ਜੀ. ਐੱਮ. ਸੀ. ਐੱਚ. ''ਚ ਕੋਰੋਨਾ ਪਾਜ਼ੇਟਿਵ ਔਰਤ ਦੀ ਸਿਜੇਰੀਅਨ ਡਲਿਵਰੀ

Sunday, May 24, 2020 - 09:17 AM (IST)

ਜੀ. ਐੱਮ. ਸੀ. ਐੱਚ. ''ਚ ਕੋਰੋਨਾ ਪਾਜ਼ੇਟਿਵ ਔਰਤ ਦੀ ਸਿਜੇਰੀਅਨ ਡਲਿਵਰੀ

ਚੰਡੀਗੜ੍ਹ (ਪਾਲ) : ਜੀ. ਐੱਮ. ਸੀ. ਐੱਚ. 'ਚ ਸ਼ਨੀਵਾਰ ਨੂੰ ਇਕ ਕੋਰੋਨਾ ਪਾਜ਼ੇਟਿਵ ਔਰਤ ਦੀ ਸਿਜੇਰੀਅਨ ਡਲਿਵਰੀ ਹੋਈ। ਔਰਤ ਨੇ ਇਕ ਬੱਚੀ ਨੂੰ ਜਨਮ ਦਿੱਤਾ। ਹਸਪਤਾਲ 'ਚ ਇਹ ਪਹਿਲਾ ਕੇਸ ਹੈ। ਇਸ ਤੋਂ ਪਹਿਲਾਂ ਇਕ ਪਾਜ਼ੇਟਿਵ ਔਰਤ ਦੀ ਨਾਰਮਲ ਡਲਿਵਰੀ ਇਕ ਹਫਤਾ ਪਹਿਲਾਂ ਹਸਪਤਾਲ 'ਚ ਕੀਤੀ ਗਈ ਸੀ। 27 ਸਾਲਾ ਇਹ ਔਰਤ ਬਾਪੂਧਾਮ ਦੀ ਰਹਿਣ ਵਾਲੀ ਹੈ, ਜਿਸ ਦਾ ਇਲਾਜ ਸਿਵਲ ਹਸਪਤਾਲ ਸੈਕਟਰ-22 'ਚ ਚੱਲ ਰਿਹਾ ਸੀ। ਔਰਤ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਪੀ. ਜੀ. ਆਈ. ਤੋਂ ਸੈਕਟਰ-46 ਦੇ ਧਨਵੰਤਰੀ ਹਸਪਤਾਲ 'ਚ ਤਬਦੀਲ ਕੀਤਾ ਜਾਣਾ ਸੀ, ਜਿੱਥੇ ਉਸ ਦੀ ਡਲਿਵਰੀ ਹੋ ਸਕੇ ਪਰ ਦੇਰ ਰਾਤ ਸਮਾਂ ਜ਼ਿਆਦਾ ਹੋਣ ਕਾਰਣ ਉਸ ਨੂੰ ਜੀ. ਐੱਮ. ਸੀ. ਐੱਚ. 'ਚ ਤਬਦੀਲ ਕਰ ਦਿੱਤਾ ਗਿਆ। ਔਰਤ ਦੀ ਡਲਿਵਰੀ ਖਾਸ ਤੌਰ ’ਤੇ ਕੋਰੋਨਾ ਪਾਜ਼ੇਟਿਵ ਔਰਤਾਂ ਦੀ ਡਲਿਵਰੀ ਲਈ ਬਣਾਈ ਗਈ ਓ. ਪੀ. ਡੀ. 'ਚ ਕੀਤੀ ਗਈ।
1 ਘੰਟਾ 30 ਮਿੰਟ 'ਚ ਹੋਈ ਸਰਜਰੀ
ਡਾਕਟਰਾਂ ਮੁਤਾਬਕ ਹਰ ਤਰ੍ਹਾਂ ਦੀ ਸੈਫਟੀ ਕਿੱਟ ਨੂੰ ਵਰਤਦੇ ਹੋਏ ਡਲਿਵਰੀ ਕੀਤੀ ਗਈ ਹੈ। ਗਾਇਨੀ, ਐਨੇਸਥੀਸੀਆ ਦੀ ਟੀਮ ਦੇ ਸਹਿਯੋਗ ਨਾਲ ਇਹ ਸਰਜਰੀ ਹੋਈ ਹੈ, ਜਿਸ 'ਚ 1 ਘੰਟਾ 30 ਮਿੰਟ ਦਾ ਸਮਾਂ ਲੱਗਾ। ਡਾਕਟਰਾਂ, ਨਰਸਿੰਗ ਸਟਾਫ ਦੇ ਨਾਲ 8 ਲੋਕਾਂ ਦੀ ਟੀਮ ਇਸ ਆਪ੍ਰੇਸ਼ਨ 'ਚ ਸ਼ਾਮਲ ਰਹੀ।
ਮਿਲਕ ਬੈਂਕ ਤੋਂ ਲੈਣਗੇ ਬੱਚੀ ਲਈ ਦੁੱਧ
ਫਿਲਹਾਲ ਬੱਚੀ ਨੂੰ ਮਾਂ ਤੋਂ ਵੱਖ ਰੱਖਿਆ ਗਿਆ ਹੈ। ਬੱਚੀ ਦਾ ਕੁੱਝ ਦਿਨਾਂ ਬਾਅਦ ਟੈਸਟ ਕੀਤਾ ਜਾਵੇਗਾ, ਜਿੱਥੋਂ ਤੱਕ ਬ੍ਰੈਸਟ ਫੀਡਿੰਗ ਦਾ ਸਵਾਲ ਹੈ ਤਾਂ ਉਹ ਅਜੇ ਨਹੀਂ ਕਰਵਾਈ ਜਾਵੇਗੀ। ਹਸਪਤਾਲ 'ਚ ਹਿਊਮਨ ਮਿਲਕ ਬੈਂਕ ਦੀ ਸਹੂਲਤ ਹੈ, ਜਿੱਥੋਂ ਬੱਚੀ ਨੂੰ ਮਾਂ ਦਾ ਦੁੱਧ ਪਿਲਾਇਆ ਜਾ ਸਕਦਾ ਹੈ।


author

Babita

Content Editor

Related News