ਮਨਪ੍ਰੀਤ ਬਾਦਲ ਨੇ ਸਿਮਰਜੀਤ ਸਿੰਘ ਬੈਂਸ ਦੇ ਬਿਆਨ ''ਤੇ ਜਤਾਈ ਅਸਹਿਮਤੀ (ਵੀਡੀਓ)

Tuesday, Apr 14, 2020 - 05:55 PM (IST)

ਬਠਿੰਡਾ (ਕੁਨਾਲ ਬਾਂਸਲ): ਡਾ. ਭੀਮ ਰਾਵ ਅੰਬੇਡਕਰ ਜਯੰਤੀ ਮੌਕੇ 'ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਬਠਿੰਡਾ ਪਹੁੰਚੇ, ਜਿੱਥੇ ਉਨ੍ਹਾਂ ਨੇ ਡਾ. ਭੀਮਰਾਵ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਚੜ੍ਹਾਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਪਟਿਆਲਾ 'ਚ ਹੋਏ ਹਮਲੇ ਨੂੰ ਸਹੀ ਠਹਿਰਾਉਣਾ ਬੇਹੱਦ ਗਲਤ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਹਰ ਵਿਅਕਤੀ ਇਸ ਘਟਨਾ ਦੀ ਨਿੰਦਾ ਕਰ ਰਿਹਾ ਸੀ ਅਤੇ ਹਰ ਕਿਸੇ ਦੀ ਆਪਣੀ-ਆਪਣੀ ਸੋਚ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਬੈਂਸ ਦੀ ਕਿਸੇ ਵੀ ਗੱਲ ਨਾਲ ਉਹ ਸਹਿਮਤ ਨਹੀਂ ਹੈ।
ਇਹ ਵੀ ਪੜ੍ਹੋ: ਪਾਵਰਕਾਮ ਨੇ ਪਲਟਿਆ ਫੈਸਲਾ: ਹੁਣ ਮੀਟਰ ਰੀਡਿੰਗ ਦੇ ਹਿਸਾਬ ਨਾਲ ਹੀ ਆਵੇਗਾ ਬਿੱਲ

ਅੱਗੇ ਬੋਲਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਰੋਨਾ ਵਾਇਰਸ ਸਬੰਧੀ ਅੱਜ ਆਪਣੇ ਮੰਤਰੀਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ, ਜਿਸ 'ਤੇ ਬੋਲਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਵਿਦੇਸ਼ੀ ਸਰਕਾਰਾਂ ਵੀ ਇਸ ਕੋਰੋਨਾ ਵਾਇਰਸ ਵਰਗੀ ਮਹਾਮਾਰੀ 'ਤੇ ਸ਼ਿਕੰਜਾ ਨਹੀਂ ਕੱਸ ਪਾਈ ਤਾਂ ਹਿੰਦੂਸਤਾਨ ਕਿਹੜੇ ਬਾਗ ਦੀ ਮੂਲੀ ਹੈ।

PunjabKesari

ਇਹ ਵੀ ਪੜ੍ਹੋ: ਪਟਿਆਲਾ ਜ਼ਿਲੇ ਦੇ ਪਹਿਲੇ ਮਰੀਜ਼ ਨੇ 'ਕੋਰੋਨਾ' ਨੂੰ ਹਰਾ ਕੇ ਜਿੱਤੀ ਜੰਗ

ਪੰਜਾਬ 'ਚ ਕੋਰੋਨਾ ਦੇ ਪਾਜ਼ੀਟਿਵ ਕੇਸਾਂ ਦਾ ਅੰਕੜਾ 182 ਤੱਕ ਪੁੱਜਾ
ਜ਼ਿਕਰਯੋਗ ਹੈ ਪੰਜਾਬ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ ਦਿਨੋਂ-ਦਿਨ ਵੱਧਦੇ ਜਾ ਰਹੇ ਹਨ ਅਤੇ ਹੁਣ ਤੱਕ ਕੁਲ 182 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਮੋਹਾਲੀ ਜ਼ਿਲੇ ਤੋਂ ਸਭ ਤੋਂ ਵੱਧ 56 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਜਦਕਿ ਦੂਜੇ ਨੰਬਰ 'ਤੇ ਜਲੰਧਰ ਹੈ, ਜਿੱਥੋਂ ਹੁਣ ਤੱਕ24 ਸਾਹਮਣੇ ਆ ਚੁੱਕੇ ਹਨ। ਪਠਾਨਕੋਟ ਤੋਂ 22, ਨਵਾਂਸ਼ਹਿਰ ਤੋਂ 19, ਹੁਸ਼ਿਆਰਪੁਰ ਤੋਂ 7, ਮਾਨਸਾ, ਅੰਮ੍ਰਿਤਸਰ ਅਤੇ ਲੁਧਿਆਣਾ ਤੋਂ 11-11 ਪਾਜ਼ੀਟਿਵ ਕੇਸ, ਮੋਗਾ ਜ਼ਿਲੇ ਤੋਂ 4, ਰੂਪਨਗਰ ਤੋਂ 3, ਫਤਹਿਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਤੋਂ 2-2, ਫਰੀਦਕੋਟ ਜ਼ਿਲੇ ਤੋਂ 3, ਕਪੂਰਥਲਾ, ਫਗਵਾੜਾ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਪੰਜਾਬ 'ਚੋਂ 13 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ:  ਪਟਿਆਲਾ 'ਚ ਪਾਜ਼ੀਟਿਵ ਆਏ ਦੂਜੇ ਕੇਸ ਦਾ 'ਜਗ ਬਾਣੀ' ਕੋਲ ਵੱਡਾ ਖੁਲਾਸਾ


Shyna

Content Editor

Related News