''ਕੋਰੋਨਾ'' ਕਾਰਣ ਲੁਧਿਆਣਾ ਦੇ ਪ੍ਰਵਾਸੀ ਭਾਰਤੀ ਦੀ ਅਮਰੀਕਾ ''ਚ ਮੌਤ

Monday, Apr 06, 2020 - 06:30 PM (IST)

''ਕੋਰੋਨਾ'' ਕਾਰਣ ਲੁਧਿਆਣਾ ਦੇ ਪ੍ਰਵਾਸੀ ਭਾਰਤੀ ਦੀ ਅਮਰੀਕਾ ''ਚ ਮੌਤ

ਲੁਧਿਆਣਾ (ਸਲੂਜਾ) : ਅਮਰੀਕਾ ਦੇ ਸ਼ਹਿਰ ਸਿਆਟਲ ਵਿਖੇ ਲੁਧਿਆਣਾ ਦੇ ਰਹਿਣ ਵਾਲੇ 62 ਸਾਲਾਂ ਦੇ ਪ੍ਰਵਾਸੀ ਭਾਰਤੀ ਗੁਰਦੇਵ ਸਿੰਘ ਭਿੰਡਰ ਪੁੱਤਰ ਸਵ. ਦਲੀਪ ਸਿੰਘ ਭਿੰਡਰ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਦੁਰਗਾਪੁਰੀ ਹੈਬੋਵਾਲ ਕਲਾਂ ਲੁਧਿਆਣਾ ਦੀ 'ਕੋਰੋਨਾ ਵਾਇਰਸ' ਕਾਰਣ ਮੌਤ ਹੋ ਗਈ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਨਵਾਂਸ਼ਹਿਰ ਤੋਂ ਬਾਅਦ ਹੁਣ ਅੰਮ੍ਰਿਤਸਰ ਬਣ ਰਹੀ ਪਾਜ਼ੇਟਿਵ ਮਰੀਜ਼ਾਂ ਦੀ ਚੇਨ    

ਲੁਧਿਆਣਾ ਦੇ ਹੈਬੋਵਾਲ ਕਲਾਂ ਦੇ ਦੁਰਗਾਪੁਰੀ ਇਲਾਕੇ 'ਚ ਰਹਿਣ ਵਾਲੇ ਮ੍ਰਿਤਕ ਗੁਰਦੇਵ ਸਿੰਘ ਭਿੰਡਰ ਦੇ ਵੱਡੇ ਭਰਾ ਗੁਰਪ੍ਰੀਤ ਸਿੰਘ ਭਿੰਡਰ ਜਨਰਲ ਸਕੱਤਰ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਨੇ ਇਸ ਬਾਰੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਦਾ ਛੋਟਾ ਭਰਾ ਗੁਰਦੇਵ ਭਿੰਡਰ 35 ਸਾਲ ਪਹਿਲਾਂ ਅਮਰੀਕਾ ਰੋਜ਼ਗਾਰ ਦੀ ਖਾਤਰ ਗਿਆ ਸੀ। ਇਸ ਸਮੇਂ ਉਨ੍ਹਾਂ ਦੇ ਭਰਾ ਦਾ ਉੱਥੇ ਚੰਗਾ ਕਾਰੋਬਾਰ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰਕੇ ਅਮਰੀਕਾ ਦੇ ਹਸਪਤਾਲ 'ਚ ਇਲਾਜ ਅਧੀਨ ਸੀ। ਇਕ ਦਿਨ ਪਹਿਲਾਂ ਉਹ ਆਪਣੇ ਆਪ ਨੂੰ ਠੀਕ ਮਹਿਸੂਸ ਕਰ ਰਿਹਾ ਸੀ ਅਤੇ ਉਨ੍ਹਾਂ ਦੀ ਉਸ ਨਾਲ ਫੋਨ 'ਤੇ ਗੱਲਬਾਤ ਵੀ ਹੋਈ ਸੀ ਪਰ ਐਤਵਾਰ ਸਵੇਰੇ ਉੱਥੋਂ ਇਹ ਦੁੱਖ ਭਰਿਆ ਸਮਾਚਾਰ ਆ ਗਿਆ ਕਿ ਗੁਰਦੇਵ ਸਿੰਘ ਭਿੰਡਰ ਇਸ ਦੁਨਿਆਵੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ।

ਇਹ ਵੀ ਪੜ੍ਹੋ : ਦੇਸ਼ 'ਚ ਤਬਲੀਗੀ ਜਮਾਤ ਨੂੰ ਲੈ ਕੇ ਹਾਹਾਕਾਰ! ਬਠਿੰਡਾ ਪੁੱਜੇ 40 ਲੋਕਾਂ ਦੀ ਹੋਈ ਪਛਾਣ    

ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 3 ਲੱਖ ਤੋਂ ਪਾਰ ਪਹੁੰਚ ਚੁੱਕੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ 9,326 ਤੋਂ ਜ਼ਿਆਦਾ ਹੋ ਗਈ ਹੈ। ਇਨ੍ਹਾਂ ਵਿਚੋਂ 4,159 ਮੌਤਾਂ ਇਕੱਲੇ ਨਿਊਯਾਰਕ ਸੂਬੇ ਵਿਚ ਹੋਈਆਂ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਮੌਤ, ਪਰਿਵਾਰਕ ਮੈਂਬਰਾਂ ਨੂੰ ਕੀਤਾ ਆਈਸੋਲੇਟ      


author

Gurminder Singh

Content Editor

Related News