ਜਨਤਾ ਕਰਫਿਊ: ਕੋਰੋਨਾ ਖਿਲਾਫ ਪੂਰੇ ਭਾਰਤ ਦੀ ਜੰਗ, ਸੁੰਨੇ ਪਏ ਸ਼ਹਿਰ (ਦੇਖੋ ਤਸਵੀਰਾਂ)

03/22/2020 9:49:10 AM

ਨਵੀਂ ਦਿੱਲੀ—ਪੂਰੀ ਦੁਨੀਆ 'ਚ ਖਤਰਨਾਕ ਕੋਰੋਨਾਵਾਇਰਸ ਪੈਰ ਪਸਾਰ ਚੁੱਕਿਆ ਹੈ, ਜਿਸ ਦਾ ਅਸਰ ਹੁਣ ਭਾਰਤ 'ਚ ਦੇਖਿਆ ਜਾ ਰਿਹਾ ਸੀ। ਇਸ ਖਤਰਨਾਕ ਵਾਇਰਸ ਨਾਲ ਹਾਲਾਤ ਜ਼ਿਆਦਾ ਖਰਾਬ ਨਾ ਹੋਣ, ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਵ ਐਤਵਾਰ (22 ਮਾਰਚ) ਨੂੰ 'ਜਨਤਾ ਕਰਫਿਊ' ਦੀ ਅਪੀਲ ਕੀਤੀ ਗਈ ਹੈ। ਜਨਤਾ ਕਰਫਿਊ ਦਾ ਅਸਰ ਦਿੱਲੀ-ਐੱਨ.ਸੀ.ਆਰ ਸਮੇਤ ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਜੰਮੂ-ਕਸ਼ਮੀਰ, ਝਾਰਖੰਡ, ਮਹਾਰਾਸ਼ਟਰ, ਮੇਰਠ, ਕਰਨਾਟਕ, ਕੇਰਲ, ਹੈਦਰਾਬਾਦ, ਪੱਛਮੀ ਬੰਗਾਲ ਅਤੇ ਕਈ ਹੋਰ ਕਈ ਸੂਬਿਆਂ 'ਚ ਸਵੇਰਸਾਰ ਤੋਂ ਹੀ ਦੇਖਿਆ ਜਾ ਰਿਹਾ ਹੈ। ਪੂਰਾ ਦੇਸ਼ ਪੀ.ਐੱਮ ਮੋਦੀ ਦੀ ਅਪੀਲ 'ਤੇ ਜਨਤਾ ਕਰਫਿਊ ਦਾ ਸਮਰਥਨ ਕਰ ਰਿਹਾ ਹੈ।

PunjabKesari

ਪੰਜਾਬ ਦੇ ਲੁਧਿਆਣਾ ਜ਼ਿਲੇ 'ਚ ਜਨਤਾ ਕਰਫਿਊ ਦੌਰਾਨ ਸੜਕਾਂ ਸੁੰਨੀਆ ਦੇਖੀਆਂ ਗਈਆਂ।
PunjabKesari

ਵੱਖ-ਵੱਖ ਸੂਬਿਆਂ 'ਚ ਦੁਕਾਨਾਂ, ਬਾਜ਼ਾਰ, ਵਪਾਰਕ ਸੰਗਠਨ ਬੰਦ ਹਨ ਅਤੇ ਸੜਕਾਂ ਸੁੰਨੀਆਂ ਪਈਆਂ ਹਨ। ਇਸ ਤੋਂ ਇਲਾਵਾ ਬੱਸਾਂ, ਰੇਲ ਸੇਵਾਵਾਂ ਵੀ ਬੰਦ ਕੀਤੀਆਂ ਗਈਆਂ ਹਨ।

PunjabKesari

ਦੱਸਣਯੋਗ ਹੈ ਕਿ ਅੱਜ ਸਵੇਰਸਾਰ 7 ਵਜੇ ਤੋਂ ਰਾਤ 9 ਵਜੇ ਤੱਕ ਜਨਤਾ ਕਰਫਿਊ ਲੱਗਿਆ ਹੈ। ਜਨਤਾ ਕਰਫਿਊ 'ਚ ਅਸੀਂ ਖੁਦ ਨੂੰ ਆਪਣੇ ਹੀ ਘਰਾਂ 'ਚ ਸੁਰੱਖਿਅਤ ਰੱਖਣਾ ਹੈ।

PunjabKesari

ਦੱਸ ਦੇਈਏ ਕਿ ਭਾਰਤ 'ਚ ਹੁਣ ਤੱਕ ਕੋਰੋਨਾਵਾਇਰਸ ਦੇ ਕੁੱਲ 315 ਮਾਮਲੇ ਸਾਹਮਣੇ ਆਏ ਹਨ। 

PunjabKesari

ਇਨ੍ਹਾਂ 'ਚ ਲਗਭਗ 28 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ ਜਦਕਿ 4 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

PunjabKesari


Iqbalkaur

Content Editor

Related News