ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਹਸਪਤਾਲ 'ਚ ਦਾਖ਼ਲ ਹੋਣ ਲਈ ਖਾਣੇ ਪਏ ਧੱਕੇ, ਹੋਇਆ ਬਖੇੜਾ
Monday, Jul 27, 2020 - 11:14 PM (IST)
ਹੁਸ਼ਿਆਰਪੁਰ— ਬੀਤੇ ਦਿਨ ਇਥੋਂ ਦੇ ਇਥੋਂ ਦੇ ਬੁੱਲੋਵਾਲ ਦੇ ਪਿੰਡ ਸਰਿਸਤਪੁਰ ਦਾ ਇਕ ਵਿਅਕਤੀ ਕੋਰੋਨਾ ਦੀ ਲਪੇਟ 'ਚ ਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਪਿੰਡ ਸਰਿਸਤਪੁਰ ਦੇ ਹਰਕਮਲ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਨ ਲਈ ਪਰਿਵਾਰ ਵਾਲਿਆਂ ਨੂੰ ਕਾਫ਼ੀ ਇੱਧਰ-ਉੱਧਰ ਧੱਕੇ ਖਾਣੇ ਪਏ।
ਪਾਜ਼ੇਟਿਵ ਮਰੀਜ਼ ਨੂੰ ਸਰਕਾਰੀ ਹਸਪਤਾਲ 'ਚ ਲਿਆਉਣ 'ਤੇ ਉਸ ਨੂੰ ਕਿਹਾ ਗਿਆ ਕਿ ਉਹ ਕੋਵਿਡ ਸੈਟਰ ਰਿਆਤ ਬਾਹਰਾ 'ਚ ਜਾਵੇ। ਇਥੇ ਪਹੁੰਚਣ 'ਤੇ ਉਸ ਨੂੰ ਬੈੱਡ ਨਾ ਹੋਣ ਦਾ ਹਵਾਲਾ ਦੇ ਕੇ ਫਿਰ ਤੋਂ ਉਕਤ ਹਸਪਤਾਲ ਭੇਜ ਦਿੱਤਾ ਗਿਆ। ਇਸ ਦੌਰਾਨ ਮਰੀਜ਼ ਦੇ ਪਰਿਵਾਰ ਵਾਲਿਆਂ ਦੀ ਸਟਾਫ ਨਾਲ ਕਾਫ਼ੀ ਬਹਿਸ ਵੀ ਹੋਈ।
ਇਹ ਵੀ ਪੜ੍ਹੋ: ਜ਼ਿਲ੍ਹਾ ਜਲੰਧਰ 'ਚ ਮੁੜ ਫਟਿਆ ਕੋਰੋਨਾ ਬੰਬ, ਵੱਡੀ ਗਿਣਤੀ 'ਚ ਮਿਲੇ ਨਵੇਂ ਮਾਮਲੇ
ਇਹ ਵੀ ਪੜ੍ਹੋ: ਕਰਜ਼ੇ ਦੇ ਬੋਝ ਹੇਠ ਦੱਬੀ ਸ਼ਹੀਦ ਦੀ ਪਤਨੀ, ਢੇਰਾਂ ਤੋਂ ਕਬਾੜ ਚੁੱਕ ਕੇ ਕਰ ਰਹੀ ਹੈ ਗੁਜ਼ਾਰਾ
ਗੱਡੀ ਨੂੰ ਸੈਨੇਟਾਈਜ਼ ਕਰਨ 'ਚ ਸਟਾਫ ਦੀ ਨਹੀਂ ਦਿਸੀ ਕੋਈ ਦਿਲਚਸਪੀ
ਬਹਿਸ ਹੋਣ ਉਪਰੰਤ ਮਰੀਜ਼ ਨੂੰ ਬਾਅਦ 'ਚ ਹਸਪਤਾਲ 'ਚ ਦਾਖ਼ਲ ਤਾਂ ਕਰ ਲਿਆ ਗਿਆ ਪਰ ਪਰਿਵਾਰ ਵਾਲੇ ਜਿਸ ਗੱਡੀ 'ਚ ਮਰੀਜ਼ ਨੂੰ ਲੈ ਕੇ ਆਏ ਸਨ ਤਾਂ ਉਸ ਨੂੰ ਸੈਨੇਟਾਈਜ਼ ਕਰਨ 'ਚ ਹਸਪਤਾਲ ਦਾ ਸਟਾਫ ਕੋਈ ਦਿਲਚਸਪੀ ਨਹੀਂ ਵਿਖਾ ਰਿਹਾ ਸੀ। ਮਰੀਜ਼ ਦੇ ਪਰਿਵਾਰ ਵਾਲਿਆਂ 'ਚ ਪੀੜਤ ਸਮੇਤ ਉਸ ਨਾਲ ਛੋਟੇ ਬੱਚੇ ਸਣੇ ਪਤਨੀ ਵੀ ਸੀ, ਜਿਸ ਕਰਕੇ ਉਸ ਨੂੰ ਡਰ ਲੱਗ ਰਿਹਾ ਸੀ। ਸਵੇਰੇ 10 ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਉਥੇ ਹੀ ਬੈਠਾ ਰਿਹਾ ਅਤੇ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਉਸ ਦੀ ਗੱਡੀ ਨੂੰ ਸੈਨੇਟਾਈਜ਼ ਕੀਤਾ ਗਿਆ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੇ ਚਾਹਵਾਨਾਂ ਲਈ GNA ਯੂਨੀਵਰਸਿਟੀ ਦਾ ਨਵਾਂ ਪ੍ਰੋਗਰਾਮ, ਇੰਝ ਕਰੋ ਅਪਲਾਈ
ਕੀ ਕਹਿਣਾ ਹੈ ਡਾਕਟਰਾਂ ਦਾ
ਉਥੇ ਹੀ ਜਦੋਂ ਗੱਲ ਨਾ ਸੁਣਨ 'ਤੇ ਹਰਕਮਲ ਨੇ ਡਾਕਟਰਾਂ ਦੀ ਬਹਿਸ ਦੀ ਵੀਡੀਓ ਬਣਾਈ ਤਾਂ ਬਵਾਲ ਹੋ ਗਿਆ। ਫਿਰ ਡਾਕਟਰਾਂ ਨੇ ਵੀਡੀਓ ਡਿਲੀਟ ਕਰਵਾਈ ਅਤੇ ਉਸ ਦੇ ਬਾਅਦ ਗੱਡੀ ਨੂੰ ਸੈਨੇਟਾਈਜ਼ ਕਰਕੇ ਉਸ ਨੂੰ ਉਥੋਂ ਭੇਜਿਆ ਗਿਆ। ਉਥੇ ਹੀ ਡਾ. ਖੁਸ਼ਬੀਰ ਸਿੰਘ ਨੇ ਲੱਗੇ ਰਹੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੈਨੇਟਾਈਜ਼ ਕਰਨ 'ਚ ਕੋਈ ਵੀ ਦੇਰੀ ਨਹੀਂ ਵਰਤੀ ਗਈ।
ਇਹ ਵੀ ਪੜ੍ਹੋ: ਟਾਂਡਾ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਬੈਂਕ 'ਚੋਂ ਲੁਟੇਰਿਆਂ ਨੇ ਕੀਤੀ ਲੱਖਾਂ ਦੀ ਲੁੱਟ