ਅੰਮ੍ਰਿਤਸਰ: ਨਾਂਦੇੜ ਤੋਂ ਪਰਤੀ ਸੰਗਤ ਦੇ 'ਕੋਰੋਨਾ' ਟੈਸਟ ਕਰਦੇ ਸਮੇਂ ਮਹਿਲਾ ਡਾਕਟਰ ਹੋਈ ਬੇਹੋਸ਼

Friday, May 01, 2020 - 05:48 PM (IST)

ਅੰਮ੍ਰਿਤਸਰ: ਨਾਂਦੇੜ ਤੋਂ ਪਰਤੀ ਸੰਗਤ ਦੇ 'ਕੋਰੋਨਾ' ਟੈਸਟ ਕਰਦੇ ਸਮੇਂ ਮਹਿਲਾ ਡਾਕਟਰ ਹੋਈ ਬੇਹੋਸ਼

ਅੰਮ੍ਰਿਤਸਰ (ਸੁਮਿਤ)— ਅੰਮ੍ਰਿਤਸਰ 'ਚ ਕੋਵਿਡ-19 ਖਿਲਾਫ ਲੜ ਰਹੀ ਇਕ ਮਹਿਲਾ ਡਾਕਟਰ ਬੇਹੋਸ਼ ਹੋ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਕਤ ਮਹਿਲਾ ਡਾਕਟਰ ਉਸ ਸਮੇਂ ਬੇਹੋਸ਼ ਹੋਈ ਜਦੋਂ ਬੀਤੇ ਦਿਨ ਉਹ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਰਾਧਾ ਸੁਆਮੀ ਡੇਰੇ 'ਤੇ ਟੈਸਟ ਕਰ ਰਹੀ ਸੀ।

PunjabKesari

ਉਥੇ ਹੀ ਇਸ ਮਾਮਲੇ 'ਚ ਸਿਵਲ ਹਸਪਤਾਲ ਦੇ ਡਾਕਟਰ ਸਾਹਿਬਾਨ ਅਤੇ ਉਸੇ ਮਹਿਲਾ ਡਾਕਟਰ ਬੇਬਿਕਾ ਨੇ ਸਰਕਾਰ ਦੇ ਸਿਵਲ ਸਰਜਨ ਦਫਤਰ 'ਤੇ ਦੋਸ਼ ਲਗਾਏ ਹਨ। ਉਨ੍ਹਾਂ ਦੋਸ਼ ਲਗਾਏ ਕਿ ਉਨ੍ਹਾਂ ਨੂੰ ਪੂਰਾ ਸਾਮਾਨ ਨਹੀਂ ਦਿੱਤਾ ਜਾ ਰਿਹਾ ਹੈ।  ਮਹਿਲਾ ਨੇ ਕਿਹਾ ਕਿ ਕੱਲ੍ਹ ਤੋਂ ਉਸ ਦੇ ਨਾਲ ਕਿਸੇ ਵੀ ਉੱਚ ਅਧਿਕਾਰੀ ਨੇ ਫੋਨ 'ਤੇ ਗੱਲਬਾਤ ਕਰਕੇ ਵੀ ਹਾਲ ਨਹੀਂ ਜਾਣਿਆ ਹੈ। ਸਾਨੂੰ ਸਿਵਲ ਸਰਜਨ ਕੋਲੋਂ ਟਾਈਮ 'ਤੇ ਪੂਰਾ ਸਾਮਾਨ ਨਹੀਂ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਪੀ. ਪੀ. ਈ. ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਹ ਵੀ ਘਟੀਆ ਪੱਧਰ ਦੀਆਂ ਹਨ। ਇਸੇ ਕਰਕੇ ਉਨ੍ਹਾਂ ਦੇ ਨਾਲ ਅਜਿਹਾ ਹਾਦਸਾ ਹੋ ਰਿਹਾ ਹੈ।

PunjabKesari
ਮਹਿਲਾ ਡਾਕਟਰ ਦੇ ਸਾਥੀਆਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਕੋਵਿਡ-19 ਖਿਲਾਫ ਲੜਨ ਲਈ ਹਥਿਆਰ ਤੱਕ ਨਹੀਂ ਹਨ। ਫਿਰ ਵੀ ਉਹ ਹਰ ਫਰੰਟ 'ਤੇ ਜੰਗ ਲੜ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੂਰਾ ਸਾਮਾਨ ਮੁਹੱਈਆ ਕਰਵਾਏ। ਮਹਿਲਾ ਡਾਕਟਰ ਨੇ ਕਿਹਾ ਕਿ ਜਦੋਂ ਉਹ ਠੀਕ ਹੋਵੇਗੀ ਤਾਂ ਫਿਰ ਉਹ ਆਪਣੀ ਡਿਊਟੀ ਨਿਭਾਏਗੀ। ਇਸ ਦੇ ਨਾਲ ਹੀ ਮਹਿਲਾ ਡਾਕਟਰ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਕੋਰੋਨਾ ਖਿਲਾਫ ਜੰਗ ਲੜਨ ਲਈ ਪੂਰਾ ਸਾਮਾਨ ਦੇਵੇ ਜਿਸ ਨਾਲ ਉਹ ਕੋਰੋਨਾ ਖਿਲਾਫ ਆਪਣੀ ਲੜਾਈ ਲੜ ਸਕਣ।


author

shivani attri

Content Editor

Related News