ਹੁਸ਼ਿਆਰਪੁਰ: ਮੋਰਾਂਵਾਲੀ ਦੇ 6 ਕੋਰੋਨਾ ਪਾਜ਼ੇਟਿਵ ਠੀਕ ਹੋ ਕੇ ਪਿੰਡ ਪਰਤੇ

Saturday, May 16, 2020 - 02:45 PM (IST)

ਹੁਸ਼ਿਆਰਪੁਰ: ਮੋਰਾਂਵਾਲੀ ਦੇ 6 ਕੋਰੋਨਾ ਪਾਜ਼ੇਟਿਵ ਠੀਕ ਹੋ ਕੇ ਪਿੰਡ ਪਰਤੇ

ਸੈਲਾ ਖੁਰਦ (ਅਰੋੜਾ)— ਪਿੰਡ ਮੋਰਾਂਵਾਲੀ ਵਿਖੇ 26 ਅਪ੍ਰੈਲ ਤੋਂ ਬਾਅਦ ਆਏ 6 ਕਰੋਨਾ ਪਾਜ਼ੇਟਿਵ ਵਿਅਕਤੀਆਂ ਦੀਆਂ ਸਿਹਤ ਵਿਭਾਗ ਵੱਲੋਂ ਲਏ ਮੁੜ ਟੈਸਟ 'ਚ ਇਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਸਿਹਤ ਵਿਭਾਗ ਨੇ ਇਨ੍ਹਾਂ ਨੂੰ ਆਪੋ-ਆਪਣੇ ਘਰਾਂ 'ਚ 14 ਦਿਨਾਂ ਲਈ ਹੋਮ ਕੁਆਰੰਟਾਈਨ ਕਰ ਦਿੱਤਾ ਹੈ।

ਐੱਸ. ਐੱਮ. ਓ. ਡਾਕਟਰ ਰਘਵੀਰ ਸਿੰਘ ਨੇ ਦੱਸਿਆ ਕੇ ਬਲਾਕ ਪੋਸੀ ਅਧੀਨ 135 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ। ਹੁਣ ਤੱਕ ਕੁਲ 2247 'ਚੋਂ 1971 ਵਿਅਕਤੀਆਂ ਦਾ ਹੋਮ ਕੁਆਰੰਟਾਈਨ ਸਮਾਂ ਪੂਰਾ ਹੋਣ 'ਤੇ ਇਨ੍ਹਾਂ ਨੂੰ ਹੋਮ ਕੁਆਰੰਟਾਈਨ ਤੋਂ ਬਾਹਰ ਕਰ ਦਿੱਤਾ ਗਿਆ। ਡਾਕਟਰ ਰਘਵੀਰ ਸਿੰਘ ਨੇ ਦੱਸਿਆ ਕੇ ਇਨ੍ਹਾਂ 6 ਵਿਅਕਤੀਆਂ ਨੂੰ ਇਹਤਿਆਤ ਵਜੋਂ ਹੁਣ 14 ਦਿਨ ਲਈ ਘਰਾਂ 'ਚ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਜੋ ਪਿੰਡ ਮੋਰਾਂਵਾਲੀ ਦੇ 6 ਵਿਅਕਤੀ ਠੀਕ ਹੋ ਕੇ ਘਰ ਪਰਤੇ ਹਨ ਇਹ ਹਜ਼ੂਰ ਸਾਹਿਬ ਤੋਂ ਆਈ ਸੰਗਤ ਵਿਚ ਸ਼ਾਮਲ ਸਨ।


author

shivani attri

Content Editor

Related News