ਕੋਰੋਨਾ ਵਾਇਰਸ ਤੋਂ ਬਚਾਅ ਦਾ ਸੰਦੇਸ਼ ਦੇਣ ਲਈ ਧਨੌਲਾ ਦੇ ਨੌਜਵਾਨ ਨੇ ਅਪਣਾਇਆ ਅਨੋਖਾ ਢੰਗ (ਤਸਵੀਰਾਂ)

Saturday, May 09, 2020 - 12:46 PM (IST)

ਕੋਰੋਨਾ ਵਾਇਰਸ ਤੋਂ ਬਚਾਅ ਦਾ ਸੰਦੇਸ਼ ਦੇਣ ਲਈ ਧਨੌਲਾ ਦੇ ਨੌਜਵਾਨ ਨੇ ਅਪਣਾਇਆ ਅਨੋਖਾ ਢੰਗ (ਤਸਵੀਰਾਂ)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚਾਅ ਸਬੰਧੀ ਸੰਦੇਸ਼ ਦੇਣ ਲਈ ਧਨੌਲਾ ਦੇ ਇਕ ਨੌਜਵਾਨ ਇੰਦਰ ਧਾਲੀਵਾਲ ਨੇ ਇਕ ਵੱਖਰਾ ਹੀ ਢੰਗ ਚੁਣਿਆ ਹੈ। ਐੱਸ. ਐੱਸ. ਪੀ. ਸੰਦੀਪ ਗੋਇਲ ਦੀ ਪ੍ਰੇਰਣਾ ਸਦਕਾ ਬਰਨਾਲਾ ਦੀ ਟਰਾਈਡੈਂਟ ਦੀ ਧਰਤੀ ਤੋਂ ਉਸਨੇ ਪੈਰਾਗਲਾਈਡਰ ਰਾਹੀਂ 500 ਫੁੱਟ ਉੱਚੀ ਹਵਾ ‘ਚ ਉਡਾਨ ਭਰੀ ਅਤੇ ਪੁਲਸ ਵੱਲੋਂ ਬਣਾਇਆ ਗਿਆ ਬੈਨਰ ‘ਸਟੇਅ ਹੋਮ, ਬੀ ਸੇਫ’ ਅਤੇ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚਾਅ ਲਈ ਸੰਦੇਸ਼ ਦਿੱਤਾ ਗਿਆ।

PunjabKesari

ਇਹ ਵੀ ਪੜ੍ਹੋ: ਨੂਰ ਦੀ ਪ੍ਰਸਿੱਧੀ ਦਾ ਕੈਪਟਨ ਅਮਰਿੰਦਰ ਸਿੰਘ 'ਤੇ ਚੱਲਿਆ ਜਾਦੂ, ਕੀਤੀ ਟਿਕਟਾਕ ਰਾਹੀਂ ਗੱਲ

12 ਸਾਲ ਦੀ ਉਮਰ ’ਚ ਹੀ ਹਵਾ ਵਿਚ ਭਰਨੀ ਸ਼ੁਰੂ ਕਰ ਦਿੱਤੀ ਸੀ ਉਡਾਨ
ਇੰਦਰ ਧਾਲੀਵਾਲ ਨੇ ਬਚਪਨ ਤੋਂ ਹੀ ਹਵਾ ‘ਚ ਉਡਾਨ ਭਰਨੀ ਸ਼ੁਰੂ ਕਰ ਦਿੱਤੀ ਸੀ। ਉਸਦੇ ਪਿਤਾ ਭੁਪਿੰਦਰ ਸਿੰਘ ਨੇ ਆਪਣੇ ਹੱਥਾਂ ਨਾਲ ਇਸ ਪੈਰਾਗਲਾਈਡਰ ਨੂੰ ਤਿਆਰ ਕੀਤਾ ਸੀ। ਪਹਿਲਾਂ ਉਹ ਆਪਣੇ ਪਿਤਾ ਤੋਂ ਚੋਰੀ-ਚੋਰੀ ਹਵਾ ‘ਚ ਉਡਾਨ ਭਰਦਾ ਸੀ ਪਰ ਜਦੋਂ ਉਸਦੇ ਪਿਤਾ ਨੂੰ ਉਸਦੀ ਕਾਬਲੀਅਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਆਪਣੇ ਪੁੱਤਰ ਨੂੰ ਵੀ ਹਵਾ ‘ਚ ਉਡਾਨ ਭਰਨ ਲਈ ਮਨਜ਼ੂਰੀ ਦੇ ਦਿੱਤੀ।

