'ਕੋਰੋਨਾ' ਨੇ ਵਿਆਹਾਂ ਨੂੰ ਕੀਤਾ ਸਸਤਾ, ਲਾੜੇ ਸਮੇਤ 4 ਬਰਾਤੀ ਲਾੜੀ ਨੂੰ ਪਹੁੰਚੇ ਵਿਆਹੁਣ

04/17/2020 5:30:12 PM

ਬਨੂੜ (ਗੁਰਪਾਲ): 'ਕੋਰੋਨਾ ਵਾਇਰਸ' ਨੇ ਜਿੱਥੇ ਦੇਸ਼-ਵਿਦੇਸ਼ ਨੂੰ ਰਫਤਾਰ ਦੀ ਪਟੜੀ ਤੋਂ ਲਾਹ ਦਿੱਤਾ ਹੈ, ਉੱਥੇ ਹੀ ਵਿਆਹਾਂ ਅਤੇ ਹੋਰ ਸਮਾਗਮਾਂ ਨੂੰ ਸਸਤਾ ਅਤੇ ਸਾਧਾਰਨ ਬਣਾ ਦਿੱਤਾ ਹੈ। ਇਸ ਦੀ ਪ੍ਰਤੱਖ ਮਿਸਾਲ ਬਨੂੜ ਦੇ ਵਾਰਡ 'ਚ ਲਾੜੇ ਸਮੇਤ 4 ਬਰਾਤੀ ਲੜਕੀ ਨੂੰ ਵਿਆਹੁਣ ਆਇਆਂ ਤੋਂ ਮਿਲੀ। ਇਹ ਇਹ ਬਰਾਤ ਵਿਆਹ ਦੀਆਂ ਸਾਰੀਆਂ ਰਸਮਾਂ ਇਕ ਘੰਟੇ 'ਚ ਪੂਰੀਆਂ ਕਰਨ ਉਪਰੰਤ ਵਾਪਸ ਪਰਤ ਗਈ।

ਇਹ ਵੀ ਪੜ੍ਹੋ: ਕੋਰੋਨਾ : ਕਣਕ ਖਰੀਦ ਕਾਰਨ ਪੰਜਾਬ ਪੁਲਸ ਪੂਰੀ ਤਰ੍ਹਾਂ ਚੌਕਸ, ਮੰਡੀਆਂ 'ਚ 8620 ਜਵਾਨ ਤਾਇਨਾਤ : ਡੀ. ਜੀ. ਪੀ.

ਹਰਿਆਣਾ ਦੇ ਅੰਬਾਲਾ ਅਧੀਨ ਪੈਂਦੇ ਪਿੰਡ ਮੋਤਲਾਂ ਦਾ ਨੌਜਵਾਨ 3 ਬਰਾਤੀਆਂ ਨਾਲ ਇਕ ਕਾਰ 'ਚ ਬਨੂੜ ਦੇ ਵਾਰਡ ਨੰਬਰ 11 ਅਧੀਨ ਪੈਂਦੀ ਬਾਜ਼ੀਗਰ ਬਸਤੀ ਦੇ ਵਸਨੀਕ ਸੋਹਨ ਲਾਲ ਦੀ ਪੁੱਤਰੀ ਅਨੀਤਾ ਨੂੰ ਵਿਆਹੁਣ ਪੁੱਜਾ। ਬਰਾਤ ਵਿਆਹ ਦੀਆਂ ਸਾਰੀਆਂ ਰਸਮਾਂ ਇਕ ਘੰਟੇ 'ਚ ਪੂਰੀਆਂ ਕਰਨ ਉਪਰੰਤ ਚਾਹ ਪੀ ਕੇ ਆਪਣੇ ਘਰ ਨੂੰ ਰਵਾਨਾ ਹੋ ਗਈ। ਵਿਆਹ ਦੀ ਇਲਾਕੇ ਦੇ ਲੋਕਾਂ 'ਚ ਖੂਬ ਚਰਚਾ ਹੋ ਰਹੀ ਹੈ। ਲੜਕੀ ਵਾਲਿਆਂ ਆਪਣੇ ਕਿਸੇ ਰਿਸ਼ਤੇਦਾਰ ਜਾਂ ਸਾਕ-ਸਬੰਧੀ ਨੂੰ ਨਹੀਂ ਸੱਦਿਆ।

ਇਹ ਵੀ ਪੜ੍ਹੋ: ਵਿਅਕਤੀਆਂ ਨੂੰ ਥਾਣੇ ਅੰਦਰ ਨੰਗਾ ਕਰਨ ਦੀ ਭਾਈ ਲੌਂਗਵਾਲ ਨੇ ਕੀਤੀ ਨਿਖੇਧੀ


Shyna

Content Editor

Related News