਬਿਲਡਿੰਗ ਵਿਚੋਂ ਨਿਕਲੀ ਇਨਫੈਕਸ਼ਨ ਦੀ ਚੇਨ ਕਿੰਨੀ ਲੰਬੀ ਹੋ ਸਕਦੀ ਹੈ। ਅਜਿਹੇ ਹੀ ਹਾਲਾਤ ਸੇਵਾ ਕੇਂਦਰ ਅਤੇ ਆਟੋਮੇਟਿਡ ਸੈਂਟਰ ’ਤੇ ਵੇਖਣ ਨੂੰ ਮਿਲਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਸ਼ਹਿਰ ਵਾਸੀਆਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਣ ਲਈ ਪ੍ਰਸ਼ਾਸਨ ਅਤੇ ਪੁਲਸ ਸਖ਼ਤੀ ਅਪਣਾ ਰਹੀ ਹੈ, ਉਸੇ ਤਰ੍ਹਾਂ ਸਰਕਾਰੀ ਦਫ਼ਤਰਾਂ ਵਿਚ ਵੀ ਕੋਵਿਡ-19 ਦੀਆਂ ਗਾਈਡਲਾਈਨਜ਼ ਦੀ ਪਾਲਣਾ ਲਈ ਸਮਾਂ ਰਹਿੰਦੇ ਸਖ਼ਤ ਕਦਮ ਉਠਾਏ ਜਾਣ, ਨਹੀਂ ਤਾਂ ਕੋਰੋਨਾ ਮਹਾਮਾਰੀ ਹੋਰ ਵੀ ਜ਼ਿਆਦਾ ਘਾਤਕ ਰੂਪ ਲੈ ਸਕਦੀ ਹੈ।
ਇਹ ਵੀ ਪੜ੍ਹੋ : ‘ਕੋਰੋਨਾ’ ਬਣਿਆ ਆਫ਼ਤ, ਜਲੰਧਰ ਜ਼ਿਲ੍ਹੇ ’ਚ ਮਰੀਜ਼ਾਂ ਲਈ ਖ਼ੂਨ ਦੀ ਕਮੀ ਆਉਣੀ ਹੋਈ ਸ਼ੁਰੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?