''ਕੋਰੋਨਾ'' ਦੇ ਸ਼ੱਕੀ ਮਰੀਜ਼ਾਂ ਨੂੰ 14 ਦਿਨ ਤੋਂ ਪਹਿਲਾਂ ਵੀ ਮਿਲ ਸਕਦੀ ਹੈ ਛੁੱਟੀ

Sunday, May 10, 2020 - 09:08 AM (IST)

''ਕੋਰੋਨਾ'' ਦੇ ਸ਼ੱਕੀ ਮਰੀਜ਼ਾਂ ਨੂੰ 14 ਦਿਨ ਤੋਂ ਪਹਿਲਾਂ ਵੀ ਮਿਲ ਸਕਦੀ ਹੈ ਛੁੱਟੀ

ਲੁਧਿਆਣਾ (ਸਹਿਗਲ) : ਕੋਰੋਨਾ ਵਾਇਰਸ ਦੇ ਕੇਸ 'ਚ ਹੁਣ ਹਸਪਤਾਲ ਤੋਂ ਛੁੱਟੀ ਮਿਲਣ ਦੀ ਨੀਤੀ 'ਚ ਬਦਲਾਅ ਹੋਇਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਇਸ ਸਬੰਧੀ ਨਵੀਂ ਨੀਤੀ ਜਾਰੀ ਕੀਤੀ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਸਧਾਰਣ ਕੇਸਾਂ 'ਚ ਡਿਸਚਾਰਜ ਤੋਂ ਪਹਿਲਾਂ ਪ੍ਰੀਖਣ ਦੀ ਲੋੜ ਨੂੰ ਖਤਮ ਕਰ ਦਿੱਤਾ ਗਿਆ ਹੈ। ਜੇਕਰ ਮਰੀਜ਼ 'ਚ ਕਿਸੇ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ ਅਤੇ ਹਾਲਾਤ ਆਮ ਲੱਗਦੇ ਹਨ ਤਾਂ ਉਸ ਨੂੰ ਹਸਪਤਾਲ ਤੋਂ 10 ਦਿਨ 'ਚ ਵੀ ਛੁੱਟੀ ਦਿੱਤੀ ਜਾ ਸਕਦੀ ਹੈ।

ਛੁੱਟੀ ਮਿਲਣ ਤੋਂ ਬਾਅਦ ਹੁਣ ਉਸ ਨੂੰ 14 ਦਿਨ ਦੀ ਬਜਾਏ 7 ਦਿਨ ਹੋਮ ਆਈਸੋਲੇਸ਼ਨ 'ਚ ਰਹਿਣਾ ਪਵੇਗਾ। ਇਸ ਦੌਰਾਨ ਟੈਲੀ-ਕਾਨਫਰੰਸ ਰਾਹੀਂ 14ਵੇਂ ਦਿਨ ਮਰੀਜ਼ ਦਾ ਫਾਲੋ-ਅਪ ਕੀਤਾ ਜਾਵੇਗਾ। ਅਜਿਹੇ ਮਰੀਜ਼, ਜਿਨ੍ਹਾਂ 'ਚ ਕੋਰੋਨਾ ਵਾਇਰਸ ਦੇ ਗੰਭੀਰ ਲੱਛਣ ਜਾਂ ਬਹੁਤ ਘੱਟ ਲੱਛਣ ਦਿਖਾਈ ਦਿੰਦੇ ਹਨ ਤਾਂ ਉਨ੍ਹਾਂ ਨੂੰ ਕੋਵਿਡ ਕੇਅਰ ਸੈਂਟਰ 'ਚ ਰੱਖਿਆ ਜਾਵੇਗਾ। ਇੱਥੇ ਲਗਾਤਾਰ ਉਨ੍ਹਾਂ ਦਾ ਤਾਪਮਾਨ ਅਤੇ ਪਲਸ ਆਕਸੀਮੇਟਰੀ ਮਾਨੀਟਰਿੰਗ ਰਾਹੀਂ ਜਾਂਚ ਹੋਵੇਗੀ। ਜੇਕਰ ਉਨ੍ਹਾਂ ਨੂੰ 3 ਦਿਨ ਤੱਕ ਬੁਖਾਰ ਨਹੀਂ ਆਉਂਦਾ ਅਤੇ ਸਭ ਆਮ ਰਹਿੰਦਾ ਹੈ ਤਾਂ ਮਰੀਜ਼ ਨੂੰ 10 ਦਿਨ ਵਿਚ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ। ਛੁੱਟੀ ਦਿੰਦੇ ਸਮੇਂ ਅਜਿਹੇ ਮਰੀਜ਼ 7 ਦਿਨ ਹੋਮ ਆਈਸਲੇਸ਼ਨ ਲਈ ਕਿਹਾ ਜਾਵੇਗਾ। ਛੁੱਟੀ ਤੋਂ ਪਹਿਲਾਂ ਮਰੀਜ਼ ਦਾ ਆਕਸੀਜ਼ਨ ਸੈਚੁਰੇਸ਼ਨ 95 ਫੀਸਦੀ ਤੋਂ ਥੱਲੇ ਜਾਂਦਾ ਹੈ ਤਾਂ ਉਸ ਨੂੰ ਡੈਡੀਕੇਟਿਡ ਕੋਵਿਡ ਹੈਲਥ ਸੈਂਟਰ ਲਿਆਂਦਾ ਜਾਵੇਗਾ।
 


author

Babita

Content Editor

Related News