ਕੋਰੋਨਾ ਯੋਧਿਆਂ ਦੇ ਸਨਮਾਨ 'ਚ ਹਵਾਈ ਫੌਜ ਨੇ ਕੀਤੀ ਫੁੱਲਾਂ ਦੀ ਵਰਖਾ
Sunday, May 03, 2020 - 12:18 PM (IST)
ਚੰਡੀਗੜ੍ਹ: ਸ਼ਹਿਰ 'ਚ ਕੋਰੋਨਾ ਯੋਧਿਆਂ ਦੇ ਸਨਮਾਨ 'ਚ ਐਤਵਾਰ ਨੂੰ ਹਵਾਈ ਫੌਜ ਨੇ ਫੁੱਲਾਂ ਦੀ ਵਰਖਾ ਕੀਤੀ। ਚੰਡੀਗੜ੍ਹ ਦੇ ਪੀ.ਜੀ.ਆਈ. ਜੀ.ਐੱਮ.ਸੀ. ਐੱਚ.ਸੈਕਟਰ-32 ਅਤੇ ਕਮਾਂਡ ਹਸਪਤਾਲ ਚੰਡੀਮੰਦਰ ਦੇ ਉੱਪਰ ਭਾਰਤੀ ਹਵਾਈ ਫੌਜ ਦੇ ਜਾਂਬਾਜਾਂ ਨੇ ਇਹ ਫੁੱਲਾਂ ਦੀ ਵਰਖਾ ਕੀਤੀ।
ਇਹ ਫੁੱਲਾਂ ਦੀ ਵਰਖਾ ਉਨ੍ਹਾਂ ਨੇ ਕੋਰੋਨਾ ਇਨਫੈਕਟਿਡ ਦਾ ਇਲਾਜ ਕਰ ਰਹੇ ਕੋਰੋਨਾ ਯੋਧਿਆਂ ਦੇ ਸਨਮਾਨ 'ਚ ਕੀਤੀ ਗਈ। ਹਵਾਈ ਫੌਜ ਨੇ ਪੂਰੇ ਦੇਸ਼ 'ਚ ਸੁਖੋਈ ਮਿਗ 29, ਜਗੂਆਰ ਤੋਂ ਕੋਰੋਨਾ ਯੋਧਿਆਂ ਨੂੰ ਹਵਾਈ ਸਲਾਮੀ ਦਿੱਤੀ ਗਈ।
ਪਟਿਆਲਾ (ਪਰਮੀਤ): ਇਸੇ ਤਰ੍ਹਾਂ ਪਟਿਆਲਾ 'ਚ ਭਾਰਤ ਫੌਜ ਵਲੋਂ ਮਿਲਟਰੀ ਬੈਂਡ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਕੋਰੋਨਾ ਵਾਇਰਸ ਦੀ ਮਹਾਮਾਰੀ ਖਿਲਾਫ ਫਰੰਟ ਲਾਈਨ 'ਤੇ ਲੜਾਈ ਲੜ ਰਹੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਅਮਲੇ, ਸਫਾਈ ਕਰਮਚਾਰੀਆਂ ਨੂੰ ਸਨਮਾਨ ਭੇਟ ਕੀਤਾ ਗਿਆ।