ਕੋਰੋਨਾ, ਕਰਫਿਊ ਤੇ ਕੁਦਰਤ ਦਾ ਕਹਿਰ ਝਲ ਰਹੇ ਕਿਸਾਨ

Sunday, Apr 19, 2020 - 04:15 PM (IST)

ਗੜ੍ਹਸ਼ੰਕਰ (ਸ਼ੋਰੀ)— ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਸਾਧਾਰਨ ਹਾਲਾਤਾਂ 'ਚ ਪਹਿਲਾਂ ਹੀ ਕਾਫੀ ਰਹਿੰਦੀਆਂ ਹਨ ਪਰ ਕੋਰੋਨਾ, ਕਰਫਿਊ ਅਤੇ ਕੁਦਰਤ ਦੇ ਕਹਿਰ ਕਾਰਨ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਪਹਿਲਾਂ ਨਾਲੋਂ ਹੋਰ ਜ਼ਿਆਦਾ ਵਧ ਗਈਆਂ ਹਨ। ਕਣਕ ਦੀ ਫਸਲ ਕਟਾਈ ਲਈ ਪੂਰੀ ਤਰ੍ਹਾਂ ਤਿਆਰ ਹੈ, ਕਣਕ ਮੰਡੀ 'ਚ ਕਿਸਾਨ ਲੈ ਕੇ ਆਉਣ ਵੀ ਲੱਗ ਪਏ ਹਨ। ਬੀਤੇ ਦਿਨ ਤੇਜ਼ ਬਾਰਿਸ਼ ਅਤੇ ਹਨੇਰੀ ਨੇ ਜਿਸ ਤਰ੍ਹਾਂ ਆਸਮਾਨ ਤੋਂ ਕਹਿਰ ਕੀਤਾ ਉਸ ਨੂੰ ਦੇਖਦੇ ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਦੀ ਲਿਖਤ ''ਪੱਕੀ ਫਸਲ ਦੇਖ ਕੇ ਗਰਵ ਕਰੇ ਕਿਸਾਨ ਮੁੱਠੀ ਦੇ ਵਿੱਚ ਕਾਲਜਾਂ ਬੱਦਲਾਂ ਵੱਲ ਧਿਆਨ'' ਦੀ ਯਾਦ ਆ ਗਈ।

ਇਹ ਵੀ ਪੜ੍ਹੋ : ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਬਣ ਰਹੀ ਹੈ 'ਕੋਰੋਨਾ' ਦਾ ਗੜ੍ਹ, ਜਾਣੋ ਕੀ ਨੇ ਹਾਲਾਤ

ਕੁਦਰਤ ਦੀ ਇਸ ਬੇਰੁਖੀ ਨਾਲ ਕਣਕਾਂ ਦਾ ਇਲਾਕੇ 'ਚ ਕੋਈ ਬਹੁਤਾ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਬੱਦਲਾਂ ਦੀ ਗੜਗੜਾਹਟ ਅਤੇ ਅਸਮਾਨੀ ਬਿਜਲੀ ਦੇ ਲਿਸ਼ਕਾਰਿਆਂ ਨੇ ਕਿਸਾਨਾਂ ਦੇ ਕਲੇਜੇ ਹੱਥਾਂ 'ਚ ਲਿਆ ਦਿੱਤੇ ਸਨ। ਜਿਹੜੇ ਕਿਸਾਨਾਂ ਨੇ ਆਪਣੀ ਫਸਲ ਖੇਤਾਂ 'ਚ ਕੱਟ ਕੇ ਰੱਖੀ ਹੋਈ ਸੀ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਆਈ ਅਤੇ ਕੁਝ ਥਾਵਾਂ 'ਤੇ ਫਸਲ ਜ਼ਮੀਨ 'ਤੇ ਵਿੱਛ ਵੀ ਗਈ ਸੀ।

