ਟਰੈਕਟਰ 'ਤੇ ਵਿਆਹ ਕੇ ਲਿਆਇਆ ਲਾੜੀ, ਨਜ਼ਾਰਾ ਦੇਖ ਪੁਲਸ ਨੇ ਵੀ ਇੰਝ ਕੀਤਾ ਸੁਆਗਤ (ਤਸਵੀਰਾਂ)

Wednesday, May 13, 2020 - 03:01 PM (IST)

ਟਰੈਕਟਰ 'ਤੇ ਵਿਆਹ ਕੇ ਲਿਆਇਆ ਲਾੜੀ, ਨਜ਼ਾਰਾ ਦੇਖ ਪੁਲਸ ਨੇ ਵੀ ਇੰਝ ਕੀਤਾ ਸੁਆਗਤ (ਤਸਵੀਰਾਂ)

ਫਰੀਦਕੋਟ (ਜਗਤਾਰ)— ਕੋਰੋਨਾ ਨੂੰ ਲੈ ਕੇ ਸਰਕਾਰ ਵੱਲੋਂ ਕੀਤੇ ਗਏ ਲਾਕ ਡਾਊਨ ਦੌਰਾਨ ਸਾਦੇ ਵਿਆਹਾਂ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਫਰੀਦਕੋਟ ਦੇ ਕੋਟਕਪੁਰਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨ ਮਨਜਿੰਦਰ ਸਿੰਘ ਨੇ ਸਾਦਾ ਵਿਆਹ ਕਰਵਾ ਕੇ ਮਿਸਾਲ ਪੇਸ਼ ਕੀਤੀ ਹੈ।

PunjabKesari

ਮਨਜਿੰਦਰ ਸਿੰਘ ਆਪਣੀ ਲਾੜੀ ਨੂੰ ਲੈਣ ਲਈ ਟਰੈਕਟਰ 'ਤੇ ਗਿਆ। ਮਨਜਿੰਦਰ ਸਿੰਘ ਨੇ ਦੱਸਿਆ ਕਿ ਲਾਕ ਡਾਊਨ ਤੋਂ ਪਹਿਲਾਂ ਹੀ ਉਸ ਦਾ ਵਿਆਹ ਤੈਅ ਹੋਇਆ ਸੀ। ਉਨ੍ਹਾਂ ਦੱਸਿਆ ਕਿ ਹੁਣ ਲਾਕ ਡਾਊਨ 'ਚ ਸਾਦਾ ਵਿਆਹ ਕਰਵਾ ਕੇ ਬੇਹੱਦ ਵਧੀਆ ਲੱਗ ਰਿਹਾ ਹੈ।

PunjabKesari

ਰਸਤੇ 'ਚ ਜੋ ਪੁਲਸ ਨਾਕੇ 'ਤੇ ਪੁਲਸ ਨੇ ਰੋਕ ਕੇ ਸਾਡਾ ਦਾ ਫੁੱਲਾਂ ਨਾਲ ਸੁਆਗਤ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ ਗਿਆ, ਉਹ ਕਦੇ ਵੀ ਨਹੀਂ ਭੁੱਲਾਂਗੇ। ਲਾੜਾ ਮਨਜਿੰਦਰ ਸਿੰਘ ਅਤੇ ਲਾੜੀ ਨਵਨੀਤ ਕੌਰ ਨੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਲਾਕ ਡਾਊਨ ਤੋਂ ਬਾਅਦ ਵੀ ਲੋਕ ਵਿਆਹਾਂ 'ਚ ਫਜ਼ੂਲ ਖਰਚ ਨਾ ਕਰਨ ਅਤੇ ਸਾਦੇ ਢੰਗ ਨਾਲ ਵੀ ਵਿਆਹ ਕਰਵਾਉਣ ਨੂੰ ਤਰਜੀਹ ਦੇਣ।

PunjabKesari

ਇਸ ਲਈ ਟਰੈਕਟਰ 'ਤੇ ਲੈ ਕੇ ਆਇਆ ਲਾੜੀ
ਮਨਜਿੰਦਰ ਸਿੰਘ ਦੱਸਿਆ ਕਿ ਉਹ ਆਪਣੀ ਲਾੜੀ ਨੂੰ ਟਰੈਕਟਰ 'ਤੇ ਇਸ ਲਈ ਕੇ ਜਾ ਰਹੇ ਹਨ ਕਿ ਕਿਉਂਕਿ ਇਹ ਸਾਡੇ ਪੰਜਾਬੀਆਂ ਦੇ ਖੇਤਾਂ ਦਾ ਔਜ਼ਾਰ ਵੀ ਹੈ, ਜਿਸ ਨਾਲ ਅਸੀਂ ਖੇਤੀ ਕਰਦੇ ਹਾਂ। ਵਿਆਹ ਸਿਰਫ ਦੋਹਾਂ ਦੇ ਪਰਿਵਾਰਕ ਮੈਂਬਰ ਹੀ ਸਾਮਲ ਹੋਏ ਸਨ। ਲਾੜੇ ਦੇ ਪਿਤਾ ਸਤਪਾਲ ਸਿੰਘ ਨੇ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਇਹ ਫੈਸਲਾ ਕੀਤਾ ਸੀ ਕਿ ਅਸੀਂ ਕਾਨੂੰਨ ਦੀ ਪਾਲਣਾ ਕਰਾਂਗੇ।

PunjabKesari

ਉਨ੍ਹਾਂ ਕਿਹਾ ਕਿ ਜੇਕਰ ਕੋਈ ਕਰਜ਼ਾ ਲੈ ਕੇ ਵਿਆਹ ਕਰਦਾ ਹੈ ਤਾਂ ਉਹ ਬੋਝ ਹੇਠਾਂ ਦਬ ਜਾਂਦਾ ਹੈ ਅਤੇ ਬਾਅਦ 'ਚ ਉਸ ਨੂੰ ਪਛਤਾਉਣਾ ਪੈਂਦਾ ਹੈ। ਇਸ ਕਰਕੇ ਵਿਆਹ ਸਾਦੇ ਢੰਗ ਨਾਲ ਹੀ ਕਰਨਾ ਚਾਹੀਦਾ ਹੈ। ਲਾਕ ਡਾਊਨ ਤੋਂ ਬਾਅਦ ਵੀ ਜੇਕਰ ਇਸ ਤਰ੍ਹਾਂ ਹੀ ਲੋਕ ਸਾਦੇ ਵਿਆਹ ਕਰਨ ਤਾਂ ਫਜ਼ੂਲ ਖਰਚ ਤੋਂ ਬਚਿਆ ਜਾ ਸਕੇਗਾ। ਉਥੇ ਹੀ ਪੁਲਸ ਦੇ ਆਲਾ ਅਧਿਕਾਰੀ ਨੇ ਵੀ ਇਸ ਵਿਆਹ ਦੀ ਤਰੀਫ ਕਰਦੇ ਕਿਹਾ ਕਿ ਲਾਕ ਡਾਊਨ 'ਚ ਕਾਨੂੰਨ ਦੀ ਪਾਲਣਾ ਕੀਤੀ ਗਈ ਹੈ।

PunjabKesari


author

shivani attri

Content Editor

Related News