ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦੇ ਮਿਲੇ 19 ਨਵੇਂ ਮਾਮਲੇ, ਕੱਲ੍ਹ 140 ਤੋਂ ਵੱਧ ਥਾਵਾਂ ’ਤੇ ਲੱਗਣਗੇ ਵੈਕਸੀਨੇਸ਼ਨ ਕੈਂਪ
Friday, Jul 02, 2021 - 03:24 PM (IST)
ਜਲੰਧਰ (ਰੱਤਾ)— ਕੋਰੋਨਾ ਵਾਇਰਸ ’ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵੈਕਸੀਨੇਸ਼ਨ ਮਹਾ ਮੁਹਿੰਮ ਦੇ ਤਹਿਤ ਜ਼ਿਲ੍ਹੇ ’ਚ ਸ਼ਨੀਵਾਰ ਨੂੰ 140 ਤੋਂ ਵੱਧ ਸਥਾਨਾਂ ’ਤੇ ਕੋਰੋਨਾ ਦੀ ਵੈਕਸੀਨ ਲਈ ਕੈਂਪ ਲਗਾਏ ਜਾਣਗੇ।
ਇਹ ਵੀ ਪੜ੍ਹੋ: ਜਲੰਧਰ: ਕਿਸਾਨਾਂ ਵੱਲੋਂ ਫਗਵਾੜਾ ਨੈਸ਼ਨਲ ਹਾਈਵੇਅ ਜਾਮ, ਟ੍ਰੈਫਿਕ ਕੀਤੀ ਡਾਇਵਰਟ
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੋਵੀਸ਼ੀਲਡ ਵੈਕਸੀਨ ਨਾ ਹੋਣ ਦੇ ਕਾਰਨ ਜ਼ਿਲ੍ਹੇ ’ਚ ਕਿਤੇ ਵੀ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਨਹੀਂ ਲੱਗ ਸਕੀ ਸੀ। ਸ਼ੁੱਕਰਵਾਰ ਮਹਿਕਮੇ ਦੇ ਕੋਲ ਕੋਵੀਸ਼ੀਲਡ ਦੀਆਂ 50 ਹਜ਼ਾਰ ਡੋਜ਼ਾਂ ਪਹੁੰਚ ਗਈਆਂ ਹਨ ਅਤੇ ਇਸ ਲਈ ਸ਼ਨੀਵਾਰ ਨੂੰ ਸਰਕਾਰੀ ਕੇਂਦਰਾਂ, ਵੱਖ-ਵੱਖ ਨਿੱਜੀ ਹਸਪਤਾਲਾਂ ਸਮੇਤ ਜਗ੍ਹਾ-ਜਗ੍ਹਾ ਕੈਂਪ ਲਗਾਏ ਜਾ ਰਹੇ ਹਨ ਤਾਂਕਿ ਵੱਧ ਤੋਂ ਵੱਧ ਲੋਕ ਕੋਰੋਨਾ ਦੀ ਵੈਕਸੀਨ ਲਗਵਾ ਸਕਣ।
ਇਹ ਵੀ ਪੜ੍ਹੋ: ਰੋਪੜ: ਬਿਜਲੀ ਦੇ ਕੱਟਾਂ ਤੋਂ ਪੰਜਾਬ ਪਰੇਸ਼ਾਨ, ਅਕਾਲੀ ਦਲ ਤੇ ਬਸਪਾ ਵੱਲੋਂ 'ਮੁਫ਼ਤ ਪੱਖੀ ਸੇਵਾ' ਦੀ ਸ਼ੁਰੂਆਤ
ਇਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ ਜ਼ਿਲ੍ਹੇ ’ਚ ਸ਼ੁੱਕਰਵਾਰ ਨੂੰ ਜਿੱਥੇ 19 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ, ਉਥੇ ਹੀ ਇਕ ਮਰੀਜ਼ ਨੇ ਇਲਾਜ ਅਧੀਮ ਦਮ ਵੀ ਤੋੜ ਦਿੱਤਾ। ਸਿਹਤ ਮਹਿਕਮੇ ਨੂੰ ਸ਼ੁੱਕਰਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਜ਼ ਤੋਂ 25 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਹਾਸਲ ਹੋਈ ਅਤੇ ਇਨ੍ਹਾਂ ’ਚੋਂ 6 ਰੋਗੀ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 19 ਰੋਗੀਆਂ ’ਚੋਂ 1 ਪੁਲਸ ਕਰਮਚਾਰੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਸੁਖਮੀਤ ਡਿਪਟੀ ਕਤਲ ਕਾਂਡ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਨੇ ਮੁੜ ਪਾਈ ਪੋਸਟ, ਪੁਲਸ ਲਈ ਆਖੀ ਵੱਡੀ ਗੱਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।