ਪੰਜਾਬ ''ਚ ਲਏ ਗਏ 5000 ਸੈਂਪਲਾਂ ’ਚ ਨਹੀਂ ਮਿਲਿਆ ''ਕੋਰੋਨਾ'' ਦਾ ਨਵਾਂ ਵੇਰੀਐਂਟ

04/27/2022 3:41:29 PM

ਲੁਧਿਆਣਾ (ਸਹਿਗਲ) : ਭਾਵੇਂ ਦਿੱਲੀ ਸਮੇਤ ਕੁੱਝ ਸੂਬਿਆਂ ਵਿਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਪਰ ਪੰਜਾਬ ਵਿਚ ਪਿਛਲੇ ਦਿਨੀਂ ਲਏ ਗਏ 5000 ਸੈਂਪਲਾਂ ਦੀ ਜਿਨੋਮ ਸੀਕਵੈਂਸਿੰਗ ਤੋਂ ਬਾਅਦ ਵੀ ਕੋਰੋਨਾ ਦਾ ਕੋਈ ਨਵਾਂ ਵੇਰੀਐਂਟ ਸਾਹਮਣੇ ਨਹੀਂ ਆਇਆ, ਜੋ ਕਿ ਰਾਹਤ ਦੀ ਗੱਲ ਹੈ। ਜ਼ਿਲ੍ਹੇ ਵਿਚ ਵੀ 50 ਸੈਂਪਲ ਨਵੇਂ ਵੇਰੀਐਂਟ ਦੀ ਭਾਲ ਵਿਚ ਭੇਜੇ ਗਏ, ਜਿਸ ਵਿਚ ਓਮੀਕ੍ਰੋਨ ਹੀ ਸਰਗਰਮ ਪਾਇਆ ਗਿਆ।

ਪੰਜਾਬ ਦੇ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਰਾਜ ਵਿਚ ਜੋ ਥੋੜ੍ਹਾ ਬਹੁਤ ਕਹਿਰ ਦੇਖਣ ਵਿਚ ਸਾਹਮਣੇ ਆ ਰਿਹਾ ਹੈ, ਉਸ ਵਿਚ ਓਮੀਕ੍ਰੋਨ ਵੇਰੀਐਂਟ ਹੀ ਸਾਹਮਣੇ ਆਇਆ ਹੈ, ਜਦੋਂਕਿ ਡੈਲਟਾ ਦਾ ਵੀ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਦੱਸਣਯੋਗ ਹੈ ਕਿ ਪਿਛਲੀ ਲਹਿਰ ’ਚ ਡੈਲਟਾ ਵੇਰੀਐਂਟ ਨੇ ਜੰਮ ਕੇ ਕਹਿਰ ਢਾਹਿਆ ਸੀ ਪਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਹਰ ਹਾਲਤ ’ਚ ਕੋਰੋਨਾ ਦੇ ਨਿਯਮਾਂ ਦੀ ਪਾਲਣ ਕਰਨਾ ਜ਼ਰੂਰੀ ਹੈ।


Babita

Content Editor

Related News