ਪੰਜਾਬ-ਚੰਡੀਗੜ੍ਹ ''ਚ ''ਕੋਰੋਨਾ ਵਾਇਰਸ'' ਕਾਰਨ ਹੜਕੰਪ, 8 ਸ਼ੱਕੀ ਮਰੀਜ਼ ਆਏ ਸਾਹਮਣੇ

03/05/2020 9:11:20 AM

ਚੰਡੀਗੜ੍ਹ (ਸ਼ਰਮਾ, ਰਾਣਾ, ਦਲਜੀਤ, ਸੁਰੇਸ਼) : ਦਿੱਲੀ ਤੋਂ ਬਾਅਦ ਹੁਣ ਪੰਜਾਬ ਅਤੇ ਚੰਡੀਗੜ੍ਹ 'ਚ 'ਕੋਰੋਨਾ  ਵਾਇਰਸ' ਨੇ ਹੜਕੰਪ ਮਚਾਇਆ ਹੋਇਆ ਹੈ, ਜਿੱਥੇ ਸ਼ੱਕੀ ਮਰੀਜ਼ਾਂ ਦੀ ਗਿਣਤੀ 8 ਤੱਕ ਪੁੱਜ ਗਈ ਹੈ। ਇਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੀ. ਜੀ. ਆਈ. ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 3 ਹੋਰ ਸ਼ੱਕੀ ਮਰੀਜ਼ ਦਾਖਲ ਹੋਏ ਹਨ, ਜਿਨ੍ਹਾਂ ਦੇ ਸੈਂਪਲ ਏਮਜ਼, ਨਵੀਂ ਦਿੱਲੀ 'ਚ ਜਾਂਚ ਲਈ ਭੇਜੇ ਗਏ ਹਨ। ਵੀਰਵਾਰ ਨੂੰ ਇਨ੍ਹਾਂ ਦੀ ਰਿਪੋਰਟ ਪੀ. ਜੀ. ਆਈ. ਕੋਲ ਪੁੱਜ ਜਾਵੇਗੀ।

PunjabKesari
ਚੰਡੀਗੜ੍ਹ-ਮੋਹਾਲੀ 'ਚ 4 ਸ਼ੱਕੀ ਮਰੀਜ਼
ਇਨ੍ਹਾਂ ਮਰੀਜ਼ਾਂ ਨੂੰ ਪੀ. ਜੀ. ਆਈ. ਦੇ ਸੀ. ਡੀ. ਵਾਰਡ 'ਚ ਭਰਤੀ ਕੀਤਾ ਗਿਆ ਹੈ। ਇਨ੍ਹਾਂ 'ਚੋਂ ਇਕ ਮਰੀਜ਼ (30) ਫੇਜ਼-11, ਮੋਹਾਲੀ ਦਾ ਰਹਿਣ ਵਾਲਾ ਹੈ, ਜਿਸ ਨੂੰ ਹਲਕੀ ਖਾਂਸੀ ਹੈ ਅਤੇ ਉਹ ਸਿੰਗਾਪੁਰ ਤੋਂ ਪਰਤਿਆ ਹੈ, ਜਦੋਂ ਕਿ ਦੂਜੀ ਚੰਡੀਗੜ੍ਹ ਦੀ ਔਰਤ (38) ਹੈ, ਜੋ ਬੈਂਕਾਂਕ ਤੋਂ ਵਾਪਸ ਆਈ ਹੈ। ਤੀਜੀ ਮਹਿਲਾ ਮਰੀਜ਼ (36) ਜ਼ੀਰਕਪੁਰ ਦੀ ਰਹਿਣ ਵਾਲੀ ਹੈ ਅਤੇ ਉਸ ਨੂੰ ਵੀ ਹਲਕੀ ਖਾਂਸੀ ਹੈ। ਇਸੇ ਤਰ੍ਹਾਂ ਮੋਹਾਲੀ ਦੇ ਸਿਵਲ ਹਸਪਤਾਲ ਫੇਜ਼-6 'ਚ ਕੋਰੋਨਾ ਵਾਇਰਸ ਦਾ ਇਕ ਹੋਰ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ। ਇਹ ਸ਼ੱਕੀ ਅਮਰੀਕਾ 'ਚ ਕੋਰੋਨਾ ਵਾਇਰਸ ਪੀੜਤ ਦੇ ਸੰਪਰਕ 'ਚ ਸੀ, ਜਿਸ ਦਾ ਸੈਂਪਲ ਲੈ ਕੇ ਡਾਕਟਰਾਂ ਨੇ ਦਿੱਲੀ ਦੇ ਏਮਜ਼ ਹਸਪਤਾਲ 'ਚ ਭੇਜ ਦਿੱਤਾ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਮਰੀਜ਼ ਦਾ ਸੈਂਪਲ ਦਿੱਲੀ ਦੇ ਹਸਪਤਾਲ 'ਚ ਭੇਜਿਆ ਹੈ, ਜਿਸ ਦੀ ਰਿਪੋਰਟ 48 ਘੰਟਿਆਂ 'ਚ ਆ ਜਾਵੇਗੀ। ਸ਼ੱਕੀ ਵਿਅਕਤੀ ਮੋਹਾਲੀ ਜ਼ਿਲੇ ਦਾ ਰਹਿਣ ਵਾਲਾ ਹੈ। ਉਹ ਹਾਲ ਹੀ 'ਚ ਅਮਰੀਕਾ ਤੋਂ ਵਾਪਸ ਪਰਤਿਆ ਸੀ। ਸ਼ੱਕੀ 'ਚ ਕੋਰੋਨਾ ਵਾਇਰਸ ਦੇ ਕੁਝ ਲੱਛਣ ਸਨ, ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ, ਉਹ ਦੀ ਹਾਲਤ ਸਥਿਰ ਹੈ।

