ਚੀਨ ਦੇ ਕੋਰੋਨਾ ਵਾਇਰਸ ਦੀ ਲਪੇਟ ''ਚ ਆਈ ਹੌਜ਼ਰੀ ਇੰਡਸਟਰੀ
Wednesday, Feb 12, 2020 - 02:29 PM (IST)
ਲੁਧਿਆਣਾ (ਧੀਮਾਨ) : ਚੀਨ 'ਚ ਫੈਲੇ ਕੋਰੋਨਾ ਵਾਇਰਸ ਦੀ ਲਪੇਟ 'ਚ ਹੌਜ਼ਰੀ ਇੰਡਸਟਰੀ ਆ ਗਈ ਹੈ। ਕਾਰਨ ਕੋਰੋਨਾ ਵਾਇਰਸ ਕਾਰਨ ਉੱਥੋਂ ਹੌਜ਼ਰੀ ਇੰਡਸਟਰੀ ਲਈ ਆਉਣ ਵਾਲੀ ਅਸੈਸਰੀਜ਼ 'ਤੇ ਰੋਕ ਲੱਗ ਗਈ ਹੈ। ਇਸ ਨਾਲ ਹੌਜ਼ਰੀ ਕਾਰੋਬਾਰੀਆਂ ਦੇ ਹੱਥ-ਪੈਰ ਫੁਲ ਗਏ ਹਨ। ਲੁਧਿਆਣਾ ਦੇ ਹੌਜ਼ਰੀ ਇੰਡਸਟਰੀ ਚੀਨ ਤੋਂ ਅਸੈਸਰੀਜ਼ 'ਚ ਬਟਨ, ਧਾਗਾ, ਜਿਪ, ਹੁੱਕ, ਲਕਟਣ, ਮੋਤੀ, ਬੀਡਸ, ਇਲਾਸਟਿਕ ਤੋਂ ਇਲਾਵਾ ਫੈਬ੍ਰਿਕ ਵੀ ਮੰਗਵਾਉਂਦੀ ਹੈ।
ਭਾਰਤ 'ਚ ਇਨ੍ਹਾਂ ਆਈਟਮਾਂ ਦੇ ਰੇਟ ਚੀਨ ਦੇ ਮੁਕਾਬਲੇ ਦੋ ਗੁਣਾ ਜ਼ਿਆਦਾ ਹਨ। ਇਸ ਲਈ ਜ਼ਿਆਦਾਤਰ ਅਸੈਸਰੀਜ਼ ਚੀਨ ਤੋਂ ਹੀ ਆਯਾਤ ਕੀਤੀ ਜਾ ਰਹੀ ਹੈ ਪਰ ਹੁਣ ਗਰਮੀਆਂ ਦਾ ਸੀਜ਼ਨ ਸਿਖਰਾਂ 'ਤੇ ਹੋਣ ਕਾਰਨ ਕਾਰੋਬਾਰੀਆਂ ਨੂੰ ਮਜਬੂਰਨ ਭਾਰਤੀ ਬਾਜ਼ਾਰ ਤੋਂ ਮਹਿੰਗੇ ਰੇਟਾਂ 'ਤੇ ਖਰੀਦਦਾਰੀ ਕਰਨੀ ਪੈ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਤਿਆਰ ਮਾਲ ਦੀ ਕੀਮਤ 'ਚ ਇਜ਼ਾਫਾ ਹੋ ਗਿਆ ਹੈ।