ਕੋਰੋਨਾ ਵਾਇਰਸ ਦੇ ਸ਼ੱਕੀਆਂ ''ਚੋਂ 4 ਹੋਰ ਹਸਪਤਾਲ ''ਚ ਦਾਖਲ

Monday, Mar 16, 2020 - 11:31 PM (IST)

ਕੋਰੋਨਾ ਵਾਇਰਸ ਦੇ ਸ਼ੱਕੀਆਂ ''ਚੋਂ 4 ਹੋਰ ਹਸਪਤਾਲ ''ਚ ਦਾਖਲ

ਚੰਡੀਗੜ੍ਹ, (ਸ਼ਰਮਾ)— ਰਾਜ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਵਿਅਕਤੀਆਂ 'ਚ ਬੇਸ਼ੱਕ ਐਤਵਾਰ ਦੇ ਮੁਕਾਬਲੇ ਕੋਈ ਵਾਧਾ ਨਹੀਂ ਹੋਇਆ, ਪਰ ਇਨ੍ਹਾਂ 'ਚੋਂ 4 ਸ਼ੱਕੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕੀਤਾ ਗਿਆ ਹੈ। ਸਰਕਾਰ ਵਲੋਂ ਜਾਰੀ ਹੈਲਥ ਬੁਲੇਟਿਨ ਅਨੁਸਾਰ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਸ਼ੱਕੀਆਂ ਦੀ ਕੁਲ ਗਿਣਤੀ 2333 ਸੀ। ਇਨ੍ਹਾਂ 'ਚੋਂ 8 ਨੂੰ ਹਸਪਤਾਲ 'ਚ ਇਲਾਜ ਲਈ ਦਾਖਲ ਕੀਤਾ ਗਿਆ ਸੀ, ਜਦੋਂ ਕਿ ਬਾਕੀ 2325 ਨੂੰ ਉਨ੍ਹਾਂ ਦੇ ਘਰਾਂ 'ਚ ਹੀ ਅਲਗ-ਅਲਗ ਰੱਖ ਕੇ ਸਿਹਤ ਵਿਭਾਗ ਇਨ੍ਹਾਂ ਦੀ ਨਿਗਰਾਨੀ ਕਰ ਰਿਹਾ ਸੀ ਪਰ ਸੋਮਵਾਰ ਨੂੰ ਜਾਰੀ ਹੈਲਥ ਬੁਲੇਟਿਨ 'ਚ ਬੇਸ਼ੱਕ ਸ਼ੱਕੀਆਂ ਦੀ ਗਿਣਤੀ 2333 ਹੀ ਦਰਸਾਈ ਗਈ ਹੈ, ਪਰ ਹਸਪਤਾਲ 'ਚ ਇਲਾਜ ਅਧੀਨ ਸ਼ੱਕੀਆਂ ਦੀ ਗਿਣਤੀ 12 ਹੋ ਗਈ ਹੈ, ਜਦੋਂ ਕਿ ਘਰਾਂ 'ਚ ਸਿਹਤ ਵਿਭਾਗ ਦੀ ਨਿਗਰਾਨੀ ਵਾਲੇ ਸ਼ੱਕੀਆਂ ਦੀ ਗਿਣਤੀ 2321 ਰਹਿ ਗਈ ਹੈ।


author

KamalJeet Singh

Content Editor

Related News