ਕੋਰੋਨਾ ਖੌਫ ’ਚ ਲੁਧਿਆਣਾ ਪੁਲਸ ਲਈ ਰਾਹਤ ਦੀ ਖ਼ਬਰ

Monday, Jun 22, 2020 - 08:48 AM (IST)

ਕੋਰੋਨਾ ਖੌਫ ’ਚ ਲੁਧਿਆਣਾ ਪੁਲਸ ਲਈ ਰਾਹਤ ਦੀ ਖ਼ਬਰ

ਲੁਧਿਆਣਾ (ਰਿਸ਼ੀ) : ਕਰੀਬ 3 ਮਹੀਨੇ ਤੋਂ ਕੋਰੋਨਾ ਖੌਫ ’ਚ ਡਿਊਟੀ ਕਰ ਰਹੇ ਕਮਿਸ਼ਨਰੇਟ ਦੇ ਮੁਲਾਜ਼ਮਾਂ ਲਈ ਕਾਫੀ ਰਾਹਤ ਭਾਰੀ ਖ਼ਬਰ ਹੈ। ਪੁਲਸ ਵੱਲੋਂ ਸਮੇਂ-ਸਮੇਂ 'ਤੇ ਮੁਲਾਜ਼ਮਾਂ ਦੇ ਕਰਵਾਏ ਜਾ ਰਹੇ ਕੋਰੋਨਾ ਟੈਸਟ ’ਚ ਹਾਲੇ ਤੱਕ ਸਿਰਫ 6 ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। 'ਜਗਬਾਣੀ' ਨਾਲ ਗੱਲਬਾਤ ਦੌਰਾਨ ਡੀ. ਸੀ. ਪੀ. ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਕਮਿਸ਼ਨਰੇਟ ’ਚ ਉੱਪਰ ਤੋਂ ਲੈ ਕੇ ਥੱਲੇ ਤੱਕ ਮੁਲਾਜ਼ਮਾਂ ਦੀ ਗਿਣਤੀ 4 ਹਜ਼ਾਰ ਤੋਂ ਜ਼ਿਆਦਾ ਹੈ।

ਇਨ੍ਹਾਂ ’ਚ ਹੁਣ ਤੱਕ 35 ਫੀਸਦੀ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕਰਵਾਏ ਜਾ ਚੁੱਕੇ ਹਨ। ਸਿਹਤ ਮਹਿਕਮੇ ਨੇ 22 ਮਾਰਚ ਤੋਂ ਲੈ ਕੇ 18 ਜੂਨ ਤੱਕ 1602 ਮੁਲਾਜ਼ਮਾਂ ਦੇ ਟੈਸਟ ਕਰਵਾਏ ਗਏ ਹਨ, ਇਨ੍ਹਾਂ 'ਚ 5 ਜੀ. ਓ., 22 ਇੰਸਪੈਕਟਰ ਵੀ ਹਨ। ਕੁੱਲ 1596 ਦੀ ਰਿਪੋਰਟ ਨੈਗੇਟਿਵ ਆਈ ਹੈ। ਅਫਸਰਾਂ ਨੂੰ ਇਸ ਗਲ ਦਾ ਡਰ ਸੀ ਕਿ ਨਿਮਨ ਫੋਰਟ ਵੱਲੋਂ ਸੜਕਾਂ ’ਤੇ ਨਾਕੇ ਲਾ ਕੇ ਲੋਕਾਂ ਨੂੰ ਰੋਕਿਆ ਜਾ ਰਿਹਾ, ਉੱਥੇ ਕੋਰੋਨਾ ਮਰੀਜ਼ਾਂ ਨੂੰ ਘਰਾਂ ਤੋਂ ਲਿਜਾਣ, ਹਸਪਤਾਲ ਛੱਡ ਕੇ ਆਉਣ ਸਮੇਤ ਕਈ ਅਜਿਹੇ ਕੰਮ ਕੀਤੇ ਜਾ ਰਹੇ, ਜਿਸ ਨਾਲ ਕੋਰੋਨਾ ਵਾਇਰਸ ਦਾ ਸਿੱਧੇ ਤੌਰ ’ਤੇ ਖਤਰਾ ਰਹਿੰਦਾ ਹੈ। 
ਸਮੇਂ-ਸਮੇਂ ’ਤੇ ਫੋਰਸ ਹੋ ਰਹੀ ਇਕਾਂਤਵਾਸ
ਕੋਰੋਨਾ ਮਹਾਮਾਰੀ ’ਚ ਹਾਲੇ ਤੱਕ ਕੋਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਦੋਂ ਥਾਣਾ, ਚੌਂਕੀ ਦੇ ਮੁਲਾਜ਼ਮਾਂ ਤੋਂ ਇਲਾਵਾ ਅਫਸਰਾਂ ਨੂੰ ਇਕਾਂਤਵਾਸ ਹੋਣਾ ਪਿਆ। ਅਜਿਹਾ ਇਸ ਲਈ ਕਿਉਂਕਿ ਫੜ੍ਹੇ ਗਏ ਦੋਸ਼ੀਆਂ ਨੂੰ ਜੇਲ ਭੇਜਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਏ ਗਏ ਤਾਂ ਰਿਪੋਰਟ ਪਾਜ਼ੇਟਿਵ ਆਈ। ਇਸ ਨਾਲ ਫੋਰਸ ਦੀ ਵੀ ਗਲਤੀ ਵੇਖਣ ਨੂੰ ਮਿਲ ਰਹੀ ਹੈ, ਕਿਉਂਕਿ ਦੋਸ਼ੀ ਨੂੰ ਫੜ੍ਹਦੇ ਸਮੇਂ ਸੇਫਟੀ ਕਿੱਟ ਯੂਜ਼ ਨਹੀਂ ਕੀਤੀ ਜਾ ਰਹੀ। ਜੇਕਰ ਰੂਲ ਫਾਲੋ ਕੀਤੇ ਜਾਣ ਤਾਂ ਇਸ ਖਤਰੇ ਨੂੰ ਦਸਤਕ ਦੇਣ ਤੋਂ ਰੋਕਿਆ ਜਾ ਸਕਦਾ।
ਡਰ ਕਾਰਨ ਹਰ 10 ਦਿਨਾਂ ਬਾਅਦ ਕਰਵਾ ਰਹੇ ਟੈਸਟ
ਇਸ ਗੱਲ ਨੂੰ ਲੈ ਕੇ ਵੀ ਚਰਚਾ ਹੈ ਕਿ ਮੁਲਾਜ਼ਮਾਂ ’ਚ ਕੋਰੋਨਾ ਨੂੰ ਲੈ ਕੇ ਕਾਫੀ ਡਰ ਹੈ, ਉਨ੍ਹਾਂ ਵੱਲੋਂ ਹਰ 10 ਦਿਨਾਂ ਬਾਅਦ ਖੁਦ ਹੀ ਆਪਣੇ ਕੋਰੋਨਾ ਦੇ ਟੈਸਟ ਆਪਣੇ ਪੱਧਰ ’ਤੇ ਕਰਵਾਏ ਜਾ ਰਹੇ ਹਨ, ਤਾਂ ਕਿ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ ਅਤੇ ਆਪਣੇ ਪਰਿਵਾਰ ਨੂੰ ਸੁਰਖਿਅਤ ਰੱਖ ਸਕਣ।
 


author

Babita

Content Editor

Related News