ਕੋਰੋਨਾ ਵਾਇਰਸ ਦਾ ਅਸਲ ਇਲਾਜ ਜਾਣੋਂ ਕਦੋਂ ਤੱਕ ਲੱਭੇਗਾ (ਵੀਡੀਓ)

Monday, Apr 13, 2020 - 06:22 PM (IST)

ਜਲੰਧਰ (ਬਿਊਰੋ) - ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਪੂਰੀ ਦੁਨੀਆਂ ’ਚ ਤਰਥੱਲੀ ਮਚਾ ਰਿਹਾ ਹੈ। ਲੱਖਾਂ ਲੋਕ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਨੂੰ ਇਸ ਨੇ ਲੀਹੋ-ਲਾਹ ਦਿੱਤਾ ਹੈ। ਇਸ ਵਾਇਰਸ ਦੇ ਕਰਕੇ ਪੂਰੀ ਦੁਨੀਆ ਲਾਕਡਾਊਨ ਹੈ। ਇਸ ਦਾ ਸਭ ਤੋਂ ਵੱਧ ਪ੍ਰਕੋਪ ਯੂਰਪ ’ਚ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਦਿਨ ’ਚ ਲੱਖਾਂ ਲੋਕਾਂ ਨੂੰ ਇਸ ਦੀ ਲਾਗ ਲੱਗ ਰਹੀ ਹੈ ਅਤੇ ਹਜ਼ਾਰਾਂ ਲੋਕ ਦਮ ਤੋੜ ਰਹੇ ਹਨ। ਵਾਇਰਸ ਦੇ ਫੈਲ ਰਹੇ ਖਤਰੇ ਦੇ ਕਾਰਨ ਹੁਣ ਸਭ ਦੇ ਮਨ ’ਚ ਇੱਕੋ ਸਵਾਲ ਹੈ ਕਿ ਇਸ ਦਾ ਟੀਕਾ ਕਦੋਂ ਬਣੇਗਾ? ਫਿਲਹਾਲ ਭਾਰਤ ਅੰਦਰ ਬਣ ਰਹੀ ਮਲੇਰੀਏ ਦੀ ਦਵਾਈ ਹਾਈਡ੍ਰਾਕਸੀਕਲੋਰੋਕੁਈਨ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ।

ਭਾਰਤ ਪਿਛਲੇ ਕੁਝ ਦਿਨ ਪਹਿਲਾ ਹੀ ਇਸ ਦੀ ਵੱਡੀ ਖੇਪ ਅਮਰਿਕਾ ਨੂੰ ਭੇਜ ਚੁੱਕਾ ਹੈ। ਵਿਸ਼ਵ ਸਿਹਤ ਗੁੱਟ ਦਾ ਕਹਿਣਾ ਹੈ ਕਿ ਇਸ ਮਰਜ਼ ਦਾ ਅਸਲ ਤੋੜ ਲੱਭਣ ਦੇ ਲਈ ਕਰੀਬ ਅਠਾਰਾਂ ਮਹੀਨਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ। ਦੂਜੇ ਪਾਸੇ ਬੁੱਧੀਜੀਵੀ ਵਰਗ ਇਹ ਕਹਿ ਰਿਹਾ ਹੈ ਕਿ ਇਹ ਬੰਦੇ ਵਲੋਂ ਬਣਾਇਆ ਗਿਆ ਵਾਇਰਸ ਹੈ ਅਤੇ ਇਸ ਨੂੰ ਵਪਾਰਕ ਮਨਸੂਬਿਆਂ ਨੂੰ ਧਿਆਨ ’ਚ ਰੱਖਦੇ ਹੋਏ ਹੀ ਫੈਲਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਵਾਇਰਸ ਦੇ ਪਿੱਛੇ ਚੀਨ ਦਾ ਹੱਥ ਹੈ, ਜਿਸ ਸਦਕਾ ਦਵਾਈਆਂ ਦੀ ਵੱਡੀ ਮਾਰਕਿਟ ਖੜ੍ਹੀ ਕੀਤੀ ਜਾ ਸਕੇ। ਅਸਲੀਅਤ ਕੀ ਹੈ ਜਾਂ ਕੋਰੋਨਾ ਵਾਇਰਸ ਦੀ ਦਵਾਈ ਕਦੋਂ ਤੱਕ ਬਣੇਗੀ ਸੁਣੋ ਇਸ ਖਾਸ ਰਿਪੋਰਟ...

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਖ਼ਿਲਾਫ਼ ਸੂਬਾ ਸਰਕਾਰਾਂ ਦੀ ਕੀ ਹੈ ਤਿਆਰੀ, ਮਾਰੋ ਇਕ ਝਾਤ (ਵੀਡੀਓ)

ਪੜ੍ਹੋ ਇਹ ਵੀ ਖਬਰ - ਨਿਹੰਗ ਸਿੰਘਾਂ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਵੀਡੀਓ)

ਪੜ੍ਹੋ ਇਹ ਵੀ ਖਬਰ - ਖਤਰਨਾਕ ਵਾਇਰਸਾਂ ਤੋਂ ਕਿਵੇਂ ਆਪਣਾ ਬਚਾਅ ਕਰਦਾ ਹੈ ‘ਮਨੁੱਖੀ ਦਿਮਾਗ’? (ਵੀਡੀਓ)

ਪੜ੍ਹੋ ਇਹ ਵੀ ਖਬਰ - ਪਟਿਆਲਾ ਤੋਂ ਬਾਅਦ ਕੋਟਕਪੂਰਾ ’ਚ ਪੁਲਸ ਮੁਲਾਜ਼ਮਾਂ ’ਤੇ ਹੋਇਆ ਹਮਲਾ 
 


rajwinder kaur

Content Editor

Related News