ਹੁਣ ਚਾਹ ਤੇ ਨਿੰਬੂ ਪਾਣੀ ਲਈ ਵੀ ਤਰਸਣਗੇ ਕੋਰੋਨਾ ਦੇ ਸ਼ੱਕੀ ਮਰੀਜ਼, ਖੁਰਾਕ 'ਚ ਹੋਈ ਭਾਰੀ ਕਟੌਤੀ

Friday, Apr 17, 2020 - 12:09 PM (IST)

ਹੁਣ ਚਾਹ ਤੇ ਨਿੰਬੂ ਪਾਣੀ ਲਈ ਵੀ ਤਰਸਣਗੇ ਕੋਰੋਨਾ ਦੇ ਸ਼ੱਕੀ ਮਰੀਜ਼, ਖੁਰਾਕ 'ਚ ਹੋਈ ਭਾਰੀ ਕਟੌਤੀ

ਲੁਧਿਆਣਾ (ਸਹਿਗਲ) : ਸਿਵਲ ਹਸਪਤਾਲ 'ਚ ਭਰਤੀ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਖੁਰਾਕ 'ਚ ਭਾਰੀ ਕਟੌਤੀ ਕਰ ਦਿੱਤੀ ਗਈ ਹੈ। ਮਾਹਰ ਮੰਨਦੇ ਹਨ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਨਿਊਟ੍ਰੀਸ਼ੀਅਨ ਡਾਇਟ ਦੇਣਾ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਦੇ ਸਰੀਰ 'ਚ ਰੋਗ ਨਾਲ ਲੜਨ ਦੀ ਸਮਰੱਥਾ ਪੈਦਾ ਹੋ ਸਕੇ ਪਰ ਹੁਣ ਸਿਵਲ ਹਸਪਤਾਲ 'ਚ ਭਰਤੀ ਮਰੀਜ਼ਾਂ ਨੂੰ ਤੁਲਸੀ ਦੀ ਚਾਹ ਜਾਂ ਦੁੱਧ ਨਹੀਂ ਮਿਲੇਗਾ। ਨਾਸ਼ਤੇ 'ਚ ਮਿਲਣ ਵਾਲਾ ਪਨੀਰ ਸੈਂਡਵਿਚ ਮੀਨੂ ਤੋਂ ਕੱਢ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖਬਰ : ਲੁਧਿਆਣਾ 'ਚ ACP ਤੋਂ ਬਾਅਦ ਪਤਨੀ ਸਮੇਤ 3 ਲੋਕ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ ਹੋਈ 14

PunjabKesari

ਰੋਸਟਿਡ ਮੂੰਗਫਲੀ ਮਿਲਣਾ ਤਾਂ ਦੂਰ ਮਰੀਜ਼ ਨਿੰਬੂ ਪਾਣੀ ਨੂੰ ਵੀ ਤਰਸਣਗੇ। ਨਾਨਵੈੱਜ ਮਰੀਜ਼ਾਂ ਦੇ ਮੀਨੂ ਤੋਂ ਆਂਡੇ ਕੱਢ ਦਿੱਤੇ ਗਏ ਹਨ। ਹੁਣ ਉਨ੍ਹਾਂ ਨੂੰ ਡਾਈਟੀਸ਼ੀਅਨ ਦੀ ਸਲਾਹ ਨਾਲ ਤਿਆਰ ਕੀਤੇ ਗਏ ਮੀਨੂ ਦੇ ਮੁਤਾਬਕ ਖਾਣਾ ਨਹੀਂ ਮਿਲੇਗਾ, ਸਗੋਂ ਜ਼ਿਲਾ ਪ੍ਰਸ਼ਾਸਨ ਵਲੋਂ ਤਿਆਰ ਡਾਇਟ ਦੇ ਹਿਸਾਬ ਨਾਲ ਖਾਣਾ ਦਿੱਤਾ ਜਾਵੇਗਾ। ਹਾਲਾਂਕਿ ਇਹ ਪਹਿਲਾਂ ਵਾਂਗ ਹੀ ਗੈਰ ਸਰਕਾਰੀ ਸੰਸਥਾ ਅੰਨ ਜਲ ਸੇਵਾ ਟਰੱਸਟ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, ਪੀੜਤਾਂ ਦੀ ਗਿਣਤੀ 13 ਹਜ਼ਾਰ ਤੋਂ ਪਾਰ

