ਸੁਖ਼ਦ ਖ਼ਬਰ : 3 ਮਹੀਨਿਆਂ ਬਾਅਦ ''ਮੋਹਾਲੀ'' ਵਾਸੀਆਂ ਨੂੰ ਰਾਹਤ, ''ਕੋਰੋਨਾ'' ਨਾਲ ਨਹੀਂ ਹੋਈ ਕੋਈ ਮੌਤ

Sunday, Oct 04, 2020 - 08:34 AM (IST)

ਸੁਖ਼ਦ ਖ਼ਬਰ : 3 ਮਹੀਨਿਆਂ ਬਾਅਦ ''ਮੋਹਾਲੀ'' ਵਾਸੀਆਂ ਨੂੰ ਰਾਹਤ, ''ਕੋਰੋਨਾ'' ਨਾਲ ਨਹੀਂ ਹੋਈ ਕੋਈ ਮੌਤ

ਮੋਹਾਲੀ (ਪਰਦੀਪ) : ਜ਼ਿਲ੍ਹਾ ਵਾਸੀਆਂ ਲਈ ਤਕਰੀਬਨ ਇਕ ਮਹੀਨੇ ਬਾਅਦ ਸ਼ਨੀਵਾਰ ਦਾ ਦਿਨ ਰਾਹਤ ਭਰਿਆ ਰਿਹਾ ਕਿਉਂਕਿ ਕੋਵਿਡ-19 ਦੇ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ 166 ਮਰੀਜ਼ ਠੀਕ ਹੋਏ ਹਨ ਅਤੇ 88 ਪਾਜ਼ੇਟਿਵ ਨਵੇਂ ਕੇਸ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : 'ਰਾਹੁਲ ਗਾਂਧੀ' ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ, DGP ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਡੀ. ਸੀ. ਨੇ ਦੱਸਿਆ ਕਿ ਸ਼ਨਾਖਤ ਹੋਏ ਨਵੇਂ ਪਾਜ਼ੇਟਿਵ ਕੇਸਾਂ 'ਚ ਡੇਰਾਬੱਸੀ ਇਲਾਕੇ ਤੋਂ 14 ਕੇਸ, ਖਰੜ ਇਲਾਕੇ ਤੋਂ 2 ਕੇਸ, ਕੁਰਾਲੀ ਤੋਂ 1 ਕੇਸ, ਲਾਲੜੂ ਤੋਂ 3 ਕੇਸ, ਮੋਹਾਲੀ ਤੋਂ 59 ਕੇਸ, ਘੜੂੰਆਂ ਤੋਂ 1 ਕੇਸ, ਢਕੌਲੀ ਤੋਂ 8 ਕੇਸ ਸ਼ਾਮਲ ਹਨ।

ਇਹ ਵੀ ਪੜ੍ਹੋ : ਮੌਜ-ਮਸਤੀ ਕਰਦੇ ਦੋਸਤਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਇਕ ਦੀ ਮੌਤ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਇਸ ਪੱਖੋਂ ਰਾਹਤ ਮਿਲੀ ਕਿ ਸ਼ਨੀਵਾਰ ਨੂੰ ਕੋਵਿਡ ਦੇ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ । 8947 ਮਰੀਜ਼ ਠੀਕ ਹੋ ਗਏ ਅਤੇ 1687 ਕੇਸ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 10833 ਪਾਜ਼ੇਟਿਵ ਕੇਸ ਮਿਲੇ ਹਨ ਅਤੇ 199 ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਭਰਾ ਨੇ ਹੀ ਭਰਾ ਨੂੰ ਦਿੱਤੀ ਬੇਰਹਿਮ ਮੌਤ, ਪੁਲਸ ਦੀ ਸਖ਼ਤੀ ਮਗਰੋਂ ਬਿਆਨ ਕੀਤਾ ਖੌਫ਼ਨਾਕ ਸੱਚ
 


author

Babita

Content Editor

Related News