ਹੁਣ ਸਵੇਰ ਨੂੰ ਹੋਣਗੇ ''ਕੋਰੋਨਾ'' ਦੇ ਟੈਸਟ ਤਾਂ ਸ਼ਾਮ ਨੂੰ ਆ ਜਾਵੇਗੀ ਰਿਪੋਰਟ
Tuesday, Apr 21, 2020 - 01:02 PM (IST)
ਲੁਧਿਆਣਾ (ਸਹਿਗਲ) : ਕੋਰੋਨਾ ਵਾਇਰਸ ਦੇ ਸੈਂਪਲਾਂ ਦੀ ਰਿਪੋਰਟ ਦੀ ਹੁਣ ਕਈ ਦਿਨ ਉਡੀਕ ਨਹੀਂ ਕਰਨੀ ਪਵੇਗੀ। ਜੇਕਰ ਮਰੀਜ਼ ਦਾ ਸੈਂਪਲ ਸਵੇਰੇ ਲਿਆ ਜਾਵੇਗਾ ਤਾਂ ਸ਼ਾਮ ਨੂੰ ਉਸ ਦੀ ਰਿਪੋਰਟ ਮਿਲ ਜਾਵੇਗੀ ਕਿਉਂਕਿ ਆਈ. ਸੀ. ਐਮ. ਆਰ. ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੀ. ਜੀ. ਆਈ., ਚੰਡੀਗੜ੍ਹ ਨੇ ਦਇਆਨੰਦ ਹਸਪਤਾਲ ਵਲੋਂ ਲਏ ਗਏ ਸੈਂਪਲਾਂ ਦੀ ਰਿਪੋਰਟ ਨੂੰ ਦੇਖ ਕੇ ਆਪਣੀ ਸਹਿਮਤੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਸ਼ਮਸ਼ਾਨ ਘਾਟ 'ਚ ਰੁਲ ਰਹੀਆਂ 'ਅਸਥੀਆਂ', ਮੁਕਤੀ ਕਰਾਉਣ ਵਾਲਾ ਕੋਈ ਨਹੀਂ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਪ੍ਰੇਮ ਕੁਮਾਰ ਗੁਪਤਾ ਨੇ ਦੱਸਿਆ ਕਿ ਹਸਪਤਾਲ ਵਲੋਂ ਕੋਰੋਨਾ ਵਾਇਰਸ ਦੀ ਜਾਂਚ ਨੂੰ ਲੈ ਕੇ ਸਾਰੇ ਪੜਾਅ ਸਫਲਤਾਪੂਰਵਕ ਪਾਰ ਕਰ ਲਏ ਗਏ ਹਨ। ਹਸਪਤਾਲ ਨੂੰ 3 ਪੜਾਵਾਂ 'ਚ ਲੈਬ ਸ਼ੁਰੂ ਕਰਨ ਦੀ ਮਨਜ਼ੂਰੀ ਮਿਲੀ ਹੈ, ਹੁਣ ਜਿਵੇਂ-ਜਿਵੇਂ ਉਨ੍ਹਾਂ ਕੋਲ ਟੈਸਟਿੰਗ ਕਿੱਟਾਂ ਆਉਂਦੀਆਂ ਰਹਿਣਗੀਆਂ, ਟੈਸਟਿੰਗ ਵੱਧਦੀ ਰਹੇਗੀ। ਇਸ ਨਾਲ ਟੈਸਟਿੰਗ ਪ੍ਰਕਿਰਿਆ 'ਚ ਤੇਜ਼ੀ ਆਵੇਗੀ। ਅਜਿਹੇ ਮਾਮਲਿਆਂ ਦੀ ਰਿਪੋਰਟ ਕੁਝ ਘੰਟਿਆਂ 'ਚ ਹੀ ਮਿਲ ਜਾਵੇਗੀ। ਟੈਸਟਿੰਗ ਕਿੱਟ ਦੀ ਸਪਲਾਈ ਸਿਵਲ ਹਸਪਤਾਲ ਕਰੇਗਾ ਅਤੇ ਰਿਪੋਰਟ ਆਉਣ 'ਤੇ ਉਸ ਦੀ ਇਕ ਕਾਪੀ ਸਿਵਲ ਹਸਪਤਾਲ ਅਤੇ ਦੂਜੀ ਮਰੀਜ਼ ਨੂੰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਮੋਹਾਲੀ 'ਚ ਕੋਰੋਨਾ ਦਾ ਕਹਿਰ ਜਾਰੀ, ਨਵੇਂ ਕੇਸ ਦੀ ਪੁਸ਼ਟੀ, 62 'ਤੇ ਪੁੱਜਾ ਅੰਕੜਾ
ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਤੈਅ ਹੋਵੇਗੀ ਟੈਸਟ ਦੀ ਕੀਮਤ
ਹਸਪਤਾਲ ਦੀ ਮੈਨੇਜਿੰਗ ਕਮੇਟੀ ਦੇ ਸਕੱਤਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਟੈਸਟ ਦੀ ਕੀਮਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਉਂਝ ਤਾਂ ਹਰ ਟੈਸਟ ਦਾ ਖਰਚਾ 6 ਹਜ਼ਾਰ ਰੁਪਏ ਦੇ ਕਰੀਬ ਹੈ ਪਰ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੇਂਦਰ ਅਤੇ ਸੂਬਾ ਸਰਕਾਰ ਨੇ ਜੋ ਕੀਮਤ ਤੈਅ ਕੀਤੀ ਹੈ, ਉਹ ਆਮ ਲੋਕਾਂ ਲਈ 4500 ਤੋਂ ਉੱਪਰ ਨਹੀਂ ਹੋਣੀ ਚਾਹੀਦੀ। ਇਸ ਲਈ ਆਮ ਜਨਤਾ ਤੋਂ ਇਹੀ ਕੀਮਤ ਲਈ ਜਾਵੇਗੀ, ਜਦੋਂ ਕਿ ਸਰਕਾਰ ਵਲੋਂ ਭੇਜੇ ਗਏ ਸੈਂਪਲ 'ਤੇ 50 ਫੀਸਦੀ ਦੀ ਛੋਟ ਹੋਵੇਗੀ, ਇਸ ਲਈ ਇਨ੍ਹਾਂ ਦੀ ਕੀਮਤ 3 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀਆਂ 'ਨੈਗੇਟਿਵ ਰਿਪੋਰਟਾਂ' ਪਾ ਰਹੀਆਂ ਭੰਬਲਭੂਸਾ, ਚੱਕਰਾਂ 'ਚ ਪਏ ਡਾਕਟਰ
ਰੈਪਿਡ ਟੈਸਟ ਦੀ ਰਿਪੋਰਟ ਵੀ ਪਾਜ਼ੇਟਿਵ
ਸਿਵਲ ਹਸਪਤਾਲ ਵਲੋਂ ਪਹਿਲਾਂ ਤੋਂ ਹੀ ਪਾਜ਼ੇਟਿਵ ਆ ਚੁੱਕੇ 4 ਮਰੀਜ਼ਾਂ ਦੇ ਕੋਰੋਨਾ ਵਾਇਰਸ ਦੇ ਟੈਸਟ ਰੈਪਿਡ ਟੈਸਟਿੰਗ ਵਿਧੀ ਨਾਲ ਲਏ ਗਏ, ਜੋ ਫਿਰ ਤੋਂ ਪਾਜ਼ੇਟਿਵ ਹੀ ਆਏ ਹਨ। ਸਿਹਤ ਅਧਿਕਾਰੀਆਂ ਮੁਤਾਬਕ ਅਜਿਹਾ ਸਿਵਲ ਹਸਪਤਾਲ 'ਚ ਰੈਪਿਡ ਟੈਸਟ ਸ਼ੁਰੂ ਕਰਨ ਤੋਂ ਬਾਅਦ ਟ੍ਰਾਇਲ ਦੇ ਤੌਰ 'ਤੇ ਲਏ ਗਏ ਹਨ। ਇਨ੍ਹਾਂ 'ਚ ਮਰਹੂਮ ਏ. ਸੀ. ਪੀ. ਦੀ ਪਤਨੀ, ਇਕ ਐਸ. ਐਚ. ਓ., ਪੁਲਸ ਵਿਭਾਗ ਦਾ ਡਰਾਈਵਰ ਅਤੇ ਜ਼ਿਲਾ ਮੰਡੀ ਅਫਸਰ ਸ਼ਾਮਲ ਹੈ। ਸਿਵਲ ਸਰਜਨ ਮੁਤਾਬਕ ਸਾਰੇ ਟੈਸਟ ਦੁਬਾਰਾ ਪਾਜ਼ੇਟਿਵ ਆਏ ਹਨ।
ਇਹ ਵੀ ਪੜ੍ਹੋ : ਕਿਸਾਨ ਵੀਰਾਂ ਲਈ ਅਹਿਮ ਖਬਰ : ਜਾਣਨ ਸੀਡਰ ਡਰਿੱਲ ਨਾਲ ਕਿਵੇਂ ਕਰਨ ਝੋਨੇ ਦੀ ਬਿਜਾਈ