ਛੱਤੀਸਗੜ੍ਹ ''ਚ ਫਸੇ ਪੰਜਾਬੀਆਂ ਨੇ ਕੈਪਟਨ ਅੱਗੇ ਲਗਾਈ ਮਦਦ ਦੀ ਗੁਹਾਰ
Saturday, Apr 25, 2020 - 08:57 PM (IST)
ਮਾਛੀਵਾੜਾ ਸਾਹਿਬ (ਟੱਕਰ) : ਕੋਰੋਨਾ ਵਾਇਰਸ ਤੋਂ ਬਾਅਦ ਦੇਸ਼ 'ਚ ਹੋਏ ਲਾਕਡਾਊਨ ਕਾਰਨ ਕਾਫ਼ੀ ਲੋਕ ਵੱਖ-ਵੱਖ ਸੂਬਿਆਂ 'ਚ ਫਸੇ ਹੋਏ ਹਨ ਅਤੇ ਹੁਣ ਛੱਤੀਸਗੜ੍ਹ ਦੀ ਇਕ ਸਟੀਲ ਮਿੱਲ 'ਚ ਕੰਮ ਕਰਨ ਵਾਲੇ 16 ਕਾਮਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਗੁਹਾਰ ਲਗਾਈ ਕਿ ਉਹ ਬੜੀ ਮੁਸ਼ਕਿਲ 'ਚ ਹਨ, ਉਨ੍ਹਾਂ ਨੂੰ ਇਥੋਂ ਬਾਹਰ ਕੱਢ ਕੇ ਘਰ ਪਹੁੰਚਾਇਆ ਜਾਵੇ। ਮਾਛੀਵਾੜਾ ਨਿਵਾਸੀ ਗੁਰਜੀਤ ਸਿੰਘ ਨੇ ਇਕ ਵੀਡਿਓ ਜਾਰੀ ਕਰ ਦੱਸਿਆ ਕਿ ਉਸ ਤੋਂ ਇਲਾਵਾ ਗੋਬਿੰਦਬਗੜ੍ਹ ਤੇ ਆਸ-ਪਾਸ ਪਿੰਡਾਂ ਦੇ 16 ਕਾਮੇ ਜੋ ਕਿ ਰਾਏਗੜ੍ਹ ਵਿਖੇ ਸਟੀਲ ਮਿੱਲ 'ਚ ਕੰਮ ਕਰਦੇ ਹਨ ਅਤੇ ਲਾਕਡਾਊਨ ਹੋਣ ਤੋਂ ਬਾਅਦ ਉਹ ਇੱਥੇ ਫਸ ਗਏ ਗਨ।
ਇਹ ਵੀ ਪੜ੍ਹੋ : ਰਾਜਪੁਰਾ 'ਚ ਕੋਰੋਨਾ ਤੋਂ ਬਾਅਦ ਇਕ ਹੋਰ ਖਤਰਾ, ਬਫਰ ਜ਼ੋਨ ਐਲਾਨਿਆ, ਲੱਗੀਆਂ ਕਈ ਪਾਬੰਦੀਆਂ
ਇਨ੍ਹਾਂ ਕਾਮਿਆਂ ਨੇ ਦੱਸਿਆ ਕਿ ਕੁੱਝ ਦਿਨ ਤਾਂ ਮਿੱਲ ਮਾਲਕਾਂ ਵਲੋਂ ਉਨ੍ਹਾਂ ਨੂੰ ਰਾਸ਼ਨ ਲਈ ਪੈਸੇ ਦਿੱਤੇ ਗਏ ਜਿਸ ਨਾਲ ਉਹ ਆਪਣਾ ਪੇਟ ਭਰਦੇ ਰਹੇ ਪਰ ਹੁਣ ਪਿਛਲੇ ਕੁੱਝ ਦਿਨਾਂ ਤੋਂ ਨਾ ਰਾਸ਼ਨ ਮਿਲ ਰਿਹਾ ਹੈ ਅਤੇ ਨਾ ਹੀ ਪੈਸਾ ਜਿਸ ਲਈ ਉਹ ਫਾਕੇ ਕੱਟਣ ਨੂੰ ਮਜਬੂਰ ਹੋਏ ਪਏ ਹਨ।
ਇਹ ਵੀ ਪੜ੍ਹੋ : ਪਠਾਨਕੋਟ ਵਿਚ ਕੋਰੋਨਾ ਦਾ ਪ੍ਰਕੋਪ, ਮਹਿਲਾ ਡਾਕਟਰ ਦੀ ਰਿਪੋਰਟ ਆਈ ਪਾਜ਼ੇਟਿਵ
ਇਨ੍ਹਾਂ ਕਾਮਿਆਂ ਨੇ ਦੱਸਿਆ ਕਿ ਕੋਰੋਨਾਵਾਇਰਸ ਕਾਰਨ ਪਿਛਲੇ ਇਕ ਮਹੀਨੇ ਤੋਂ ਮਿੱਲ ਬੰਦ ਪਈ ਹੈ ਅਤੇ ਅੱਗੇ ਵੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ, ਇਸ ਲਈ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਮੰਗ ਕਰਦੇ ਹਨ ਕਿ ਉਹ ਗਰੀਬ ਪਰਿਵਾਰ ਨਾਲ ਸਬੰਧਤ ਹਨ ਅਤੇ ਸਰਕਾਰ ਉਨ੍ਹਾਂ ਨੂੰ ਛੱਤੀਸਗੜ੍ਹ 'ਚੋਂ ਕੱਢ ਕੇ ਪੰਜਾਬ 'ਚ ਘਰ ਵਾਪਿਸ ਲਿਆਵੇ। ਉਨ੍ਹਾਂ ਕਿਹਾ ਕਿ ਪੰਜਾਬ ਆ ਕੇ ਉਹ ਆਪਣੇ ਪਰਿਵਾਰ ਨਾਲ ਰਹਿ ਸਕਣਗੇ ਅਤੇ ਇੱਥੇ ਹੀ ਕੋਈ ਕੰਮਕਾਰ ਕਰ ਲੈਣਗੇ। ਗੁਰਜੀਤ ਸਿੰਘ ਨੇ ਸਰਕਾਰ ਨੂੰ ਆਪਣਾ ਮੋਬਾਇਲ ਨੰ. 85282-70188 ਜਾਰੀ ਕਰਦਿਆਂ ਕਿਹਾ ਕਿ ਉਹ ਬੜੀ ਮੁਸ਼ਕਿਲ 'ਚ ਹਨ ਉਨ੍ਹਾਂ ਨੂੰ ਤੁਰੰਤ ਇੱਥੋਂ ਪੰਜਾਬ ਲਿਆਉਣ ਦੇ ਉਪਰਾਲੇ ਕੀਤੇ ਜਾਣ।
ਇਹ ਵੀ ਪੜ੍ਹੋ : ਬਲਾਚੌਰ ''ਚ ਕੋਰੋਨਾ ਦੀ ਦਸਤਕ, 25 ਸਾਲਾ ਨੌਜਵਾਨ ਦੀ ਰਿਪੋਰਟ ਆਈ ਪਾਜ਼ੇਟਿਵ