ਸ਼ਹਿਰਾਂ ਦੀਆਂ ਸੜਕਾਂ ਤੋਂ ਗਾਇਬ ਹੋਈ ਗੰਦਗੀ, ਸਫਾਈ ਸੇਵਕਾਂ ਦੀ ਸੁਧਰੀ ''ਜ਼ਿੰਦਗੀ''
Saturday, May 02, 2020 - 10:41 AM (IST)
ਅੰਮ੍ਰਿਤਸਰ: ਕੋਰੋਨਾ ਵਾਇਰਸ ਵਰਗੀ ਮੁਸੀਬਤ ਨੇ ਹਰ ਕਿਸੇ ਦੀ ਜ਼ਿੰਦਗੀ 'ਚ ਬਦਲਾਅ ਲਿਆ ਦਿੱਤਾ ਹੈ। ਸਾਫ-ਸਫਾਈ ਨੂੰ ਲੈ ਕੇ ਲੋਕ ਜ਼ਿਆਦਾ ਸੰਵੇਦਨਸ਼ੀਲ ਹੋ ਗਏ ਹਨ। ਇਹ ਹੀ ਕਾਰਨ ਹੈ ਕਿ ਸੈਨੇਟਾਈਜ਼ਰ ਤੋਂ ਲੈ ਕੇ ਮਾਸਕ ਤੱਕ ਦੀ ਰੋਜ਼ਾਨਾ ਵਰਤੋ ਹੋਣ ਲੱਗ ਪਈ ਹੈ। ਬਦਲਾਅ ਦਾ ਇਸ ਵਾਰ ਸਿੱਧਾ ਅਸਰ ਸ਼ਹਿਰ ਦੀ ਸੈਨੀਟੇਸ਼ਨ 'ਤੇ ਵੀ ਪਿਆ ਹੈ। ਨਗਰ ਨਿਗਮ ਦੇ ਸਿਹਤ ਵਿਭਾਗ ਵਲੋਂ ਸ਼ਹਿਰ ਨੂੰ ਕੂੜਾ ਮੁਕਤ ਅਤੇ ਸਾਫ-ਸੁਥਰਾ ਕਰਨ ਦੇ ਤੌਰ ਤਰੀਕਿਆਂ 'ਚ ਵੀ ਵੱਡੀ ਤਬਦੀਲੀ ਆਈ ਹੈ।
ਕੋਰੋਨਾ ਮਹਾਮਾਰੀ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਹਿਰ 'ਚ ਪ੍ਰਤੀਦਿਨ 600 ਮੀਟ੍ਰਿਕ ਟਨ ਕੂੜਾ ਨਿਕਲਦਾ ਸੀ। ਸ਼ਹਿਰ ਦੀਆਂ ਸੜਕਾਂ ਦੇ ਕੰਢੇ ਕੂੜੇ ਦੇ ਢੇਰਾਂ ਦੀ ਸਮੱਸਿਆ ਵੀ ਆਮ ਰਹਿੰਦੀ ਹੈ। ਸ਼ਹਿਰ ਦੇ 85 ਵਾਰਡਾਂ 'ਚੋਂ 73 ਵਾਰਡਾਂ ਤੋਂ ਡੋਰ ਟੂ ਡੋਰ ਕੂੜਾ ਕੁਲੈਕਸ਼ਨ ਦਾ ਜਿੰਮਾ ਨਿਗਮ ਨੇ ਇਕ ਕੰਪਨੀ ਨੂੰ ਦੇ ਦਿੱਤਾ ਹੈ, ਜਦਕਿ ਵਾਰਡ ਸਿਟੀ ਦੇ 12 ਵਾਰਡਾਂ ਤੋਂ ਨਿਗਮ ਖੁਦ ਕੂੜੇ ਦੀ ਲਿਫਟਿੰਗ ਕਰਵਾਉਂਦਾ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਬਣੇ ਹਾਲਾਤਾਂ ਦੇ ਬਾਅਦ ਘਰੋਂ ਨਿਕਲਣ ਵਾਲੇ ਕੂੜੇ 'ਚ ਗਿਰਾਵਟ ਆ ਗਈ ਹੈ। ਅੱਜ ਕੱਲ੍ਹ ਰੂਟੀਨ 'ਚ ਨਿਗਮ 420 ਮੀਟਰ ਟਨ ਕੂੜੇ ਦੀ ਕੁਲੈਕਸ਼ਨ ਕਰ ਰਿਹਾ ਹੈ। ਸੈਨੀਟੇਸ਼ਨ ਸਿਸਟਮ 'ਚ ਆਇਆ ਬਦਲਾਅ, ਸਫਾਈ ਸੇਵਕਾਂ ਨੂੰ ਮਿਲੀ ਪੀ.ਪੀ.ਕਿੱਟ: ਕੋਰੋਨਾ ਵਾਇਰਸ 'ਚ ਸੈਨੀਟੇਸ਼ਨ ਸਿਸਟਮ 'ਚ ਵੀ ਵੱਡਾ ਬਦਲਾਅ ਆਇਆ ਹੈ। ਪਹਿਲਾਂ ਸਫਾਈ ਕਰਮਚਾਰੀ ਨੰਗੇ ਹੱਥਾਂ ਨਾਲ ਕੂੜਾ ਚੁੱਕਦੇ ਸਨ ਪਰ ਹੁਣ ਇਸ 'ਚ ਕਾਫੀ ਬਦਲਾਅ ਆ ਗਿਆ ਹੈ। ਹੁਣ ਸਫਾਈ ਕਰਮਚਾਰੀ ਮੂੰਹ 'ਤੇ ਮਾਸਕ ਅਤੇ ਹੱਥਾਂ 'ਤੇ ਗਲਬਜ਼ ਪਾ ਕੇ ਹੀ ਕੂੜਾ ਚੁੱਕਦੇ ਹਨ। ਇੰਨਾ ਹੀ ਨਹੀਂ ਪਹਿਲਾਂ ਸਫਾਈ ਸੇਵਕਾਂ ਦਾ ਮੈਡੀਕਲ ਚੈਕਅੱਪ ਤਿੰਨ ਮਹੀਨੇ 'ਚ ਇਕ ਵਾਰ ਹੁੰਦਾ ਸੀ, ਹੁਣ ਇਹ ਰੈਗੂਲਰ ਚੱਲ ਰਿਹਾ ਹੈ।
ਸਰੀਰਕ ਦੂਰੀ 'ਚ ਵੀ ਆਇਆ ਬਦਲਾਅ
ਹੁਣ ਹਾਜ਼ਰੀ ਦੇ ਬਾਅਦ ਸਫਾਈ-ਸੇਵਕਾਂ ਦੇ ਝੁੰਡ ਨਹੀਂ ਲੱਗਦੇ, ਹਾਜ਼ਰੀ ਦੇ ਨਾਲ ਹੀ ਇਕ-ਇਕ ਕਰਕੇ ਉਨ੍ਹਾਂ ਨੂੰ ਆਪਣੇ ਖੇਤਰਾਂ 'ਚ ਰਵਾਨਾ ਕਰ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ ਇਨਫੈਕਟਿਡ ਲੋਕਾਂ ਦੇ ਘਰਾਂ 'ਚੋਂ ਕੂੜਾ ਚੁੱਕਣ ਦੇ ਲਈ ਸਫਾਈ ਸੇਵਕਾਂ ਨੂੰ ਪਹਿਲੀ ਵਾਰ ਪੀ.ਪੀ.ਈ. ਕਿੱਟ ਤੱਕ ਪ੍ਰਦਾਨ ਕੀਤੀ ਗਈ ਹੈ। ਕੋਰੋਨਾ ਵਾਇਰਸ ਨੇ ਲੋਕਾਂ ਨੂੰ ਸਾਫ-ਸਪਾਈ ਦੇ ਪ੍ਰਤੀ ਜ਼ਿਅਦਾ ਸੰਵੇਦਨਸ਼ੀਲ ਬਣਾਇਆ ਹੈ।