ਲੁਧਿਆਣਾ : ਕੋਰੋਨਾ ਕਾਰਨ ਮਰੇ ਕਾਨੂੰਗੋ ਦੇ ਸੰਪਰਕ ਵਾਲੇ 7 ਲੋਕ ਹਸਪਤਾਲ ਭਰਤੀ, 78 ਨੂੰ ਕੀਤਾ ਇਕਾਂਤਵਾਸ

04/18/2020 11:15:45 AM

ਲੁਧਿਆਣਾ (ਵਿਪਨ) : ਕੋਰੋਨਾ ਵਾਇਰਸ ਕਾਰਣ ਪਾਇਲ ਹਲਕੇ ਦੇ ਰਹਿਣ ਵਾਲੇ ਕਾਨੂੰਗੋ ਗੁਰਮੇਲ ਸਿੰਘ ਦੀ ਬੀਤੇ ਦਿਨ ਮੌਤ ਹੋ ਗਈ ਸੀ। ਜਿਸ ਇਲਾਕੇ 'ਚ ਗੁਰਮੇਲ ਸਿੰਘ ਰਹਿੰਦਾ ਸੀ, ਪਾਇਲ ਦੇ ਐਸ. ਡੀ.ਐਮ. ਸਾਗਰ ਸੇਤੀਆਂ ਦੀਆਂ ਹਦਾਇਤਾਂ ਮੁਤਾਬਕ ਉਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਗੁਰਮੇਲ ਸਿੰਘ ਦੇ ਸੰਪਰਕ 'ਚ ਆਉਣ ਵਾਲੇ 7 ਵਿਅਕਤੀਆਂ ਨੂੰ ਖੰਨਾ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 78 ਵਿਅਕਤੀਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕੋਹਰਾਮ, ਪੀੜਤਾਂ ਦੀ ਗਿਣਤੀ 216 ਹੋਈ, ਜਾਣੋ ਤਾਜ਼ਾ ਹਾਲਾਤ

PunjabKesari
ਲੁਧਿਆਣਾ 'ਚ ਸ਼ੁੱਕਰਵਾਰ ਨੂੰ 4 ਨਵੇਂ ਮਾਮਲੇ ਆਏ
ਜ਼ਿਲੇ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲੇ ਸਾਹਮਣੇ ਆਏ ਸਨ, ਇਨ੍ਹਾਂ 'ਚ ਜ਼ਿਲਾ ਮੰਡੀ ਅਫਸਰ ਜਸਵੀਰ ਕੌਰ, ਏ. ਸੀ. ਪੀ. ਦੀ ਪਤਨੀ, ਇਕ ਮਹਿਲਾ ਐਸ. ਐਚ. ਓ. ਅਰਸ਼ਪ੍ਰੀਤ ਕੌਰ ਅਤੇ ਏ. ਸੀ. ਪੀ. ਦਾ ਡਰਾਈਵਰ ਪ੍ਰਭਜੋਤ ਕੌਰ ਸ਼ਾਮਲ ਹਨ। ਸ਼ਹਿਰ 'ਚ ਜ਼ਿਆਦਾਤਰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਨੂੰ ਇਨਫੈਕਸ਼ਨ ਕਿੱਥੋਂ ਹੋਈ, ਅਜੇ ਇਹ ਰਹੱਸ ਬਣਿਆ ਹੋਇਆ ਹੈ ਕਿਉਂਕਿ ਜ਼ਿਆਦਾਤਰ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ PGI ਦੇ 2 ਕਰਮਚਾਰੀ ਨਿਕਲੇ ਕੋਰੋਨਾ ਪਾਜ਼ੇਟਿਵ

PunjabKesari
ਪੰਜਾਬ 'ਚ ਕੋਰੋਨਾ ਪੀੜਤਾਂ ਦੀ ਗਿਣਤੀ
ਹੁਣ ਤੱਕ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਮੋਹਾਲੀ 'ਚ ਕੋਰੋਨਾ ਵਾਇਰਸ ਦੇ 57, ਜਲੰਧਰ 'ਚ 38, ਪਠਾਨਕੋਟ 'ਚ 24, ਨਵਾਂਸ਼ਹਿਰ 'ਚ 19, ਲੁਧਿਆਣਾ 'ਚ 16, ਅੰਮ੍ਰਿਤਸਰ 'ਚ 11, ਮਾਨਸਾ 'ਚ 11, ਪਟਿਆਲਾ 'ਚ 11, ਹੁਸ਼ਿਆਰਪੁਰ 'ਚ 7, ਮੋਗਾ 'ਚ 4, ਰੋਪੜ 'ਚ 3, ਫਰੀਦਕੋਟ 'ਚ 3, ਸੰਗਰੂਰ 'ਚ 3, ਬਰਨਾਲਾ 'ਚ 2, ਕਪੂਰਥਲਾ 'ਚ 2, ਫਤਿਹਗੜ੍ਹ ਸਾਹਿਬ 'ਚ 2, ਮੁਕਤਸਰ 'ਚ 1, ਗੁਰਦਾਸਪੁਰ 'ਚ 1 ਅਤੇ ਫਿਰੋਜ਼ਪੁਰ 'ਚ 1 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖਬਰ : ਪੰਜਾਬ 'ਚ ਕੋਰੋਨਾ ਦਾ ਕਹਿਰ, ਲੁਧਿਆਣਾ ਕਾਨੂੰਗੋ ਦੀ ਕੋਰੋਨਾ ਨਾਲ ਮੌਤ


Babita

Content Editor

Related News