ਇਹ ਵੀ ਪੜ੍ਹੋ : ਪੀ. ਜੀ. ਆਈ. 'ਚ ਕੋਰੋਨਾ ਵਾਇਰਸ ਦੇ ਤਿੰਨ ਹੋਰ ਸ਼ੱਕੀ ਮਰੀਜ਼ ਭਰਤੀ

PunjabKesari
ਬੱਸੀ ਪਠਾਣਾ 'ਚ ਇਕ ਸ਼ੱਕੀ ਮਰੀਜ਼
ਜ਼ਿਲਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ 'ਚ ਵੀ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਇਸ ਵਿਅਕਤੀ ਦੇ ਬਲੱਡ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਇਸ ਦੀ ਸਹੀ ਪੁਸ਼ਟੀ ਰਿਪੋਰਟ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ। ਮਰੀਜ਼ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕੀਤਾ ਗਿਆ ਸੀ ਪਰ ਮਰੀਜ਼ ਹਸਪਤਾਲ ਦੇ ਸਟਾਫ ਨੂੰ ਬਿਨਾਂ ਦੱਸੇ ਉੱਥੋਂ ਭੱਜ ਗਿਆ। ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਦੀ ਮਦਦ ਨਾਲ ਦੁਬਾਰਾ ਉਸ ਨੂੰ ਲੱਭ ਕੇ ਹਸਪਤਾਲ ਦਾਖਲ ਕਰਾਇਆ ਹੈ।

ਅੰਮ੍ਰਿਤਸਰ 'ਚ 3 ਸ਼ੱਕੀ ਮਰੀਜ਼
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਵਾਇਰਸ ਨਾਲ ਸਬੰਧਿਤ ਆਈਸੋਲੇਸ਼ਨ ਵਾਰਡ 'ਚ 3 ਸ਼ੱਕੀ ਮਰੀਜ਼ਾਂ ਨੂੰ ਦੇਰ ਸ਼ਾਮ ਦਾਖਲ ਕੀਤਾ ਗਿਆ ਹੈ। ਇਹ ਮਰੀਜ਼ ਇਕ ਹੀ ਪਰਿਵਾਰ ਦੇ ਹਨ ਅਤੇ ਬੁੱਧਵਾਰ ਸਵੇਰੇ ਇਟਲੀ ਤੋਂ ਦਿੱਲੀ ਏਅਰਪੋਰਟ ਪੁੱਜੇ ਸਨ। ਇਨ੍ਹਾਂ 'ਚੋਂ ਇਕ ਮਰੀਜ਼ ਨੂੰ ਹਲਕਾ ਬੁਖਾਰ ਹੈ, ਜਦੋਂ ਕਿ ਸਿਹਤ ਵਿਭਾਗ ਵਲੋਂ ਅਲਰਟ ਦੇ ਤੌਰ 'ਤੇ ਉਸ ਦੇ 2 ਪਰਿਵਾਰਕ ਮੈਂਬਰਾਂ ਨੂੰ ਵੀ ਦਾਖਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦਾ ਤੀਜਾ ਸ਼ੱਕੀ ਮਰੀਜ਼ ਆਇਆ ਸਾਹਮਣੇ

PunjabKesari
ਚੰਡੀਗੜ੍ਹ ਦੇ 2 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ
ਪੀ. ਜੀ. ਆਈ. ਵਲੋਂ ਮੰਗਲਵਾਰ ਨੂੰ ਜਿਨ੍ਹਾਂ 2 ਮਰੀਜ਼ਾਂ ਦੇ ਸੈਂਪਲ ਏਮਜ਼ ਭੇਜੇ ਗਏ ਸਨ, ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ 'ਚੋਂ ਇਕ ਨੌਜਵਾਨ (29) ਸੈਕਟਰ-20 ਵਾਸੀ ਅਤੇ ਦੂਜਾ ਨੌਜਵਾਨ (30) ਸੈਕਟਰ-50 ਦਾ ਰਹਿਣ ਵਾਲਾ ਹੈ। ਦੋਵੇਂ ਹਾਲ ਹੀ 'ਚ ਇੰਡੋਨੇਸ਼ੀਆ ਤੋਂ ਵਾਪਸ ਪਰਤੇ ਸਨ। ਦੋਹਾਂ ਨੂੰ ਪੀ. ਜੀ. ਆਈ. ਦੇ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ ਅਜਿਹੇ ਕੁੱਲ 5 ਸ਼ੱਕੀ ਮਰੀਜ਼ ਪੀ. ਜੀ. ਆਈ. 'ਚ ਆ ਚੁੱਕੇ ਹਨ, ਹਾਲਾਂਕਿ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।


Babita

Content Editor

Related News