ਫਰੀਦਕੋਟ : ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ''ਚੋਂ ਕੋਰੋਨਾ ਦਾ ਸ਼ੱਕੀ ਕੈਦੀ ਫਰਾਰ
Tuesday, May 26, 2020 - 06:35 PM (IST)

ਫਰੀਦਕੋਟ (ਜਗਤਾਰ) : ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚ ਇਲਾਜ ਅਧੀਨ ਕੋਰੋਨਾ ਵਾਇਰਸ ਦਾ ਸ਼ੱਕੀ ਕੈਦੀ ਗਾਰਡ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਉਕਤ ਕੈਦੀ ਤਰਨਤਾਰਨ ਜ਼ਿਲੇ ਨਾਲ ਸੰਬੰਧਤ ਬਚਿੱਤਰ ਸਿੰਘ ਹੈ ਅਤੇ ਉਹ ਕਿਸੇ ਮਾਮਲੇ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ ਦੀ ਜੇਲ ਵਿਚ ਬੰਦ ਸੀ। ਉਸ ਦੀ ਕੋਰੋਨਾ ਟੈਸਟ ਦੀ ਰਿਪੋਰਟ ਫਿਲਹਾਲ ਅਜੇ ਆਉਣੀ ਬਾਕੀ ਹੈ ਪਰ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਕਤ ਕੈਦੀ ਹਸਪਤਾਲ 'ਚੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਪਹਿਲਾਂ ਪਤੀ ਤੇ ਪੁੱਤ, ਹੁਣ ਆਖਰੀ ਸਹਾਰਾ ਵੀ ਚਿੱਟੇ ਨੇ ਖੋਹ ਲਿਆ, ਕਾਲਜਾ ਧੂਹ ਦੇਣਗੇ ਇਸ ਮਾਂ ਦੇ ਵੈਣ
ਕੋਰੋਨਾ ਦੇ ਸ਼ੱਕੀ ਕੈਦੀ ਦੇ ਫਰਾਰ ਹੋਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਅਤੇ ਪੁਲਸ 'ਚ ਅਫਰਾ-ਤਫਰੀ ਮਚ ਗਈ। ਫਿਲਹਾਲ ਪੁਲਸ ਵਲੋਂ ਉਕਤ ਨੂੰ ਦਬੋਚਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰਾਜਾਸਾਂਸੀ ਹਵਾਈ ਅੱਡੇ ''ਤੇ ਡਿਊਟੀ ਦੇ ਰਹੇ ਡਾਕਟਰ ਤੇ ਟੈਕਨੀਸ਼ੀਅਨ ਹੋਏ ਬੇਹੋਸ਼, ਲਗਾਏ ਦੋਸ਼