ਇਹ ਵੀ ਪੜ੍ਹੋ : ਬਰਨਾਲਾ ਲਈ ਚੰਗੀ ਖਬਰ, ਦੂਜੀ ਪੀੜਤਾ ਔਰਤ ਨੇ ਜਿੱਤੀ 'ਕੋਰੋਨਾ' 'ਤੇ ਜੰਗ

PunjabKesari

ਸਬਜ਼ੀ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਲਈ ਮੁਸ਼ਕਿਲ ਵੀ ਇਸ ਸਮੇਂ 'ਚ ਕੋਈ ਘੱਟ ਨਹੀਂ ਹੈ। ਟਰਾਂਸਪੋਰਟ ਨਾ ਚੱਲਣ ਕਾਰਨ ਲੋਕਲ ਮੰਡੀਆਂ 'ਚ ਸਬਜ਼ੀ ਦੇ ਸਹੀ ਰੇਟ ਕਿਸਾਨਾਂ ਨੂੰ ਨਹੀਂ ਮਿਲੇ, ਬਾਹਰਲੀਆਂ ਮੰਡੀਆਂ 'ਚ ਤੋਂ ਵਪਾਰੀ ਉਸ ਤਰ੍ਹਾਂ ਨਹੀਂ ਆ ਰਹੇ, ਜਿਸ ਤਰ੍ਹਾਂ ਕਿ ਸਾਧਾਰਨ ਸਮਿਆਂ 'ਚ ਆਉਂਦੇ ਸਨ। ਇਨ੍ਹਾਂ ਸਾਰੇ ਹਾਲਾਤ 'ਚ ਲੋਕਲ ਸਬਜ਼ੀਆਂ ਕੱਦੂ, ਘੀਆ, ਖੀਰਾ ਅਤੇ ਸ਼ਿਮਲਾ ਮਿਰਚ ਆਦਿ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਬਹੁਤ ਘੱਟ ਰੇਟ ਮਿਲ ਰਹੇ ਹਨ। ਕਿਸਾਨਾਂ 'ਚੋਂ ਜਿਹੜੇ ਸਹਾਇਕ ਧੰਦੇ ਦੇ ਤੌਰ 'ਤੇ ਅਤੇ ਮੁੱਖ ਧੰਦੇ ਵਜੋਂ ਡੇਅਰੀ ਫਾਰਮਿੰਗ ਦਾ ਕੰਮ ਕਰਦੇ ਹਨ ਉਨ੍ਹਾਂ ਨੂੰ ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲਣੀ ਪਈ ਹੈ।

ਇਹ ਵੀ ਪੜ੍ਹੋ : ਕਰਫਿਊ 'ਚ ਵਧਿਆ ਸਾਦੇ ਵਿਆਹਾਂ ਦਾ ਰੁਝਾਨ, ਐਕਟਿਵਾ 'ਤੇ ਵਿਆਹ ਕੇ ਲਿਆਇਆ ਲਾੜੀ (ਤਸਵੀਰਾਂ)

ਇਹ ਵੀ ਪੜ੍ਹੋ : ਕੈਪਟਨ ਦਾ ਐਲਾਨ, ਭਾਈ ਨਿਰਮਲ ਸਿੰਘ ਖਾਲਸਾ ਦੇ ਨਾਂ 'ਤੇ ਬਣੇਗੀ ਲੋਹੀਆਂ ਆਈ. ਟੀ. ਆਈ.

