ਕਰਫਿਊ ਦੌਰਾਨ ਸਭ ਤੋਂ ਦੁਖੀ ਨੇ ਇਹ ਸਰਦਾਰ ਜੀ, ਬਾਹਰ ਦੇ ਪਰਾਂਠੇ ਖਾਣ ਨੂੰ ਤਰਸ ਰਹੇ (ਤਸਵੀਰਾਂ)

03/28/2020 6:25:28 PM

ਰੋਪੜ (ਸੱਜਣ ਸੈਣੀ)— ਕੋਰੋਨਾ ਵਾਇਰਸ ਦੇ ਚੱਲਦੇ ਜਿੱਥੇ ਪੂਰੀ ਦੁਨੀਆ 'ਚ ਮਹਾਂਮਾਰੀ ਫੈਲੀ ਹੈ ਅਤੇ ਕਰਫਿਊ ਲੱਗਣ ਦੌਰਾਨ ਲੋਕਾਂ ਨੂੰ ਆਪਣਾ ਪੇਟ ਭਰਨ ਲਈ ਦੋ ਡੰਗ ਦੀ ਰੋਟੀ ਤੱਕ ਮਿਲਣੀ ਮੁਸ਼ਕਿਲ ਹੋਈ ਹੈ, ਉੱਥੇ ਹੀ ਇਸ ਕਰਫਿਊ ਦੌਰਾਨ ਕਈ ਲੋਕੀਂ ਹਾਲੇ ਵੀ ਪਰੌਂਠਿਆਂ ਦਾ ਸੁਆਦ ਭਾਲ ਰਹੇ ਹਨ। ਅਜਿਹਾ ਹੀ ਇਕ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਖਸ ਨੇ ਪਰਾਂਠਿਆਂ ਦੀ ਸਿਫਾਰਿਸ਼ ਕਰ ਦਿੱਤੀ।
ਇਹ ਵੀ ਪੜ੍ਹੋ : ਮੌਤ ਦੀ ਜੰਗ ਜਿੱਤ ਕੇ ਘਰ ਪਰਤਿਆ ਪੰਜਾਬ ਦਾ ਪਹਿਲਾ ਕੋਰੋਨਾ ਪਾਜ਼ੇਟਿਵ, ਬਿਆਨ ਕੀਤਾ ਤਜ਼ਰਬਾ

PunjabKesari

ਕਰਫਿਊ ਦੌਰਾਨ ਮੈਡੀਕਲ ਦੀ ਦੁਕਾਨ ਦੇ ਸਾਹਮਣੇ ਖੜ੍ਹੇ ਇਕ ਸਰਦਾਰ ਜੀ ਕੋਲੋਂ ਜਦੋਂ ਪੱਤਰਕਾਰ ਵੱਲੋਂ ਪੁੱਛਿਆ ਗਿਆ ਕਿ ਕਿਹੜੀ ਜ਼ਰੂਰੀ ਦਵਾਈ ਲੈਣ ਲਈ ਤੁਸੀਂ ਨਿਕਲੇ ਹੋ ਤਾਂ ਉਕਤ ਸਰਦਾਰ ਜੀ ਨੇ ਜਵਾਬ 'ਚ ਕਿਹਾ ਕਿ ਡਿਟੋਲ ਦੀ ਸ਼ੀਸ਼ੀ ਲੈਣ ਆਏ ਹਨ। ਇਸ ਤੋਂ ਬਾਅਦ ਜਦੋਂ ਇਨ੍ਹਾਂ ਨੂੰ ਪੁੱਛਿਆ ਕਿ ਹੋਰ ਕੀ ਖਾਣ-ਪੀਣ ਦੀ ਦਿੱਕਤ ਆ ਰਹੀ ਤਾਂ ਜਨਾਬ ਕਹਿੰਦੇ ਮੈਂ ਘਰ ਦਾ ਖਾਣਾ ਖਾ-ਖਾ ਅੱਕ ਗਿਆ ਹਾਂ, ਮੈਨੂੰ ਬਾਹਰ ਦਾ ਖਾਣਾ ਚਾਹੀਦਾ ਹੈ ਅਤੇ ਪਰਾਂਠਿਆਂ ਦੀ ਮੰਗ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਹੈਲਪਲਾਈਨ ਨੰਬਰਾਂ 'ਤੇ ਫੋਨ ਕਰਦੇ ਹਾਂ ਤਾਂ ਉਹੀ ਬਿਜ਼ੀ ਜਾਂਦੇ ਹਨ। ਜੇਕਰ ਸਾਡਾ ਦਿਲ ਕਰਦਾ ਹੈ ਕੁਝ ਬਾਹਰ ਦਾ ਖਾਣ ਨੂੰ ਤਾਂ ਅਸੀਂ ਬਾਹਰ ਜਾ ਕੇ ਹੀ ਖਾਵਾਂਗੇ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦੇ ਕਿਹਾ ਕਿ ਕ੍ਰਿਪਾ ਕਰਕੇ ਫੋਨ ਬਿਜ਼ੀ ਨਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮੰਤਰੀ ਤਾਂ ਅੰਦਰ ਬੈਠੇ ਮੰਗਵਾ-ਮੰਗਵਾ ਕੇ ਖਾਈ ਜਾਂਦੇ ਪਏ ਹਨ ਪਰ ਅਸੀਂ ਕਿਵੇਂ ਖਾਈਏ ਬਾਹਰ ਦਾ। ਇਸ ਤੋਂ ਇਲਾਵਾ ਹੋਰਾਂ ਨੇ ਵੀ ਆਪਣੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ। ਅਜਿਹੇ ਹਾਲਾਤ 'ਚ ਜਿੱਥੇ ਲੋਕਾਂ ਨੂੰ ਦੋ ਡੰਗ ਦੀ ਰੋਟੀ ਨਹੀਂ ਮਿਲ ਰਹੀ, ਇਹ ਲੋਕ ਆਪਣੇ ਸੁਆਦ ਭਾਲ ਕਰ ਰਹੇ ਹਨ।

ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਣ ਲਈ ਕਾਂਗਰਸ ਦੇ ਮੰਤਰੀ ਨੇ ਦਿੱਤੀ ਇਹ ਸਲਾਹ, ਜ਼ਰੂਰ ਕਰੋ ਗੌਰ

PunjabKesari

ਭਾਰਤ 'ਚ ਹੁਣ ਤੱਕ ਹੋ ਚੁੱਕੀਆਂ ਨੇ 20 ਮੌਤਾਂ
ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਸ਼ੁੱਕਰਵਾਰ ਨੂੰ 20 ਹੋ ਗਈ ਹੈ ਅਤੇ ਇਸ ਤੋਂ ਇਨਫੈਕਟਿਡ ਮਾਮਲੇ 863 ਤੱਕ ਪੁੱਜ ਗਏ ਹਨ। ਅੰਕੜਿਆਂ ਅਨੁਸਾਰ ਦੇਸ਼ 'ਚ ਕੋਵਿਡ-19 ਦੇ ਅਜਿਹੇ ਮਾਮਲਿਆਂ ਦੀ ਗਿਣਤੀ 640 ਹੈ, ਜਿਨ੍ਹਾਂ 'ਚੋਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 67 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਇਕ ਵਿਦੇਸ਼ ਚਲਾ ਗਿਆ ਹੈ। ਮੰਤਰਾਲਾ ਨੇ ਦੱਸਿਆ ਕਿ ਇਨਫੈਕਟਿਡ ਲੋਕਾਂ ਵਿਚ 47 ਵਿਦੇਸ਼ੀ ਨਾਗਰਿਕ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ 38 ਤੱਕ ਪਹੁੰਚ ਗਈ ਹੈ ਜਦਕਿ ਇਕ ਮਰੀਜ਼ ਇਸ ਨਾਲ ਮੌਤ ਦੇ ਮੂੰਹ ਵਿਚ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ: ਕਰਫਿਊ 'ਚ ਇਹ ਪਰਿਵਾਰ ਘਰ ਬੈਠੇ ਇੰਝ ਕਰ ਰਿਹੈ ਸੇਵਾ ਕਾਰਜ

