ਪੰਜਾਬ ਪੁਲਸ ਦਾ ਦਿੱਸਿਆ ਵੱਖਰਾ ਚਿਹਰਾ, 'ਕੰਨਿਆਦਾਨ' ਸਣੇ ਨਿਭਾਈਆਂ ਵਿਆਹ ਦੀਆਂ ਸਾਰੀਆਂ ਰਸਮਾਂ (ਵੀਡੀਓ)
Monday, May 18, 2020 - 07:13 PM (IST)
ਅੰਮ੍ਰਿਤਸਰ (ਸੁਮਿਤ)— ਅੰਮ੍ਰਿਤਸਰ (ਸੁਮਿਤ)— ਗੁਰੂ ਨਗਰੀ ਅੰਮ੍ਰਿਤਸਰ 'ਚ ਪੁਲਸ ਦਾ ਇਕ ਅਜਿਹਾ ਰੂਪ ਦੇਖਣ ਨੂੰ ਮਿਲਿਆ, ਜਿਸ ਨੇ ਇਕ ਨਵੀਂ ਮਿਸਾਲ ਕਾਇਮ ਕਰ ਦਿੱਤੀ। ਅਕਸਰ ਵਿਆਹ ਕਰਵਾਉਣ ਵਾਲੀ ਪੰਜਾਬ ਪੁਲਸ ਇਸ ਵਾਰ ਲੜਕੀ ਦਾ 'ਕੰਨਿਆਦਾਨ' ਵੀ ਕਰਦੀ ਨਜ਼ਰ ਆਈ।
ਇਹ ਵੀ ਪੜ੍ਹੋ: ਮੋਬਾਇਲ ਟਾਵਰ ''ਤੇ ਚੜ੍ਹ ਕੇ ਅਧਿਆਪਕ ਨੇ ਅੱਧੀ ਰਾਤ ਸਮੇਂ ਪੁਲਸ ਨੂੰ ਪਾਈਆਂ ਭਾਜੜਾਂ
ਮਿਲੀ ਜਾਣਕਾਰੀ ਮੁਤਾਬਕ ਸਲਮ ਇਲਾਕੇ ਦੀ ਰਹਿਣ ਵਾਲੀ ਸੀਤਾ ਨਾਂ ਦੀ ਲੜਕੀ ਦਾ ਕੰਨਿਆਦਾਨ ਪੁਲਸ ਥਾਣਾ ਕੋਟ ਖਾਲਸਾ ਦੀ ਪੁਲਸ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਪੁਲਸ ਵੱਲੋਂ ਵਿਆਹ ਦੀਆਂ ਰਸਮਾਂ ਵੀ ਪੂਰੀਆਂ ਕੀਤੀਆਂ ਗਈਆਂ। ਜਿਸ 'ਚ ਕੁੜੀ ਨੂੰ ਚੂੜ੍ਹਾਉਣ ਦੀ ਰਸਮ, ਕਲੀਰੇ ਪਾਉਣ ਦੇ ਨਾਲ-ਨਾਲ ਉਸ ਨੂੰ ਵਿਆਹ ਦਾ ਸਾਮਾਨ ਵੀ ਦਿੱਤਾ ਗਿਆ।
ਇਸ ਦੇ ਨਾਲ ਹੀ ਵਿਆਹ ਵਾਲੀ ਕੁੜੀ ਨੂੰ ਪੁਲਸ ਵੱਲੋਂ ਸ਼ਗਨ ਵੀ ਪਾਇਆ ਗਿਆ। ਭਾਵੁਕ ਹੋਏ ਐੱਸ. ਐੱਚ. ਓ. ਸੰਜੀਵ ਕੁਮਾਰ ਨੇ ਸਿੱਖਿਆ ਗਾਈ। ਇਸ ਦੌਰਾਨ ਖੁਦ ਪੁਲਸ ਨੇ ਹੀ ਕੁੜੀ ਨੂੰ ਵਿਦਾ ਕੀਤਾ ਗਿਆ। ਇਸ ਮੌਕੇ ਕੁੜੀ ਵੀ ਭਾਵੁਕ ਹੋ ਗਈ ਅਤੇ ਲੜਕੀ ਨੂੰ ਫਲਾਂ ਦਾ ਟੋਕਰਾ ਦੇ ਕੇ ਭੇਜਿਆ। ਇਸ ਮੌਕੇ ਸੰਜੀਵ ਸ਼ਰਮਾ ਨੇ ਕਿਹਾ ਕਿ ਧੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ: ਕਪੂਰਥਲਾ ਦੇ ਭੁਲੱਥ 'ਚ ਕੋਰੋਨਾ ਕਾਰਨ ਪਹਿਲੀ ਮੌਤ, ਮਰਨ ਤੋਂ ਬਾਅਦ ਰਿਪੋਰਟ ਆਈ ਪਾਜ਼ੇਟਿਵ
ਉਨ੍ਹਾਂ ਕਿਹਾ ਕਿ ਜਿਵੇਂ ਹੀ ਸਾਨੂੰ ਪਤਾ ਲੱਗਾ ਕਿ ਇਸ ਇਲਾਕੇ 'ਚ ਇਕ ਗਰੀਬ ਪਰਿਵਾਰ ਦੀ ਕੁੜੀ ਦਾ ਵਿਆਹ ਹੋਣ ਵਾਲਾ ਹੈ ਤਾਂ ਅਸੀਂ ਟੀਮ ਨਾਲ ਮਿਲ ਕੇ ਇਹ ਵਿਆਹ ਦੇ ਸਾਰੇ ਕਾਰਜ ਕਰਨ ਦਾ ਫੈਸਲਾ ਲਿਆ ਅਤੇ ਅੱਜ ਅਸੀਂ ਪੂਰੀ ਟੀਮ ਦੇ ਨਾਲ ਵਿਆਹ ਦੇ ਕਾਰਜ ਕੀਤੇ। ਉਨ੍ਹÎਾਂ ਕਿਹਾ ਕਿ ਇਹ ਕੁੜੀ ਅੱਜ ਤੋਂ ਇਕੱਲੀ ਕੁਲਦੀਪ ਸਿੰਘ ਦੀ ਹੀ ਧੀ ਨਹੀਂ ਹੈ ਸਗੋਂ ਪੁਲਸ ਦੀ ਵੀ ਧੀ ਬਣ ਗਈ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਪਰਤੀ ਰੌਣਕ, ਦੋ ਮਹੀਨਿਆਂ ਬਾਅਦ ਖੁੱਲ੍ਹਿਆ ਰੈਣਕ ਬਾਜ਼ਾਰ (ਤਸਵੀਰਾਂ)
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ 'ਕੋਰੋਨਾ' ਕਾਰਨ 5ਵੀਂ ਮੌਤ, ਟਾਂਡਾ ਦੇ ਮ੍ਰਿਤਕ ਦੀ ਰਿਪੋਰਟ ਆਈ ਪਾਜ਼ੇਟਿਵ