ਟਾਂਡਾ ਦੇ ਦੋ ਪਿੰਡਾਂ 'ਚੋਂ ਬੈਂਕ ਕਾਮੇ ਸਮੇਤ ਕੋਰੋਨਾ ਦੇ 3 ਹੋਰ ਮਰੀਜ਼ ਮਿਲੇ

Sunday, Aug 23, 2020 - 04:01 PM (IST)

ਟਾਂਡਾ ਦੇ ਦੋ ਪਿੰਡਾਂ 'ਚੋਂ ਬੈਂਕ ਕਾਮੇ ਸਮੇਤ ਕੋਰੋਨਾ ਦੇ 3 ਹੋਰ ਮਰੀਜ਼ ਮਿਲੇ

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ)— ਟਾਂਡਾ ਦੇ ਹੋਰ ਪਿੰਡਾਂ 'ਚ ਤਿੰਨ ਹੋਰ ਮਰੀਜ਼ ਕੋਰੋਨਾ ਪਾਜ਼ੇਟਿਵ ਨਿਕਲੇ ਹਨ। | ਕਲਿਆਣਪੁਰ ਵਾਸੀ ਕਾਲਾ ਬਕਰਾ ਹਸਪਤਾਲ 'ਚ ਤਾਇਨਾਤ ਸਿਹਤ ਮਹਿਕਮੇ ਦੇ ਕਾਮੇ ਦੇ ਨਾਲ-ਨਾਲ ਪਿੰਡ ਬਾਬਕ ਵਾਸੀ 33 ਵਰ੍ਹਿਆਂ ਦੇ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਨਿਕਲਿਆ ਹੈ। | ਇਹ ਜਾਣਕਾਰੀ ਦਿੰਦੇ ਡਾ. ਕੇ .ਆਰ . ਬਾਲੀ ਅਤੇ ਡਾ. ਰਵੀ ਕੁਮਾਰ ਨੇ ਦੱਸਿਆ ਕਿ ਪਿੰਡ ਬਾਬਕ ਨਿਵਾਸੀ ਪਾਜ਼ੇਟਿਵ ਆਏ ਮਰੀਜ਼ ਨੇ ਘੋੜੇਵਾਹਾ 'ਚ 20 ਅਗੜਤ ਨੂੰ ਹੋਈ ਰੁਟੀਨ ਸੈਂਪਲਿੰਗ ਦੌਰਾਨ ਟੈਸਟ ਕਰਵਾਇਆ ਸੀ। ਇਸ ਦੇ ਨਾਲ ਹੀ ਉੜਮੁੜ ਨਿਵਾਸੀ ਨੌਜਵਾਨ ਬੈਂਕ ਕਾਮਾ ਜਿਸ ਨੇ ਮੁਕੇਰੀਆਂ ਵਿਖੇ ਕੋਰੋਨਾ ਟੈਸਟ ਕਰਵਾਇਆ ਸੀ, ਉਸ ਦਾ ਟੈਸਟ ਵੀ ਪਾਜ਼ੇਟਿਵ ਆਇਆ ਹੈ। 

ਇਹ ਵੀ ਪੜ੍ਹੋ: ਮੋਬਾਇਲ ਕਾਰਨ ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, 6ਵੀਂ ਜਮਾਤ 'ਚ ਪੜ੍ਹਦੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਚੁੱਕਿਆ ਹੈਰਾਨ ਕਰਦਾ ਕਦਮ

ਉਨ੍ਹਾਂ ਦੱਸਿਆ ਕਿ 20 ਅਗਸਤ ਨੂੰ ਗਏ 91 ਸੈਂਪਲਾਂ 'ਚੋਂ ਬਾਕੀ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰ ਹੁਸ਼ਿਆਰਪੁਰ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ 'ਚ ਆਏ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਹੋਰਨਾਂ ਦਾ ਪਤਾ ਲਗਾ ਕੇ ਟੈਸਟ ਲਏ ਜਾਣਗੇ। 

ਇਹ ਵੀ ਪੜ੍ਹੋ: ਸਾਲੀ ਨੇ ਪਾਏ ਜੀਜੇ 'ਤੇ ਡੋਰੇ, ਸਮਝਾਉਣ 'ਤੇ ਵੀ ਨਾ ਸਮਝੇ ਤਾਂ ਵੱਡੀ ਭੈਣ ਨੇ ਚੁੱਕਿਆ ਖ਼ੌਫਨਾਕ ਕਦਮ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 40 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 3190, ਲੁਧਿਆਣਾ 8508, ਜਲੰਧਰ 5221, ਮੋਹਾਲੀ 'ਚ 2561, ਪਟਿਆਲਾ 'ਚ 4713, ਹੁਸ਼ਿਆਰਪੁਰ 'ਚ 1022, ਤਰਨਾਰਨ 655, ਪਠਾਨਕੋਟ 'ਚ 877, ਮਾਨਸਾ 'ਚ 379, ਕਪੂਰਥਲਾ 845, ਫਰੀਦਕੋਟ 788, ਸੰਗਰੂਰ 'ਚ 1866, ਨਵਾਂਸ਼ਹਿਰ 'ਚ 573, ਰੂਪਨਗਰ 675, ਫਿਰੋਜ਼ਪੁਰ 'ਚ 1521, ਬਠਿੰਡਾ 1682, ਗੁਰਦਾਸਪੁਰ 1360, ਫਤਿਹਗੜ੍ਹ ਸਾਹਿਬ 'ਚ 869, ਬਰਨਾਲਾ 877, ਫਾਜ਼ਿਲਕਾ 633 ਮੋਗਾ 1114, ਮੁਕਤਸਰ ਸਾਹਿਬ 621 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 1059 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ:  ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 39 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ


author

shivani attri

Content Editor

Related News