PunjabKesari

ਸੂਤਰ ਦੱਸਦੇ ਹਨ ਕਿ ਨਾ ਤਾਂ ਪਹਿਲਾਂ ਜ਼ਿਲਾ ਪ੍ਰਸ਼ਾਸਨ ਇਸ ਖਾਣੇ 'ਤੇ ਕੋਈ ਆਰਥਿਕ ਯੋਗਦਾਨ ਦੇ ਰਿਹਾ ਸੀ ਅਤੇ ਨਾ ਹੁਣ, ਸਾਰੀ ਸੇਵਾ ਦਾ ਜ਼ਿੰਮਾ ਅੰਨ ਜਲ ਸੇਵਾ ਟਰੱਸਟ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਲਿਆ ਗਿਆ ਸੀ ਪਰ ਮਰੀਜ਼ਾਂ ਦੇ ਖਾਣੇ 'ਚ ਕਟੌਤੀ ਕਿਸ ਦੇ ਕਹਿਣ 'ਤੇ ਕੀਤੀ ਗਈ ਹੈ, ਇਸ 'ਚ ਫਿਰ ਤੋਂ ਡਾਈਟੀਸ਼ੀਅਨ ਦੀ ਰਾਏ ਲਈ ਗਈ ਹੈ ਜਾਂ ਨਹੀਂ, ਇਸ ਸਬੰਧੀ ਕੋਈ ਵੀ ਅਧਿਕਾਰੀ ਕੁਝ ਨਹੀਂ ਕਹਿ ਰਿਹਾ।

ਇਹ ਵੀ ਪੜ੍ਹੋ : 6 ਭਾਰਤੀਆਂ ਦੀ ਮਦਦ ਨਾਲ ਟਰੰਪ ਅਮਰੀਕੀ ਅਰਥ ਵਿਵਸਥਾ 'ਚ ਕਰਨਗੇ ਸੁਧਾਰ
ਨਵੇਂ ਮੀਨੂ ਦਾ ਬਿਓਰਾ
ਬੈੱਡ ਟੀ : ਸਵੇਰੇ 7.30 ਵਜੇ ਚਾਹ ਦੇ ਨਾਲ ਬਿਸਕੁਟ।
ਬ੍ਰੇਕਫਾਸਟ : ਸਵੇਰ 8.30 ਵਜੇ ਚਾਹ ਦੇ ਨਾਲ ਪਰਾਂਠਾ।
ਸਨੈਕਸ : 11 ਵਜੇ ਫਲ
ਲੰਚ : 1.30 ਵਜੇ ਚਾਰ ਚਪਾਤੀ, ਸਬਜ਼ੀ, ਦਾਲ, ਚੌਲ ਅਤੇ ਰਾਇਤਾ।
ਹਾਈ ਟੀ : 4.30 ਵਜੇ ਚਾਹ ਦੇ ਨਾਲ ਰੋਸਟਿਡ ਟੌਸਟ।
ਡਿਨਰ :  8.00 ਵਜੇ ਰਾਤ ਨੂੰ ਇਸ 'ਚ ਦਾਲ-ਚੌਲ ਦੇ ਨਾਲ ਚਾਰ ਚਪਾਤੀ।
ਰਾਤ : 10 ਵਜੇ ਹਲਦੀ ਵਾਲਾ ਦੁੱਧ।

ਇਹ ਵੀ ਪੜ੍ਹੋ : ਭਾਰਤੀ ਖੇਤ ਕਾਮਿਆਂ ਨੇ ਕੀਤਾ ਅਜਿਹਾ ਕੰਮ ਕਿ ਗੋਰੇ ਵੀ ਵੇਖਦੇ ਰਹਿ ਗਏ


 


author

Babita

Content Editor

Related News