ਸਿੱਧਵਾਂ ਬੇਟ 'ਚ 2 ਹੋਰ ਕੋਰੋਨਾ ਕੇਸ ਆਉਣ ਨਾਲ ਇਲਾਕੇ 'ਚ ਫੈਲੀ ਦਹਿਸ਼ਤ

Tuesday, Jun 23, 2020 - 05:17 PM (IST)

ਸਿੱਧਵਾਂ ਬੇਟ (ਚਾਹਲ) : ਬੀਤੇ ਦਿਨੀਂ ਸਥਾਨਕ ਕਸਬੇ ਦੇ ਇਕ ਵਿਅਕਤੀ ਰਘਵੀਰ ਸਿੰਘ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਅੱਜ ਉਸ ਦੀ ਪਤਨੀ ਅਤੇ ਗੁਆਢੀਂ ਦੀ ਰਿਪੋਰਟ ਵੀ ਪਾਜ਼ੇਟਿਵ ਆਉਣ ਕਾਰਣ ਇਲਾਕੇ ਅੰਦਰ ਦਹਿਸ਼ਤ ਫੈਲ ਗਈ ਹੈ। ਸਿਵਲ ਹਸਪਤਾਲ ਸਿੱਧਵਾਂ ਬੇਟ ਦੇ ਸਿਹਤ ਇੰਸਪੈਕਟਰ ਬਲਵਿੰਦਰਪਾਲ ਸਿੰਘ ਨੇ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਰਘਵੀਰ ਸਿੰਘ ਦੇ ਕੋਰੋਨਾ ਪੀੜਤ ਹੋਣ ਤੋਂ ਬਾਅਦ ਉਸ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਨਮੂਨੇ ਲਏ ਗਏ ਸਨ ਜਿਨ੍ਹਾਂ 'ਚੋਂ ਰਘਵੀਰ ਦੀ ਪਤਨੀ ਸ਼ੁਸਮਾ (48) ਅਤੇ ਉਸ ਦੇ ਗੁਆਢੀਂ ਦੀਪਕ ਕੁਮਰ (42) ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। 

ਦੋਵੇਂ ਪੀੜਤ ਮਰੀਜ਼ਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਜਗਰਾਓਂ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੀਪਕ ਕੁਮਾਰ ਦੇ ਪਿਤਾ ਹਰਬੰਸ ਲਾਲ ਸਮੇਤ ਉਸ ਦੇ ਬਾਕੀ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਟ੍ਰੇਸ ਕਰਕੇ ਕੁਆਰੰਟੀਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ।

ਸਿਹਤ ਵਿਭਾਗ ਦੀ ਅਣਗਹਿਲੀ ਆਈ ਸਾਹਮਣੇ
ਇਸ ਮਾਮਲੇ ਵਿਚ ਸਿਹਤ ਵਿਭਾਗ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਰਘਵੀਰ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਉਸ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਸੈਂਪਲ ਲਏ ਸਨ ਜਿਸ ਵਿਚ ਦੀਪਕ ਕੁਮਾਰ ਦਾ ਪਰਿਵਾਰ ਵੀ ਸ਼ਾਮਲ ਸੀ, 2 ਦਿਨ ਪਹਿਲਾਂ ਜਿਨ੍ਹਾਂ ਦੀਆਂ ਰਿਪੋਰਟਾਂ ਸਿਹਤ ਵਿਭਾਗ ਵਲੋਂ ਨੈਗੇਟਿਵ ਦੱਸੇ ਜਾਣ ਤੋਂ ਬਾਅਦ ਦੀਪਕ ਆਪਣੀ ਦੁਕਾਨ 'ਤੇ ਬੈਠਦਾ ਰਿਹਾ ਅਤੇ ਘਰ ਦੇ ਜ਼ਰੂਰੀ ਕੰਮ-ਕਾਰ ਵੀ ਕਰਦਾ ਰਿਹਾ ਪਰ ਅੱਜ ਦੀਪਕ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਉਸ ਦੇ ਨੇੜਲੇ ਸਾਥੀਆਂ ਅਤੇ ਸਿਹਤ ਵਿਭਾਗ ਦੀ ਚਿੰਤਾ ਵੱਧ ਗਈ ਹੈ।


Gurminder Singh

Content Editor

Related News