ਕੋਰੋਨਾ ਜਾਂਚ ਦੇ ਮਾਮਲੇ 'ਚ ਸਿਹਤ ਮਹਿਕਮਾ ਸਵਾਲਾਂ ਦੇ ਘੇਰੇ 'ਚ, 8 ਦਿਨਾਂ ਮਗਰੋਂ ਵੀ ਨਹੀਂ ਆਈ ਰਿਪੋਰਟ

Friday, Apr 16, 2021 - 03:08 PM (IST)

ਕੋਰੋਨਾ ਜਾਂਚ ਦੇ ਮਾਮਲੇ 'ਚ ਸਿਹਤ ਮਹਿਕਮਾ ਸਵਾਲਾਂ ਦੇ ਘੇਰੇ 'ਚ, 8 ਦਿਨਾਂ ਮਗਰੋਂ ਵੀ ਨਹੀਂ ਆਈ ਰਿਪੋਰਟ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ): ਪੰਜਾਬ ਸਰਕਾਰ  ਜਿੱਥੇ ਕੋਰੋਨਾ ਟੈਸਟਿੰਗ ਕਰਵਾਉਣ ਲਈ ਲੋਕਾਂ ਨੂੰ ਜ਼ੋਰ ਦੇ ਰਹੀ ਹੈ ਅਤੇ ਕੋਰੋਨਾ ਟੈਸਟਿੰਗ ਨੂੰ ਲੈ ਕੇ ਰਿਪੋਰਟ ਦੇ ਜਲਦ ਤੋਂ ਜਲਦ ਆਉਣ ਦੇ  ਵੱਡੇ-ਵੱਡੇ  ਦਾਅਵੇ ਕਰ ਰਹੀ ਹੈ, ਉੱਥੇ ਹੀ ਸਥਾਨਕ ਸ਼ਹਿਰ ਦੇ ਇਕ ਮਾਮਲੇ ਨੇ ਸਰਕਾਰ ਦੇ ਇਨ੍ਹਾਂ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। 

ਇਹ ਵੀ ਪੜ੍ਹੋ:   14 ਸਾਲ ਬਾਅਦ ਵਿਦੇਸ਼ੋਂ ਪਰਤਿਆ ਸਖ਼ਸ਼, ਹੁਣ ਟਰੈਕਟਰ-ਟਰਾਲੀ ਨੂੰ ਇੰਝ ਬਣਾਇਆ ਰੁਜ਼ਗਾਰ ਦਾ ਸਾਧਨ (ਵੀਡੀਓ)

ਸਥਾਨਕ ਸ਼ਹਿਰ ਦੇ ਪਾਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ, ਆਪਣੇ ਪੁੱਤਰ ਤੇ ਇਕ ਹੋਰ ਵਿਅਕਤੀ ਦੀ 7 ਅਪ੍ਰੈਲ ਨੂੰ ਸਥਾਨਕ ਹਸਪਤਾਲ  ਵਿਖੇ  ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਅਜੇ ਤਕ ਨਹੀਂ ਆਈ ਨਾ ਹੀ ਉਨ੍ਹਾਂ ਨੂੰ ਕੋਈ ਇਸ ਬਾਰੇ ਸੂਚਨਾ ਦਿੱਤੀ ਗਈ ਅਤੇ ਉਨ੍ਹਾਂ ਦੇ ਪੁੱਤਰ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ, ਜਿਸ ਨੂੰ ਲੈ ਕੇ ਉਹ ਪਹਿਲਾਂ ਪਟਿਆਲਾ ਅਤੇ ਹੁਣ ਮੋਹਾਲੀ  ਵਿਖੇ  ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਕੋਰੋਨਾ ਵਾਰਡ  ਵਿਖੇ ਦਾਖ਼ਲ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਇਸ ਮਾੜੀ ਕਾਰਗੁਜ਼ਾਰੀ ਕਰਕੇ ਉਨ੍ਹਾਂ ਦਾ ਸਾਰਾ ਪਰਿਵਾਰ ਅੱਜ ਖ਼ਤਰੇ ਵਿੱਚ ਹੈ। 

ਇਹ ਵੀ ਪੜ੍ਹੋ: ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਨੇ ਲਿਆ 7ਲੱਖ ਦਾ ਕਰਜ਼ਾ ਪਰ ਨਹੀਂ ਮਿਲੀ 'ਜ਼ਿੰਦਗੀ'

ਇਸ ਮੌਕੇ ਜਦੋਂ ਸਥਾਨਕ ਸਿਵਲ ਹਸਪਤਾਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ 16 ਵਿਅਕਤੀਆਂ ਦੀ  ਸੱਤ ਅਪ੍ਰੈਲ ਨੂੰ ਰਾਜਿੰਦਰਾ ਵਿਖੇ ਕੋਰੋਨਾ ਟੈਸਟਿੰਗ ਭੇਜੀ ਗਈ ਸੀ ਪਰ ਅਜੇ ਤੱਕ ਉਸ ਦੀ ਰਿਪੋਰਟ ਨਹੀਂ ਆਈ  ਹੁਣ ਕਾਫ਼ੀ ਸਮਾਂ ਬੀਤ ਚੁੱਕਿਆ ਹੈ ਨਵੀਂ ਟੈਸਟਿੰਗ ਅਤੇ ਰਿਪੋਰਟ ਹੋਵੇਗੀ।

ਇਹ ਵੀ ਪੜ੍ਹੋ: ਲਾਪਤਾ ਨੌਜਵਾਨ ਦੀ ਖ਼ੇਤਾਂ ’ਚੋਂ ਮਿਲੀ ਲਾਸ਼, ਸਰੀਰ ’ਤੇ ਨਜ਼ਰ ਆਏ ਨਿਸ਼ਾਨਾਂ ਨੇ ਖੜ੍ਹੇ ਕੀਤੇ ਕਈ ਸਵਾਲ


author

Shyna

Content Editor

Related News