ਦੁੱਧ ਉਤਪਾਦਕਾਂ ਦੀ ਪੈਦਾਵਾਰ ਜ਼ਿਆਦਾਤਰ ਦੋਧੀ ਚੁੱਕਦੇ ਸਨ, ਜੋ ਕਿ ਹਲਵਾਈਆਂ ਦੀਆਂ ਦੁਕਾਨਾਂ ਅਤੇ ਛੋਟੀ ਡੇਅਰੀਆਂ 'ਤੇ ਇਨ੍ਹਾਂ ਦੇ ਦੁੱਧ ਦੀ ਖਪਤ ਹੋ ਜਾਂਦੀ ਸੀ ਪਰ ਕਰਫਿਊ ਲੱਗਣ ਕਾਰਨ ਦੁਕਾਨਾਂ ਬੰਦ ਹੋ ਗਈਆਂ, ਜਿਸ ਕਾਰਨ ਇਨ੍ਹਾਂ ਦਾ ਦੁੱਧ ਵਿਕਣ ਤੋਂ ਰੁਕ ਗਿਆ। ਇਨ੍ਹਾਂ ਹਾਲਾਤ 'ਚ ਬਹੁਤੇ ਪਿੰਡਾਂ 'ਚ ਦੁੱਧ 25 ਤੋਂ 30 ਰੁਪਏ ਕਿੱਲੋ ਤੱਕ ਮਿੰਨਤਾਂ ਤਰਲੇ ਕਰਕੇ ਡੇਅਰੀ ਫਾਰਮਰ ਵੇਚਣ ਲਈ ਮਜਬੂਰ ਹੋ ਗਏ, ਇਸ ਭਾਅ 'ਤੇ ਵੀ ਸ਼ੁਰੂਆਤੀ ਦਿਨਾਂ 'ਚ ਇਨ੍ਹਾਂ ਦਾ ਦੁੱਧ ਨਹੀਂ ਵਿਕਿਆ।ਗੜ੍ਹਸ਼ੰਕਰ ਦੇ ਪਿੰਡ ਕੋਟ ਪੰਡੋਰੀ ਅਤੇ ਬੀਤ ਦੇ ਹੋਰ ਕਾਫੀ ਪਿੰਡ ਹਨ, ਜਿੱਥੇ ਪਸ਼ੂ ਪਾਲਕਾਂ ਕੋਲ ਪਸ਼ੂ ਧਨ ਹਜ਼ਾਰਾਂ ਦੀ ਗਿਣਤੀ 'ਚ ਹੈ। ਦੁੱਧ ਦੀ ਵਿਕਰੀ ਨਾ ਹੋਣ ਕਾਰਨ ਇਨ੍ਹਾਂ ਲੋਕਾਂ ਨੂੰ ਕਰਫਿਊ ਬਹੁਤ ਪ੍ਰੇਸ਼ਾਨੀ ਵਾਲਾ ਸਾਬਤ ਹੋਇਆ।

ਇਹ ਵੀ ਪੜ੍ਹੋ : ਕਪੂਰਥਲਾ ਦੇ ਬਜ਼ੁਰਗ ਜੋੜੇ ਦੀ ਕੋਰੋਨਾ ਵਾਇਰਸ ਕਾਰਨ ਅਮਰੀਕਾ 'ਚ ਮੌਤ 

ਕਿਸਾਨਾਂ ਨੂੰ ਪਹਿਲਾਂ ਹੀ ਬਣੀ ਰਹਿੰਦੀ ਸੀ ਲੇਬਰ ਦੀ ਸਮੱਸਿਆ
ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਹਮੇਸ਼ਾ ਬਣੀ ਰਹਿੰਦੀ ਹੈ ਪਰ ਕੋਰੋਨਾ ਕਾਰਨ ਇਹ ਸਮੱਸਿਆ ਹੋਰ ਵੀ ਵਿਰਾਟ ਰੂਪ ਲੈ ਗਈ। ਲੇਬਰ ਦਾ ਪਤਾ ਕਰਨ ਲਈ ਕਿਸਾਨ ਖੁੱਲ੍ਹੇਆਮ ਇਧਰ-ਉਧਰ ਘੁੰਮ ਨਹੀਂ ਸਕਦਾ ਸੀ ਅਤੇ ਬਿਨਾਂ ਲੇਬਰ ਤੋਂ ਕੰਮ ਚੱਲਣਾ ਨਹੀਂ ਸੀ। ਯੂ. ਪੀ. ਅਤੇ ਬਿਹਾਰ ਤੋਂ ਲੇਬਰ ਦੀ ਜੋ ਪੂਰਤੀ ਹੋ ਜਾਂਦੀ ਸੀ ,ਉਹ ਵੀ ਇਸ ਵਾਰ ਨਹੀਂ ਹੋਈ। ਕਿਸਾਨਾਂ ਲਈ ਇਕ ਹੋਰ ਵੱਡੀ ਸਮੱਸਿਆ ਹੈ ਕਿ ਸਿਹਤ ਮਹਿਕਮੇ ਦੀ ਐਡਵਾਈਜ਼ਰੀ ਅਨੁਸਾਰ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਕੋਰੋਨਾ ਦੇ ਜਲਦ ਗ੍ਰਸਤ ਹੋ ਸਕਦੇ ਹਨ, ਇਸ ਲਈ ਕਿਸਾਨਾਂ ਨੇ ਆਪਣੇ ਪਰਿਵਾਰਾਂ ਦੇ 60 ਸਾਲਾਂ ਤੋਂ ਉੱਪਰ ਦੇ ਵਿਅਕਤੀਆਂ ਨੂੰ ਬਚਾਉਣਦੇ ਮਨੋਰਥ ਨਾਲ ਆਮ ਲੋਕਾਂ ਤੋਂ ਦੂਰ ਰੱਖਣਾ ਹੀ ਮੁਨਾਸਿਬ ਸਮਝਿਆ। ਘਰ ਦੇ ਜੀਅ ਕਿਸਾਨੀ 'ਚ ਜਿੰਨੇ ਨਾਲ ਲੱਗੇ ਹੋਣ, ਉਹਨੇ ਹੀ ਥੋੜ੍ਹੇ ਹੁੰਦੇ ਹਨ। ਅਜਿਹੇ ਹਾਲਾਤ 'ਚ ਇਕ ਦੋ ਜੀਆਂ ਦਾ ਕੰਮ 'ਚੋਂ ਪਾਸੇ ਹੋ ਜਾਣ ਨਾਲ ਸਬੰਧਤ ਕਿਸਾਨ ਲਈ ਹੋਰ ਵੀ ਪ੍ਰੇਸ਼ਾਨੀ ਬਣੀ ਰਹੀ।

