ਕੋਰੋਨਾ ਵਾਇਰਸ : ਚਾਰ ਸ਼ੱਕੀਆਂ ਦੇ ਭੇਜੇ ਸੈਂਪਲ, ਡੇਰਾ ਬਿਆਸ ''ਚ ਕੀਤਾ ਜਾਵੇਗਾ ਆਈਸੋਲੇਟ
Wednesday, Mar 25, 2020 - 06:23 PM (IST)
ਮੋਹਾਲੀ (ਪਰਦੀਪ) : ਕੋਰੋਨਾ ਵਾਇਰਸ ਨੂੰ ਲੈ ਕੇ ਮੋਹਾਲੀ ਪੂਰੀ ਤਰ੍ਹਾਂ ਬੰਦ ਹੈ। ਦੁਪਹਿਰ ਮੁੱਖ ਮੰਤਰੀ ਵਲੋਂ ਵੀ ਮਕੰਮਲ ਕਰਫਿਊ ਦੇ ਦਿੱਤੇ ਹੁਕਮਾਂ ਤੋਂ ਬਾਅਦ ਮੋਹਾਲੀ ਦੀਆਂ ਸੜਕਾਂ 'ਤੇ ਸਨਾਟਾ ਛਾਇਆ ਹੈ, ਜਦਕਿ ਸਿਹਤ ਵਿਭਾਗ, ਪੁਲਸ ਕਰਮੀ ਅਤੇ ਮੀਡੀਆ ਕਰਮੀ ਫੀਲਡ ਵਿਚ ਆਪੋ-ਆਪਣੀਆਂ ਡਿਊਟੀਆਂ 'ਤੇ ਤਾਇਨਾਤ ਰਹੇ।
ਚਾਰ ਸ਼ੱਕੀ ਮਰੀਜ਼ਾਂ ਭੇਜੇ ਸੈਂਪਲ
ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਜਿਥੇ ਪਹਿਲਾਂ ਪੰਜ ਤਕ ਪੁੱਜ ਚੁੱਕੀ ਹੈ, ਉਥੇ ਹੀ ਮੰਗਲਵਾਰ ਨੂੰ ਚਾਰ ਸ਼ੱਕੀ ਮਰੀਜ਼ਾਂ ਦੇ ਸੈਂਪਲ ਪੀ. ਜੀ. ਆਈ. ਚੰਡੀਗੜ੍ਹ ਨੂੰ ਭੇਜੇ ਗਏ ਹਨ ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਰਕਯੋਗ ਹੈ ਕਿ ਬੀਤੇ ਕੱਲ ਭੇਜੇ ਗਏ ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਵਿਚੋਂ ਦੋ ਦੀ ਰਿਪੋਰਟ ਨੈਗੇਟਿਵ ਆਈ ਸੀ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੇ ਘੇਰਿਆ ਪੰਜਾਬ, ਇਕੋ ਦਿਨ ''ਚ 6 ਮਾਮਲੇ ਪਾਜ਼ੇਟਿਵ
ਡੇਰਾ ਬਿਆਸ ਵਿਖੇ ਰੱਖਿਆ ਜਾਵੇਗਾ ਸ਼ੱਕੀ ਮਰੀਜ਼ਾਂ ਨੂੰ ਆਈਸੋਲੇਸ਼ਨ ਦੇ ਲਈ : ਸਿਹਤ ਮੰਤਰੀ
ਪੰਜਾਬ ਦੇ ਸਿਹਤ ਮੰਤਰੀ ਅਤੇ ਮੋਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੱਕੀ ਮਰੀਜ਼ਾਂ ਨੂੰ ਆਈਸੋਲੇਸ਼ਨ ਦੇ ਲਈ ਡੇਰਾ ਬਿਆਸ ਵਿਖੇ ਰੱਖਿਆ ਜਾਵੇਗਾ। ਇਸ ਸਬੰਧੀ ਡੇਰਾ ਬਿਆਸ ਦੇ ਪ੍ਰਬੰਧਕਾਂ ਨਾਲ ਗੱਲ ਹੋ ਚੁੱਕੀ ਹੈ। ਇਸ ਲਈ ਲੋੜ ਪੈਣ 'ਤੇ ਸ਼ੱਕੀ ਮਰੀਜ਼ਾਂ ਨੂੰ ਆਈਸੋਲੇਸ਼ਨ ਦੇ ਡੇਰਾ ਬਿਆਸ ਵਿਖੇ ਰੱਖਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਦੇਸ਼ ਦੇ ਕੈਬਨਿਟ ਮੰਤਰੀ ਸਿਹਤ ਅਤੇ ਫੈਮਲੀ ਵੈੱਲਫੇਅਰ ਵਿਭਾਗ ਡਾ. ਹਰਸ਼ਵਰਧਨ ਨੂੰ ਇਕ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਬਚਾਅ ਲਈ ਜ਼ਰੂਰੀ ਸਿਹਤ ਸੇਵਾਵਾਂ ਦੇਣ ਲਈ ਅਤੇ ਵੈਂਟੀਲੇਟਰ ਦਾ ਪ੍ਰਬੰਧ ਕਰਨ ਲਈ ਤੁਰੰਤ 150 ਕਰੋੜ ਰੁਪਏ ਪੰਜਾਬ ਲਈ ਸਿਹਤ ਸਬੰਧੀ ਪੈਕੇਜ਼ ਦਿੱਤਾ ਜਾਵੇ ਤਾਂ ਜੋ ਕੋਰੋਨਾ ਵਾਇਰਸ ਨਾਲ ਸਬੰਧਤ ਸਿਹਤ ਸੇਵਾਵਾਂ ਨੂੰ ਸਮੇਂ ਸਿਰ ਮਰੀਜ਼ਾਂ ਤਕ ਪੁੱਜਦਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਜ਼ਿਲਾ ਜਲੰਧਰ ਦੇ ਤਿੰਨ ਮਰੀਜ਼ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ ਵਿਰਕ ਪੂਰੀ ਤਰ੍ਹਾਂ ਸੀਲ
ਕੋਰੋਨਾ ਵਾਇਰਸ ਸਬੰਧੀ ਹੈਲਪਲਾਈਨ ਨੰਬਰ ਜਾਰੀ
ਕੋਰੋਨਾ ਵਾਇਰਸ ਦੇ ਮਰੀਜ਼ਾਂ ਸਬੰਧੀ ਪੰਜਾਬ ਸਰਕਾਰ ਵਲੋਂ ਹੈਲਪਲਾਈਨ ਨੰਬਰ ਕੀਤੇ ਗਏ ਹਨ ਜਿਸ ਵਿਚ ਮੋਹਾਲੀ ਦਾ ਹੈਲਪਲਾਈਨ ਨੰਬਰ 7814641397 ਹੈ। ਕੋਰੋਨਾ ਵਾਇਰਸ ਸਬੰਧੀ ਕੋਈ ਵੀ ਜਾਣਕਾਰੀ ਲੈਣ ਅਤੇ ਜ਼ਰੂਰੀ ਜਾਣਕਾਰੀ ਦੇਣ ਲਈ ਇਹ ਨੰਬਰ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕਰਫਿਊ 'ਚ ਵਿਆਹ ਕਰਨਾ ਪਿਆ ਭਾਰੀ, ਨਵੀਂ ਜੋੜੀ 'ਤੇ ਪੁਲਸ ਨੇ ਪਾਇਆ ਸ਼ਗਨ