ਏਅਰਪੋਰਟ ਤੋਂ ਡਾਕਟਰੀ ਹਿਰਾਸਤ ''ਚ ਲਏ ਸਪੇਨ ਦੇ 11 ਯਾਤਰੀਆਂ ਨੇ ਖੋਲ੍ਹੀ ਪੰਜਾਬ ਸਰਕਾਰ ਦੀ ਪੋਲ

Tuesday, Mar 17, 2020 - 06:11 PM (IST)

ਅੰਮ੍ਰਿਤਸਰ (ਦਲਜੀਤ) : ਸਰਕਾਰੀ ਨਸ਼ਾ ਛੁਡਾਊ ਅਤੇ ਮੁੜ ਵਸੇਵਾਂ ਕੇਂਦਰ 'ਚ ਅੱਜ ਰਿਹਾਅ ਹੋ ਕੇ ਆਏ 11 ਸਪੇਨ ਦੇ ਯਾਤਰੀਆਂ ਨੇ ਪੰਜਾਬ ਸਰਕਾਰ ਵਲੋਂ ਕੀਤੇ ਸਿਹਤ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਯਾਤਰੀਆਂ ਨੇ ਕਿਹਾ ਕਿ ਕੇਂਦਰ ਦੇ ਅੰਦਰ ਜਿੱਥੇ ਬਾਥਰੂਮਾਂ ਦਾ ਬੁਰਾ ਹਾਲ ਸੀ, ਉਥੇ ਹੀ ਉਨ੍ਹਾਂ ਨੂੰ ਬਦਬੂਦਾਰ ਖਾਣਾ ਮੁਹੱਈਆ ਕਰਵਾਇਆ ਗਿਆ। ਯਾਤਰੀਆਂ ਨੇ ਕਿਹਾ ਕਿ ਸ਼ਿਕਾਇਤ ਕਰਨ 'ਤੇ ਡਾਕਟਰਾਂ ਵਲੋਂ ਉਨ੍ਹਾਂ ਨਾਲ ਮਾੜਾ ਵਤੀਰਾ ਕੀਤਾ ਗਿਆ। ਉਧਰ ਦੂਜੇ ਪਾਸੇ ਸਪੇਨ ਤੋਂ ਅੱਜ ਤੜਕਸਾਰ ਪੰਜ ਲੋਕਾਂ ਸਮੇਤ ਦੋ ਬੱਚਿਆਂ ਨੂੰ ਮੁੜ ਵਸੇਵਾਂ ਕੇਂਦਰ 'ਚ ਦਾਖਲ ਕੀਤਾ ਗਿਆ ਹੈ। ਜਿਨ੍ਹਾਂ ਨੂੰ ਫਿਲਹਾਲ ਅਜੇ ਤਕ ਕੋਈ ਲੱਛਣ ਨਹੀਂ ਹਨ, ਇਹ ਕਾਰਵਾਈ ਸਿਰਫ ਅਹਿਤਿਆਤ ਦੇ ਤੌਰ 'ਤੇ ਵਰਤੀ ਗਈ ਹੈ ਅਤੇ 24 ਘੰਟੇ ਬਾਅਦ ਇਨ੍ਹਾਂ ਨੂੰ ਘਰ ਭੇਜ ਦਿੱਤਾ ਦਾਵੇਗਾ। 

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੂੰ ਲੈ ਕੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਦਾ ਵੱਡਾ ਬਿਆਨ      

ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਸਪੇਨ ਤੋਂ ਆਏ 11 ਯਾਤਰੀਆਂ ਨੂੰ ਉਕਤ ਕੇਂਦਰ ਵਿਚ ਦਾਖਲ ਕੀਤਾ ਗਿਆ ਸੀ, ਜਿਨ੍ਹਾਂ ਵਿਚ ਕੋਈ ਲੱਛਣ ਨਾ ਪਾਏ ਜਾਣ 'ਤੇ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਸਪੇਨ ਤੋਂ ਆਈ ਇਕ ਵਿਦਿਆਰਥਣ ਆਸਥਾ ਨੇ ਦੱਸਿਆ ਕਿ ਬਾਥਰੂਮਾਂ ਦਾ ਬੁਰਾ ਹਾਲ ਸੀ ਅਤੇ ਗੰਦਗੀ ਫੈਲੀ ਹੋਈ ਸੀ। ਖਾਣਾ ਵੀ ਬਦਬੂਦਾਰ ਦਿੱਤਾ ਜਾਂਦਾ ਸੀ। ਅੱਜ ਸਵੇਰੇ 7 ਵਜੇ ਤੋਂ 11 ਵਜੇ ਤਕ ਉਨ੍ਹਾਂ ਨੂੰ ਸਿਰਫ ਅੱਧਾ ਕੱਪ ਚਾਹ ਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਜਦੋਂ ਇਸ ਦੀ ਸ਼ਿਕਾਇਤ ਡਾਕਟਰ ਸੁਖਪਾਲ ਨਾਲ ਕੀਤੀ ਅਤੇ ਜਦੋਂ ਉਹ ਉਨ੍ਹਾਂ ਦੇ ਮਾੜੇ ਵਿਵਹਾਰ ਦੀ ਵੀਡੀਓ ਬਣਾਉਣ ਲੱਗੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਮੈਂ ਕਾਰਵਾਈ ਕੀਤੀ ਤਾਂ ਤੁਸੀਂ ਦੇਖਦੇ ਰਹਿ ਜਾਓਗੇ। 

ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਵਾਇਰਸ ਕਾਰਨ ਤੀਜੀ ਮੌਤ, 64 ਸਾਲ ਦਾ ਸੀ ਬਜ਼ੁਰਗ            


Gurminder Singh

Content Editor

Related News