ਇਹ ਵੀ ਪੜ੍ਹੋ : ਮੋਹਾਲੀ 'ਚ ਮਿਲੇ 4 ਹੋਰ ਨਵੇਂ ਪਾਜ਼ੀਟਿਵ ਕੇਸ, ਗਿਣਤੀ 61 ਤੱਕ ਪਹੁੰਚੀ

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖਬਰ, 237 'ਤੇ ਪੁੱਜਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ, ਅਜੇ ਵੀ ਸੰਭਲਣ ਦਾ ਵੇਲਾ 

ਪੰਜਾਬ 'ਚ ਅਜਿਹੇ ਕਿਸਾਨਾਂ ਦੀ ਗਿਣਤੀ ਵੀ ਕਾਫੀ ਹੈ, ਜਿਨ੍ਹਾਂ ਦੇ ਨੌਜਵਾਨ ਧੀਆਂ-ਪੁੱਤ ਵਿਦੇਸ਼ਾਂ ਵਿੱਚ ਸੈਟਲ ਹੋ ਚੁੱਕੇ ਹਨ ਅਤੇ ਇਨ੍ਹਾਂ ਕਿਸਾਨਾਂ ਦੀਆਂ ਉਮਰਾਂ 60 ਦੇ ਆਸ ਪਾਸ ਹੀ ਹਨ। ਸਰਕਾਰੀ ਹਦਾਇਤ ਅਨੁਸਾਰ 60 ਸਾਲ ਤੋਂ ਉੱਪਰ ਦਾ ਵਿਅਕਤੀ ਮੰਡੀ ਆ ਨਹੀਂ ਸਕਦਾ। ਜਿਹੜੇ ਕਿਸਾਨ 60 ਸਾਲ ਤੋਂ ਉੱਪਰ ਦੇ ਹਨ ਅਤੇ ਇਕੱਲੇ ਨੇ ਉਨ੍ਹਾਂ ਲਈ ਆਪਣੀ ਫਸਲ ਮੰਡੀ 'ਚ ਲਿਜਾਣੀ ਵੀ ਇਕ ਸਮੱਸਿਆ ਬਣ ਕੇ ਸਾਹਮਣੇ ਆ ਸਕਦੀ ਹੈ।

ਇਹ ਵੀ ਪੜ੍ਹੋ : ਪਿਆਰ 'ਚ ਪਤੀ ਬਣ ਰਿਹਾ ਸੀ ਰੋੜਾ, ਸਾਜਿਸ਼ ਰਚ ਕੇ ਪਤਨੀ ਨੇ ਦਿੱਤੀ ਦਰਦਨਾਕ ਮੌਤ


shivani attri

Content Editor

Related News