11ਵੇਂ ਦਿਨ 25 ਲੋਕਾਂ ਦੇ ਲਏ ਕੋਰੋਨਾ ਨਮੂਨੇ

Tuesday, Apr 21, 2020 - 12:52 PM (IST)

11ਵੇਂ ਦਿਨ 25 ਲੋਕਾਂ ਦੇ ਲਏ ਕੋਰੋਨਾ ਨਮੂਨੇ

ਬੁਢਲਾਡਾ (ਬਾਂਸਲ) : ਨਿਜ਼ਾਮੂਦੀਨ ਮਰਕਸ 5 ਜਮਾਤੀਆਂ ਸਮੇਤ ਉਨ੍ਹਾਂ ਦੇ ਸੰਪਰਕ ਵਿਚ ਆਏ 11 ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਸਿਹਤ ਵਿਭਾਗ ਵੱਲੋਂ ਵਾਰਡ ਨੰਬਰ 2 ਅਤੇ 4 ਨਾਲ ਸੰਬੰਧਤ 25 ਲੋਕਾਂ ਦੇ 11ਵੇਂ ਦਿਨ ਨਮੂਨੇ ਲਏ ਗਏ, ਜਿਸ ਵਿਚ 18 ਮਰਦਾਂ ਅਤੇ 7 ਔਰਤਾਂ ਨੂੰ ਸ਼ਾਮਿਲ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਡੋਰ ਟੂ ਡੋਰ ਕੀਤੇ ਸਰਵੇਖਣ ਅਨੁਸਾਰ ਪਹਿਲਾ ਤੋਂ ਹੀ ਤਹਿ ਸ਼ੁਦਾ ਸੂਚੀ ਮੁਤਾਬਕ ਹੀ ਅਸਿੱਧੇ ਤੌਰ 'ਤੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੇ ਸੈਪਲ ਆਏ ਦਿਨ ਲਏ ਜਾ ਰਹੇ ਹਨ ਜੋ ਲਗਾਤਾਰ ਨੈਗਟਿਵ ਆ ਰਹੇ ਹਨ।


author

Gurminder Singh

Content Editor

Related News