PunjabKesari

ਇਹ ਵੀ ਪੜ੍ਹੋ: ਪਟਿਆਲਾ ਜ਼ਿਲੇ 'ਚ 2 ਹੋਰ 'ਕੋਰੋਨਾ ਪਾਜ਼ੇਟਿਵ', ਗਿਣਤੀ 101

ਪਿਤਾ ਖੁਦ ਬਣਨਾ ਚਾਹੁੰਦਾ ਸੀ ਪਾਈਲਟ ਤਾਂ ਆਪਣੇ ਹੱਥੀਂ ਤਿਆਰ ਕੀਤਾ ਪੈਰਾਗਲਾਈਡਰ
ਨੌਜਵਾਨ ਇੰਦਰ ਧਾਲੀਵਾਲ ਦਾ ਪਿਤਾ ਭੁਪਿੰਦਰ ਸਿੰਘ, ਜੋ ਕਿ ਇਕ ਪ੍ਰਸਿੱਧ ਚਿੱਤਰਕਾਰ ਹੈ, ਉਸਦੀ ਪ੍ਰਸਿੱਧ ਚਿੱਤਰਕਾਰੀ ਫੁਲਕਾਰੀ ਪੂਰੀ ਦੁਨੀਆ ‘ਚ ਪ੍ਰਸਿੱਧ ਹੋਈ ਹੈ। ਉਹ ਪਹਿਲਾਂ ਪਾਈਲਟ ਬਣਨਾ ਚਾਹੁੰਦਾ ਸੀ। ਘਰ ਦੇ ਹਾਲਾਤਾਂ ਕਾਰਣ ਪਾਈਲਟ ਤਾਂ ਨਹੀਂ ਬਣ ਸਕਿਆ ਪਰ ਆਪਣੇ ਜਜਬੇ ਨਾਲ ਪੈਰਾਗਲਾਈਡਰ ਦਾ ਨਿਰਮਾਣ ਕਰ ਦਿੱਤਾ। ਪੈਰਾਗਲਾਈਡਰ ‘ਚ ਵਰਤਿਆ ਜਾਣ ਵਾਲਾ ਇੰਜਣ ਉਸਨੇ ਇਟਲੀ ਤੋਂ ਮੰਗਵਾਇਆ। ਬਾਕੀ ਡਿਜਾਈਨਿੰਗ ਉਸਨੇ ਖੁਦ ਆਪਣੇ ਹੱਥੀਂ ਤਿਆਰ ਕੀਤੀ। ਪੈਰਾਗਲਾਈਡਰ ਬਣਾਉਣ ‘ਚ ਲੱਖਾਂ ਦਾ ਖਰਚਾ ਆ ਗਿਆ ਪਰ ਸਰਕਾਰ ਵੱਲੋਂ ਉਸਨੂੰ ਕੋਈ ਸਹਾਇਤਾ ਨਹੀਂ ਮਿਲੀ, ਨਾ ਹੀ ਉਸਨੂੰ ਉਤਸਾਹਤ ਕੀਤਾ ਗਿਆ। ਜਦੋਂਕਿ ਉਹ 500 ਘੰਟਿਆਂ ਤੋਂ ਵੀ ਵੱਧ ਹਵਾ ‘ਚ ਉਡਾਨ ਭਰ ਚੁੱਕਾ ਹੈ। ਇਹ ਪੈਰਾਗਲਾਈਡਰ ਤਿੰਨ ਘੰਟੇ ਹਵਾ ‘ਚ ਰਹਿ ਸਕਦਾ ਹੈ ਅਤੇ 10 ਹਜ਼ਾਰ ਫੁੱਟ ਦੀ ਉੱਚਾਈ ਤੱਕ ਜਾ ਸਕਦਾ ਹੈ।

PunjabKesari

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਜਾਣਿਆ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸਟਾਫ ਦਾ ਹਾਲ

ਨੌਜਵਾਨ ਦੇ ਜਜਬੇ ਨੂੰ ਸਲਾਮ
ਐੱਸ. ਐੱਸ. ਪੀ. ਸੰਦੀਪ ਗੋਇਲ ਨੇ ਨੌਜਵਾਨ ਇੰਦਰ ਧਾਲੀਵਾਲ ਅਤੇ ਉਸਦੇ ਪਿਤਾ ਭੁਪਿੰਦਰ ਸਿੰਘ ਧਨੌਲਾ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਜਜਬੇ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਪਿਤਾ ਪੁੱਤਰ ਵੱਲੋਂ ਕੋਰੋਨਾ ਖਿਲਾਫ ਲੜਾਈ ‘ਚ ਪੁਲਸ ਨੂੰ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਜਿਸਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਉਨੀ ਘੱਟ ਹੈ।


author

Shyna

Content Editor

Related News