ਹੋਲੇ ਮਹੱਲੇ ਮੌਕੇ ਇਸ ਵਿਅਕਤੀ ਕੋਲ ਗਿਆ ਕੋਰੋਨਾ ਨਾਲ ਮਰਨ ਵਾਲਾ ਬਲਦੇਵ
Sunday, Mar 22, 2020 - 04:33 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ) - ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਵਿਅਕਤੀ ਨੇ ਹਸਪਤਾਲ ’ਚ ਆ ਕੇ ਖੁਦ ਨੂੰ ਕੋਰੋਨਾ ਵਾਇਰਸ ਦਾ ਪੀੜਤ ਦੱਸਿਆ।ਉਕਤ ਵਿਅਕਤੀ ਨੇ ਇਹ ਵੀ ਖੁਲਾਸਾ ਕੀਤਾ ਕਿ ਬੰਗਾ ਦੇ ਨੇੜਲੇ ਪਿੰਡ ਪਠਲਾਵੇ ਦਾ ਰਹਿਣ ਵਾਲਾ ਬਲਦੇਵ ਸਿੰਘ, ਜੋ ਕੋਰੋਨਾ ਵਾਇਰਸ ਕਾਰਣ ਮਰਿਆ ਹੈ, ਉਹ ਹੋਲੇ ਮਹੱਲੇ ਦੌਰਾਨ ਮੇਰੇ ਕੋਲੋਂ ਹੋ ਕੇ ਗਿਆ ਸੀ। ਉਕਤ ਵਿਅਕਤੀ ਦੀ ਗੱਲ ਸੁਣਦੇ ਸਾਰ ਸਿਵਲ ਹਸਪਤਾਲ ਦੇ ਅਧਿਕਾਰੀ ਹੱਕੇ-ਬੱਕੇ ਹੋ ਗਏ, ਜਿਨ੍ਹਾਂ ਨੇ ਉਸ ਨੂੰ ਤੁਰੰਤ ਚੈੱਕਅਪ ਲਈ ਸਿਵਲ ਹਸਪਤਾਲ ਰੂਪਨਗਰ ਵਿਖੇ ਭੇਜ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਬਾਗ ਕਾਲੋਨੀ ਦੇ ਰਹਿਣ ਵਾਲੇ ਜਗਦੀਸ਼ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਐੱਸ.ਐੱਮ.ਓ. ਚਰਨਜੀਤ ਕੁਮਾਰ ਦੇ ਅੱਗੇ ਪੇਸ਼ ਹੋ ਕੇ ਇਹ ਦੱਸਿਆ ਕਿ ਪਿੰਡ ਪਠਲਾਵਾ ਦਾ ਕੋਰੋਨਾ ਵਾਇਰਸ ਤੋਂ ਪੀੜਤ ਮਰਿਆ ਵਿਅਕਤੀ ਬਲਦੇਵ ਸਿੰਘ ਹੋਲੇ ਮਹੱਲੇ ਦੌਰਾਨ ਮੇਰੇ ਕੋਲ ਰਹਿ ਕੇ ਗਿਆ ਸੀ।
ਪੜ੍ਹੋ ਇਹ ਖਬਰ ਵੀ - ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ, ਪਿੰਡ ਨੂੰ ਕੀਤਾ ਗਿਆ ਸੀਲ
ਪੜ੍ਹੋ ਇਹ ਖਬਰ ਵੀ - ਕੋਰੋਨਾ ਵਾਇਰਸ ਨਾਲ ਮਰੇ ਨਵਾਂਸ਼ਹਿਰ ਦੇ ਮ੍ਰਿਤਕ ਦੇ 6 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਪਾਜ਼ੀਟਿਵ
ਆਪਣੇ ਆਪ ਨੂੰ ਵਾਇਰਸ ਦਾ ਮਰੀਜ਼ ਦੱਸਣ ’ਤੇ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਨੇ ਤੁਰੰਤ ਉਸ ਨੂੰ ਚੈੱਕਅਪ ਲਈ ਸਿਵਲ ਹਸਪਤਾਲ ਰੂਪਨਗਰ ਵਿਖੇ ਭੇਜ ਦਿੱਤਾ। ਇਸ ਗੱਲ ਦੀ ਪੁਸ਼ਟੀ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਚਰਨਜੀਤ ਸਿੰਘ ਵਲੋਂ ਵੀ ਕੀਤੀ ਗਈ। ਇਸ ਸਬੰਧੀ ਐੱਸ.ਡੀ.ਐੱਮ. ਕਨੂੰ ਗਰਗ ਨੇ ਕਿਹਾ ਕਿ ਜਗਦੀਸ਼ ਸਿੰਘ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਪੜ੍ਹੋ ਇਹ ਖਬਰ ਵੀ - ਪੰਜਾਬ 'ਚ ਕੋਰੋਨਾ ਦਾ ਕਹਿਰ : ਨਵਾਂਸ਼ਹਿਰ ਦੇ 7 ਹੋਰ ਮਰੀਜ਼ ਆਏ ਪਾਜ਼ੇਟਿਵ
ਪੜ੍ਹੋ ਇਹ ਖਬਰ ਵੀ - ਕੋਰੋਨਾ ਵਾਇਰਸ ਨਾਲ ਨਵਾਂਸ਼ਹਿਰ 'ਚ ਮਰੇ ਸ਼ਖਸ ਨੇ ਹੋਲੇ ਮਹੱਲੇ 'ਚ ਕੀਤੀ ਸੀ ਸ਼ਿਰਕਤ