''ਇਕਾਂਤਵਾਸ'' ''ਚ ਰੱਖੀ ਔਰਤ ਅਤੇ ਨੌਜਵਾਨ ਫਰਾਰ, ਪਈਆਂ ਭਾਜੜਾਂ
Wednesday, Apr 15, 2020 - 06:44 PM (IST)
ਸਮਾਣਾ (ਦਰਦ) : ਸਿਹਤ ਵਿਭਾਗ ਵਲੋਂ ਪਿੰਡ ਖਾਨਪੁਰ ਗਾੜੀਆਂ ਵਿਚ 14 ਦਿਨ ਦੇ 'ਇਕਾਂਤਵਾਸ' ਰੱਖੀ ਇਕ ਔਰਤ ਅਤੇ ਇਕ ਨੌਜਵਾਨ ਵੱਲੋਂ ਬਿਨਾ ਕੋਈ ਸੂਚਨਾ ਦਿੱਤੇ ਫਰਾਰ ਹੋ ਜਾਣ 'ਤੇ ਸਦਰ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬਧ ਵਿਚ ਸੁਪਰਵਾਈਜ਼ਰ ਵਜੋਂ ਦਫਤਰ ਪਾਵਰਕਾਮ ਦੇ ਐੱਸ. ਡੀ. ਓ. ਇੰਜੀਨੀਅਰ ਸੁਖਰਾਜ ਸਿੰਘ ਨੇ ਦੱਸਿਆ ਕਿ ਸ਼ਿਵਾਨੀ (35) ਪਤਨੀ ਜਸਪਾਲ ਸਿੰਘ ਨਿਵਾਸੀ ਪਿੰਡ ਖਾਨਪੁਰ ਗਾੜੀਆਂ ਕੁੱਝ ਸਮਾਂ ਪਹਿਲਾਂ ਆਪਣੇ ਘਰੋਂ ਚਲੀ ਗਈ ਸੀ ਪਰ 9 ਅਪ੍ਰੈਲ ਨੂੰ ਉਹ ਆਪਣੇ ਘਰ ਰਿਸ਼ਤੇਦਾਰ ਨੌਜਵਾਨ ਬੋਬੀ ਪੁਤਰ ਵੈਰੀ ਸਿੰਘ ਨਾਲ ਦਿੱਲੀ ਤੋਂ ਪਿੰਡ ਵਾਪਸ ਆ ਗਈ। ਸੂਬੇ ਦੇ ਬਾਹਰ ਤੋਂ ਪਿੰਡ ਵਿਚ ਆਉਣ ਦੀ ਸੂਚਨਾ ਮਿਲਣ 'ਤੇ ਪਹੁੰਚੇ ਸਿਹਤ ਵਿਭਾਗ ਵਲੋਂ ਜਾਂਚ ਪੜਤਾਲ ਉਪਰੰਤ ਸ਼ਿਵਾਨੀ ਅਤੇ ਉਸ ਦੇ ਨਾਲ ਆਏ ਨੌਜਵਾਨ ਨੂੰ 23 ਅਪ੍ਰੈਲ ਤੱਕ 14 ਦਿਨ ਲਈ ਘਰ ਵਿਚ 'ਏਕਾਂਤਵਾਸ' ਵਿਚ ਰਹਿਣ ਦੀ ਹਦਾਇਤ ਦੇ ਕੇ ਘਰ 'ਤੇ ਸੂਚਨਾ ਬੋਰਡ ਲਗਾ ਦਿੱਤਾ ਗਿਆ।
ਇਹ ਵੀ ਪੜ੍ਹੋ : ਪਟਿਆਲਾ ''ਚ ਇਕ ਹੋਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਦਾ ਸਖਤ ਫੈਸਲਾ
ਉਨ੍ਹਾਂ ਦੱਸਿਆ ਕਿ ਇਸ ਏਕਾਂਤਵਾਸ ਦੇ ਦੂਜੇ ਦਿਨ ਹੀ 11 ਅਪ੍ਰੈਲ ਰਾਤ 10 ਵਜੇ ਸ਼ਿਵਾਨੀ ਬਿਨਾਂ ਪਰਿਵਾਰ ਨੂੰ ਦੱਸੇ ਉਕਤ ਨਾਲ ਘਰੋਂ ਫਰਾਰ ਹੋ ਗਈ ਅਤੇ ਜਾਂਦੇ ਸਮੇਂ ਆਪਣੀ ਇਕ ਸਾਲਾ ਬੇਟੀ ਨੂੰ ਵੀ ਨਾਲ ਲੈ ਗਈ, ਜਿਸ ਦੀ ਜਾਣਕਾਰੀ ਅਧਿਕਾਰੀਆਂ ਨੂੰ ਜਾਂਚ ਪੜਤਾਲ ਲਈ ਉਨ੍ਹਾਂ ਦੇ ਘਰ ਪਹੁੰਚਣ 'ਤੇ ਪਰਿਵਾਰ ਵੱਲੋਂ ਦਿੱਤੀ ਗਈ। ਸੂਚਨਾ ਮਿਲਣ 'ਤੇ ਸੁਪਰਵਾਈਜ਼ਰ ਇੰਜੀਨੀਅਰ ਸੁਖਰਾਜ ਸਿੰਘ ਵਲੋਂ ਜਾਂਚ ਪੜਤਾਲ ਉਪਰੰਤ ਸਦਰ ਪੁਲਸ ਥਾਂਣਾ ਸਮਾਣਾ ਵਿਚ ਮਾਮਲਾ ਦਰਜ ਕਰਵਾਇਆ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਸਰਬਜੀਤ ਸਿੰਘ ਅਨੁਸਾਰ ਪੁਲਸ ਨੇ ਮਾਮਲਾ ਦਰਜ ਕਰਕੇ ਫਰਾਰ ਹੋਏ ਦੋਵੇਂ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫਤ ਦੇ ਚੱਲਦੇ ਪੰਜਾਬ ਦੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