ਤਸਵੀਰਾਂ ''ਚ ਦੇਖੋ ਕਰਫਿਊ ਦੌਰਾਨ ਕਿਵੇਂ ਲੋਕ ਘਰਾਂ ''ਚ ਬੈਠੇ ਸਮਾਂ ਕਰ ਰਹੇ ਨੇ ਬਤੀਤ

Sunday, Mar 29, 2020 - 03:18 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪੰਜਾਬ 'ਚ ਲਗਾਤਾਰ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ ਅਤੇ ਹੁਣ ਤੱਕ ਕਰੀਬ 39 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਕੋਰੋਨਾ ਤੋਂ ਬਚਣ ਦੇ ਲਈ ਹੀ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ ਅਤੇ ਸੋਸ਼ਲ ਡਿਸਟੈਂਸ ਬਣਾਏ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ।

PunjabKesari

ਸੋਸ਼ਲ ਡਿਸਟੈਂਸ ਲਈ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਲਗਾਏ ਕਰਫਿਊ ਨਾਲ ਲੋਕਾਂ ਨੂੰ ਭਾਵੇ ਦੁਸ਼ਵਾਰੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਰ ਆਪਣੀ ਅਤੇ ਦੇਸ਼ ਵਾਸੀਆਂ ਦੀ ਸਿਹਤ ਲਈ ਫਿਕਰਮੰਦ ਲੋਕ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਵੀ ਕਰ ਰਹੇ ਹਨ ਅਤੇ ਆਪਣੇ-ਆਪਣੇ ਘਰਾਂ 'ਚ ਲਾਕ ਡਾਊਨ ਹਨ।

PunjabKesari

ਇਸ ਦੌਰਾਨ ਜ਼ੋਦਗੀ ਦੀ ਰਫਤਾਰ ਬਾਹਰ ਭਾਵੇ ਥੋੜ੍ਹੀ ਰੁਕੀ ਹੈ ਪਰ ਘਰਾਂ 'ਚ ਲੋਕ ਆਪੋ-ਆਪਣੇ ਪਰਿਵਾਰਾਂ ਨਾਲ ਮਿਲ ਕੇ ਆਪੋ-ਆਪਣੇ ਤਰੀਕਿਆਂ ਨਾਲ ਸਮਾਂ ਬਤੀਤ ਕਰਦੇ ਹੋਏ ਮਨੋਰੰਜਨ ਕਰ ਰਹੇ ਹਨ ਅਤੇ ਇਸ ਬੀਮਾਰੀ ਦੇ ਜਲਦ ਖਾਤਮੇ ਦੀ ਅਰਦਾਸ ਕਰਦੇ ਹੋਏ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਗੱਲ ਕਹਿ ਰਹੇ ਸਨ।

PunjabKesari

ਕਰਫਿਊ ਦਾ ਇਹ ਪਹਿਲਾਂ ਐਤਵਾਰ ਸੀ ਅਤੇ ਅੱਜ ਟਾਂਡਾ ਦੀਆਂ ਵੱਖ-ਵੱਖ ਹਸਤੀਆਂ ਨੇ ਆਪਣਾ ਸਮਾਂ ਕਿਸ ਤਰਾਂ ਬਤੀਤ ਕੀਤਾ ਇਸ ਨੂੰ ਜਦੋ ਜਾਣਿਆ ਗਿਆ ਤਾਂ ਪਤਾ ਲੱਗਾ ਕਿ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ ਆਪਣੇ ਘਰ ਦੇ ਕੈਂਪਸ 'ਚ ਲੱਗੀ ਸਰੋਂ ਆਪਣੇ ਕਰਮਚਾਰੀ ਨਾਲ ਮਿਲਕੇ ਕੱਟ ਰਹੇ ਸਨ। ਭਾਜਪਾ ਆਗੂ ਜਵਾਹਰ ਲਾਲ ਖੁਰਾਣਾ ਸਵੇਰ ਤੋਂ ਹੀ ਘਰ ਦੀ ਬਗੀਚੀ 'ਚ ਕੰਮ ਕਰਦੇ ਦਿਸੇ।

PunjabKesari

ਰਾਜ ਕਰੇਗਾ ਖਾਲਸਾ ਗਤਕਾ ਅਖਾੜਾ ਟਾਂਡਾ ਦੇ ਪ੍ਰਧਾਨ ਮਨਜੀਤ ਸਿੰਘ ਖਾਲਸਾ ਆਪਣੇ ਪਰਿਵਾਰ ਨਾਲ ਕੈਰਮਬੋਰਡ ਖੇਡਦੇ ਕੇ ਸਮਾਂ ਬਤੀਤ ਕਰ ਰਹੇ ਸਨ। ਸਮਾਜ ਸੇਵਕ ਸ਼ਾਮ ਵੈਦ ਅਤੇ ਹਨੀ ਕੇ ਵੈਦ ਦਾ ਸਮੂਹ ਪਰਿਵਾਰ ਅਹੀਆਪੁਰ ਵਿਖੇ ਆਪਣੇ ਪਰਿਵਾਰ ਨਾਲ ਭਜਨ ਕੀਰਤਨ ਕਰ ਰਿਹਾ ਸੀ।

PunjabKesari


shivani attri

Content Editor

Related News