ਵਧੀਆ ਪਹਿਲ : ਇਕ ਅਜਿਹਾ ਪੈਟਰੋਲ ਪੰਪ ਜਿੱਥੇ ਸੈਨੀਟਾਈਜ਼ ਕਰਨ ਦੇ ਬਾਅਦ ਲਏ ਜਾਂਦੇ ਨੇ ਪੈਸੇ

Saturday, May 09, 2020 - 08:26 PM (IST)

ਵਧੀਆ ਪਹਿਲ : ਇਕ ਅਜਿਹਾ ਪੈਟਰੋਲ ਪੰਪ ਜਿੱਥੇ ਸੈਨੀਟਾਈਜ਼ ਕਰਨ ਦੇ ਬਾਅਦ ਲਏ ਜਾਂਦੇ ਨੇ ਪੈਸੇ

ਹੁਸ਼ਿਆਰਪੁਰ (ਅਮਰਿੰਦਰ)— ਪੰਜਾਬ ਸਮੇਤ ਦੇਸ਼ 'ਚ ਇਸ ਸਮੇਂ ਕੋਰੋਨਾ ਦੇ ਖੌਫ ਨਾਲ ਲੋਕ ਸਹਿਮੇ ਹੋਏ ਹਨ ਅਤੇ ਬਚਾਅ ਲਈ ਸਰਕਾਰ ਕਈ ਤਰ੍ਹਾਂ ਦੇ ਜਾਗਰੂਕਤਾ ਅਭਿਆਨ ਚਲਾ ਰਹੀ ਹੈ। ਉਸੀ ਕੜੀ 'ਚ ਇਨੀਂ ਦਿਨੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਕ ਵੀਡੀਓ 'ਚ ਹੁਸ਼ਿਆਰਪੁਰ ਦਾ ਇਕ ਪੈਟਰੋਲ ਪੰਪ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਸਰਕਾਰ ਵੱਲੋਂ ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਵਾਰ-ਵਾਰ ਹੱਥ ਧੋਣੇ ਅਤੇ ਘਰਾਂ ਨੂੰ ਸਾਫ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ ਅਤੇ ਕਿਵੇਂ ਖਾਣ-ਪੀਣ ਦੀਆਂ ਚੀਜ਼ਾਂ ਨੂੰ ਸੈਨੀਟਾਈਜ਼ ਕਰਨਾ ਹੈ, ਦੇ ਬਾਰੇ 'ਚ ਜਾਗਰੂਕ ਕੀਤਾ ਜਾ ਰਿਹਾ ਹੈ।

ਠੀਕ ਉਸੇ ਤਰ੍ਹਾਂ ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਮਾਹਿਲਪੁਰ ਅਤੇ ਚੱਬੇਵਾਲ ਵਿਚਕਾਰ ਬਾਹੋਵਾਲ ਪੈਟਰੋਲ ਪੰਪ 'ਤੇ ਇਕ ਅਨੋਖਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਇਸ ਪੈਟਰੋਲ ਪੰਪ 'ਤੇ ਕੋਰੋਨਾ ਤੋਂ ਬਚਾਅ ਲਈ ਪੰਪ 'ਤੇ ਨਾ ਸਿਰਫ ਵਾਹਨਾਂ ਦੀਆਂ ਟੈਂਕੀਆਂ ਨੂੰ ਆਪਣੇ-ਆਪ ਚਾਲਕ ਖੋਲ੍ਹਦੇ ਤੇ ਬੰਦ ਕਰਦੇ ਹਨ, ਸਗੋਂ ਗਾਹਕਾਂ ਤੋਂ ਲਏ ਰੁਪਏ ਸਾਬਣ ਨਾਲ ਧੋ ਕੇ ਅਤੇ ਸੈਨੀਟਾਈਜ਼ ਕਰਨ ਦੇ ਬਾਅਦ ਹੀ ਦਿੱਤੇ ਅਤੇ ਲਏ ਜਾਂਦੇ ਹਨ।

ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਪੁਲਸ ਮੁਲਾਜ਼ਮ ਨੇ ਗੋਲੀਆਂ ਨਾਲ ਭੁੰਨਿਆ ਕੌਮਾਂਤਰੀ ਕਬੱਡੀ ਖਿਡਾਰੀ (ਵੀਡੀਓ)

