ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਸੰਪਰਕ ’ਚ ਆਏ 90 ਲੋਕਾਂ ਨੂੰ ਕੀਤਾ ਆਈਸੋਲੇਟ

Saturday, May 09, 2020 - 05:53 PM (IST)

ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਸੰਪਰਕ ’ਚ ਆਏ 90 ਲੋਕਾਂ ਨੂੰ ਕੀਤਾ ਆਈਸੋਲੇਟ

ਜਾਡਲਾ (ਜਸਵਿੰਦਰ ਔਜਲਾ) — ਅੱਜ ਸਿਹਤ ਵਿਭਾਗ ਦੀ ਟੀਮ ਨੇ ਜਾਡਲਾ ਵਿਖੇ 90 ਅਜਿਹੇ ਵਿਅਕਤੀਆਂ ਦੇ ਸਰਵੇ ਕੀਤੇ ਜੋ ਪਾਜ਼ੇਟਿਵ ਵਿਅਕਤੀ ਦੇ ਸੰਪਰਕ ’ਚ ਆਏ ਸਨ। ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਲਡ਼ੀ ਤੋਡ਼ਨ ਲਈ ਟੀਮਾਂ ਵਲੋਂ ਘਰ-ਘਰ ਜਾ ਕੇ ਹਾਈ ਰਿਸਕ ਅਤੇ ਲੋਅ ਰਿਸਕ 90 ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਗਈ ਜਿਨ੍ਹਾਂ ਨੂੰ ਤੁਰੰਤ ਆਈਸੋਲੇਟ ਕਰ ਦਿੱਤਾ ਗਿਆ।

ਦੱਸਿਆ ਜਾਂਦਾ ਹੈ ਕਿ ਸਿਵਲ ਸਰਜਨ ਵਲੋਂ ਜਾਡਲਾ ਵਿਖੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਜੇ ਕਿਸੇ ਵਿਅਕਤੀ ਨੂੰ ਖੰਘ, ਬੁਖਾਰ, ਜੁਕਾਮ ਆਦਿ ਫਲੂ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਤੁਰੰਤ ਇਕਾਂਤਵਾਸ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਟੀਮ ਮੈਂਬਰ ਗੁਲਸ਼ਨ ਕੁਮਾਰ, ਨਵਜੋਤ ਕੌਰ, ਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਵਿਨੋਦ ਮਹਿਤਾ, ਮਹਿੰਦਰਪਾਲ ਸਿੰਘ, ਸੁਨੀਤਾ ਰਾਣੀ, ਸੁਰਜੀਤ ਕੌਰ, ਹਰਮੇਸ਼ ਲਾਲ ਆਦਿ ਹਾਜ਼ਰ ਸਨ।


author

Gurminder Singh

Content Editor

Related News