ਸੋਸ਼ਲ ਡਿਸਟੈਂਸਿੰਗ ਦੀਆਂ ਉੱਡੀਆਂ ਧੱਜੀਆਂ, ਬੈਂਕ ਮੂਹਰੇ ਲੱਗੀ ਲੋਕਾਂ ਦੀ ਭੀੜ
Tuesday, May 12, 2020 - 01:22 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਕੋਰੋਨਾ ਵਾਇਰਸ ਦੀ ਬੀਮਾਰੀ ਤੋਂ ਬਚਾਅ ਲਈ ਸੋਸ਼ਲ ਡਿਸਟੈਂਸਿੰਗ ਬੇਹੱਦ ਜ਼ੂਰਰੀ ਹੈ ਪਰ ਸਰਕਾਰੀ ਅਤੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਦਾ ਸੰਚਾਰ ਕਰਨ ਦੇ ਬਾਵਜ਼ੂਦ ਕਰਫਿਊ 'ਚ ਛੋਟ ਦੌਰਾਨ ਇਸ ਦਾ ਧਿਆਨ ਨਾ ਰੱਖਦੇ ਹੋਏ ਲੋਕ ਵੱਡੀ ਲਾਪਰਵਾਹੀ ਕਰ ਰਹੇ ਹਨ। ਲੋਕਾਂ ਦਾ ਇਹ ਵਰਤਾਰਾ ਲਗਾਤਾਰ ਬੈਂਕਾਂ ਦੇ ਸਾਹਮਣੇ ਲੱਗੀਆਂ ਲਾਈਨਾਂ, ਸਬਜ਼ੀਆਂ ਦੀਆਂ ਦੁਕਾਨਾਂ ਰੇਹੜੀਆਂ ਅਤੇ ਦੁਕਾਨਾਂ 'ਤੇ ਆਮ ਵੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਹੈਰਾਨੀਜਨਕ: ਸਰਕਾਰੀ ਲੈਬਜ਼ 'ਚ 'ਕੋਰੋਨਾ' ਪਾਜ਼ੇਟਿਵ ਹੋ ਰਹੀਆਂ ਨੈਗੇਟਿਵ ਮਰੀਜ਼ਾਂ ਦੀਆਂ ਰਿਪੋਰਟਾਂ
ਅੱਜ ਪਿੰਡ ਖੁੱਡਾ ਦੇ ਬੈਂਕ ਸਾਹਮਣੇ ਲੱਗੀ ਭੀੜ ਨੇ ਦੇਹ ਤੋਂ ਦੂਰੀ ਦਾ ਕੋਈ ਖਿਆਲ ਨਹੀਂ ਰੱਖਿਆ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਹਾਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੇ ਲਾਕ ਡਾਉਨ ਅਤੇ ਕਰਫਿਊ ਲੋਕ ਹਿੱਤ 'ਚ ਲਾਇਆ ਹੋਇਆ ਹੈ ਅਤੇ ਕਰਫਿਊ 'ਚ ਛੋਟ ਵੀ ਲੋਕਾਂ, ਦੁਕਾਨਦਾਰਾਂ ਨੂੰ ਸਹੂਲਤ ਲਈ ਦਿੱਤੀ ਹੈ। ਇਸ ਲਈ ਲੋਕਾਂ ਅਤੇ ਦੁਕਾਨਦਾਰਾਂ ਨੂੰ ਕਰਫਿਊ 'ਚ ਛੋਟ ਦੀ ਸਹੂਲਤ ਨੂੰ ਸਮਝਦਾਰੀ ਅਤੇ ਸਾਵਧਾਨੀ ਨਾਲ ਵਰਤੋਂ 'ਚ ਲਿਆਉਣਾ ਹੋਵੇਗਾ ਅਤੇ ਜ਼ਰੂਰੀ ਕੰਮਾਂ ਦੇ ਹਾਲਾਤ 'ਚ ਹੀ ਬਾਹਰ ਨਿਕਲਿਆ ਜਾਵੇ। ਇਸ ਸੰਬੰਧੀ ਨਗਰ ਕੌਂਸਲ ਉੜਮੁੜ ਟਾਂਡਾ ਦੇ ਈ. ਓ. ਕਮਲਜਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਜਾਰੀ ਹਦਾਇਤਾਂ ਦਾ ਪਾਲਣ ਕੀਤਾ ਜਾਵੇ ਅਤੇ ਬਾਹਰ ਨਿਕਲਦੇ ਸਮੇਂ ਸਮਾਜਿਕ ਦੂਰੀ, ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕ ਇਸ ਵਾਇਰਸ ਤੋਂ ਘਬਰਾਉਣ ਨਹੀਂ ਸਗੋਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪ੍ਰਸ਼ਾਸਨ ਦੀਆਂ ਗਾਈਡਲਾਈਨ 'ਤੇ ਚੱਲਣ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ ਅੰਮ੍ਰਿਤਸਰ ਜ਼ਿਲੇ ਵਿਚ ਚੌਥੀ ਮੌਤ, ਸੂਬੇ 'ਚ 33 ਤਕ ਪੁੱਜਾ ਅੰਕੜਾ