PunjabKesari

ਡੈਬਿਟ ਅਤੇ ਕਰੈਡਿਟ ਕਾਰਡ ਨੂੰ ਵੀ ਕੀਤਾ ਜਾਂਦਾ ਹੈ ਸੈਨੀਟਾਈਜ਼ : ਦਰਅਸਲ ਕੋਰੋਨਾ ਵਾਇਰਸ ਦਾ ਕਹਿਰ ਇਸ ਸਮੇਂ ਪੂਰੀ ਦੁਨੀਆ ਵਿਚ ਜਾਰੀ ਹੈ। ਬਚਾਅ ਲਈ ਲੋਕ ਆਪਣੇ ਆਪਣੇ ਘਰਾਂ ਵਿਚ ਕੈਦ ਹਨ ਤੇ ਹਰ ਪਾਸੇ ਇਸ ਖਤਰਨਾਕ ਮਹਾਮਾਰੀ ਕਾਰਨ ਡਰ ਦਾ ਮਾਹੌਲ ਹੈ। ਲੋਕ ਇਸ ਤੋਂ ਬਚਣ ਲਈ ਪੂਰੀ ਸਾਵਧਾਨੀ ਵੀ ਵਰਤ ਰਹੇ ਹਨ। ਇਸ ਪੈਟਰੋਲ ਪੰਪ 'ਤੇ ਕੋਈ ਗਾਹਕ ਪੈਸੇ ਦੀ ਅਦਾਇਗੀ ਲਈ ਜੇਕਰ ਡੈਬਿਟ ਜਾਂ ਕਰੈਡਿਟ ਕਾਰਡ ਦੇ ਜ਼ਰੀਏ ਭੁਗਤਾਨ ਕਰਨਾ ਚਾਹੁੰਦਾ ਹੈ ਤਾਂ ਪੰਪ 'ਤੇ ਤਾਇਨਾਤ ਕਰਮਚਾਰੀ ਪਹਿਲਾਂ ਕਾਰਡ ਨੂੰ ਵੀ ਸੈਨੀਟਾਈਜ਼ ਕਰਦੇ ਹਨ ਅਤੇ ਇਸ ਦੇ ਬਾਅਦ ਹੀ ਉਸ ਨੂੰ ਮਸ਼ੀਨ 'ਚ ਪਾਉਂਦੇ ਹਨ।

ਇਹ ਵੀ ਪੜ੍ਹੋ​​​​​​​: ...ਜਦੋਂ ਟੈਂਕੀ ''ਤੇ ਚੜ੍ਹ ਕੇ ਵਿਅਕਤੀ ਨੇ ਪੁਲਸ ਨੂੰ ਪਾਈਆਂ ਭਾਜੜਾਂ, ਦਿੱਤੀ ਇਹ ਧਮਕੀ

ਕੋਰੋਨਾ ਤੋਂ ਬਚਾਅ ਲਈ ਸਾਵਧਾਨੀ ਵਰਤਣਾ ਜ਼ਰੂਰੀ : ਕਸ਼ਯਪ
ਸੰਪਰਕ ਕਰਨ 'ਤੇ ਪੈਟਰੋਲ ਪੰਪ ਦੇ ਮਾਲਕ ਅਭਿਸ਼ੇਕ ਕਸ਼ਯਪ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਇਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਸਮੇਂ ਦੀ ਜ਼ਰੂਰਤ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਪੰਪ 'ਤੇ ਜਦੋਂ ਵੀ ਕੋਈ ਗੱਡੀ ਪੈਟਰੋਲ ਭਰਵਾਉਣ ਲਈ ਆਉਂਦੀ ਹੈ ਤਾਂ ਗੱਡੀ ਦੇ ਮਾਲਕ ਨੂੰ ਹੀ ਡੀਜ਼ਲ ਜਾਂ ਪੈਟਰੋਲ ਟੈਂਕ ਦਾ ਢੱਕਣ ਖੋਲ੍ਹਣ ਲਈ ਕਿਹਾ ਜਾਂਦਾ ਹੈ। ਅਜਿਹਾ ਕਰਕੇ ਪੈਟਰੋਲ ਪੰਪ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ​​​​​​​: ਪਲਾਜ਼ਮਾ ਟਰਾਇਲ ਲਈ ਪੰਜਾਬ ਦੇ 7 ਹਸਪਤਾਲਾਂ ਅਤੇ ਪੀ. ਜੀ. ਆਈ ਨੂੰ ਮਿਲੀ ਮਨਜ਼ੂਰੀ


author

shivani attri

Content Editor

Related News