PunjabKesari

ਪੰਜਾਬ 'ਚ ਹਾਲੇ ਤੱਕ ਜਿਨ੍ਹਾਂ ਕੁਲ 38 ਮਾਮਲਿਆਂ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੋਣ ਦੀ ਸੂਚਨਾ ਹੈ, ਉਨ੍ਹਾਂ 'ਚ ਸਭ ਤੋਂ ਜ਼ਿਆਦਾ 19 ਮਾਮਲੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਨਾਲ ਸਬੰਧਤ ਹਨ, ਇਨ੍ਹਾਂ 'ਚੋਂ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। 6-6 ਮਾਮਲੇ ਮੋਹਾਲੀ ਅਤੇ ਹੁਸ਼ਿਆਰਪੁਰ ਜ਼ਿਲੇ ਨਾਲ ਸੰਬੰਧਤ ਹਨ ਜਦੋਂਕਿ ਜਲੰਧਰ ਜ਼ਿਲੇ ਤੋਂ 5 ਅਤੇ ਅੰਮ੍ਰਿਤਸਰ, ਲੁਧਿਆਣਾ ਜ਼ਿਲੇ ਨਾਲ ਸਬੰਧਤ 1-1 ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਹੈਲਥ ਬੁਲੇਟਿਨ ਅਨੁਸਾਰ ਹਾਲੇ ਤੱਕ 789 ਸ਼ੱਕੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 38 ਦੇ ਨਤੀਜੇ ਪਾਜ਼ੀਟਿਵ, 480 ਦੇ ਨੈਗੇਟਿਵ ਆਏ ਹਨ ਜਦੋਂਕਿ 271 ਦੇ ਨਤੀਜੇ ਹਾਲੇ ਆਉਣੇ ਬਾਕੀ ਹਨ। ਸਰਕਾਰੀ ਅੰਕੜਿਆਂ ਅਨੁਸਾਰ ਜਿਨ੍ਹਾਂ 271 ਸੈਂਪਲਾਂ ਦੇ ਨਤੀਜੇ ਹਾਲੇ ਆਉਣੇ ਬਾਕੀ ਹਨ, ਉਸ ਨਾਲ ਪਾਜ਼ੀਟਿਵ ਐਲਾਨ ਕੀਤੇ ਜਾਣ ਵਾਲੇ ਅੰਕੜਿਆਂ 'ਚ ਵਾਧੇ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਬੁਲੇਟਿਨ ਅਨੁਸਾਰ ਇਕ ਮਰੀਜ਼ ਠੀਕ ਹੋ ਚੁੱਕਿਆ ਹੈ ਪਰ ਕਿੰਨੇ ਸ਼ੱਕੀਆਂ ਨੂੰ ਹਸਪਤਾਲਾਂ 'ਚ ਭਰਤੀ ਕੀਤਾ ਗਿਆ ਹੈ ਅਤੇ ਕਿੰਨਿਆਂ ਨੂੰ ਘਰਾਂ 'ਚ ਵੱਖ-ਵੱਖ ਰੱਖ ਕੇ ਸਿਹਤ ਵਿਭਾਗ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ, ਇਸ ਦੀ ਜਾਣਕਾਰੀ ਬੁਲੇਟਿਨ 'ਚ ਸਾਂਝੀ ਕਰਨ ਤੋਂ ਸਰਕਾਰ ਨੇ ਪ੍ਰਹੇਜ ਕੀਤਾ ਹੈ।

ਇਹ ਵੀ ਪੜ੍ਹੋ : ਇਟਲੀ ਤੋਂ ਪੰਜਾਬ ਤੱਕ ਦੇਖੋ ਕਿਵੇਂ ਪੁੱਜਾ ਕੋਰੋਨਾ, ਬਲਦੇਵ ਸਿੰਘ ਦੀਆਂ ਵੀਡੀਓਜ਼ ਆਈਆਂ ਸਾਹਮਣੇ
ਇਹ ਵੀ ਪੜ੍ਹੋ : ਕੋਰੋਨਾ ਤੋਂ ਛੁਟਕਾਰਾ ਪਾਉਣ ਲਈ ਬੀਬੀ ਜਗੀਰ ਕੌਰ ਨੇ ਬਾਣੀ ਦੀਆਂ ਤੁੱਕਾਂ ਨਾਲ ਕੀਤਾ ਲਾਮਬੰਦ


shivani attri

Content Editor

Related News