ਜੈਤੋ ਵਿਖੇ ਕੋਰੋਨਾ ਦਾ ਦੂਸਰਾ ਪਾਜ਼ੇਟਿਵ ਕੇਸ ਆਇਆ ਸਾਹਮਣੇ

Saturday, Jun 27, 2020 - 04:00 PM (IST)

ਜੈਤੋ ਵਿਖੇ ਕੋਰੋਨਾ ਦਾ ਦੂਸਰਾ ਪਾਜ਼ੇਟਿਵ ਕੇਸ ਆਇਆ ਸਾਹਮਣੇ

ਜੈਤੋ (ਜਿੰਦਲ): ਵਿਸ਼ਵ 'ਚ ਫੈਲੀ ਹੋਈ ਭਿਆਨਕ ਮਾਹਾਮਾਰੀ ਕੋਰੋਨਾ ਵਾਇਰਸ ਦੇ ਕੇਸ ਭਾਰਤ 'ਚ ਲਗਾਤਾਰ ਵੱਧ ਰਹੇ ਹਨ।ਬੀਤੀ ਸ਼ਾਮ ਜੈਤੋ ਵਿਖੇ ਗਊਸ਼ਾਲਾ ਰੋਡ ਤੇ ਰਹਿਣ ਵਾਲੇ 45 ਸਾਲਾ ਨੌਜਵਾਨ ਦਾ 23 ਜੂਨ ਨੂੰ ਸੈਂਪਲ ਭੇਜਿਆ ਗਿਆ ਸੀ, ਜਦ ਕਿ ਇਸ ਭੇਜੇ ਗਏ ਸੈਂਪਲ ਦਾ ਰਿਜਲਟ,ਬੀਤੀ ਸ਼ਾਮ ਪਾਜ਼ੇਟਿਵ ਆ ਗਿਆ ਹੈ। ਇਸ ਨੌਜਵਾਨ ਨੂੰ ਤੁਰੰਤ ਹੀ ਸਾਦਿਕ ਰੋਡ ਤੇ ਸਥਿਤ, ਪਿੰਡ ਮਹਿਮੂਆਨਾ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ ਵਿਖੇ ਭੇਜ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਸਥਾਨਕ ਪੀਰਖਾਨਾ ਬਸਤੀ ਜੈਤੋ ਵਿਖੇ ਵੀ ਇਕ 45 ਸਾਲਾ ਔਰਤ ਦਾ ਟੈਸਟ ਵੀ ਪਾਜ਼ੇਟਿਵ ਆਇਆ ਸੀ, ਉਸ ਨੂੰ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਦਾਖਲ ਕਰਵਾ ਦਿੱਤਾ ਗਿਆ ਸੀ। ਉਪਰੋਕਤ ਜਾਣਕਾਰੀ ਡਾਕਟਰ ਵਿਕਰਮਜੀਤ ਸਿੰਘ, ਜਿਲਾ ਐਪੀਡੀਮੋਲੋਜਿਸਟ, ਫਰੀਦਕੋਟ ਨੇ ਪੰਜਾਬ ਕੇਸਰੀ ,ਜਗ ਬਾਣੀ,ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਜੈਤੋ ਵਿਖੇ ਇਹ ਦੂਸਰਾ ਕੇਸ ਪਾਜ਼ੇਟਿਵ ਆਇਆ ਹੈ। ਇਸ ਨੌਜਵਾਨ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦਾ ਜੰਗੀ ਪੱਧਰ ਤੇ ਪਤਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਇਕਾਂਤਵਾਸ ਵੀ ਕੀਤਾ ਜਾ ਰਿਹਾ ਹੈ।


author

Shyna

Content Editor

Related News